ਛੋਟੀ ਕਾਲ਼ੀ ਮੱਛੀ
ਦਿੱਖ
(ਛੋਟੀ ਕਾਲੀ ਮੱਛੀ ਤੋਂ ਮੋੜਿਆ ਗਿਆ)
ਲੇਖਕ | ਸਮਦ ਬਹਿਰੰਗੀ |
---|---|
ਮੂਲ ਸਿਰਲੇਖ | Persian: ماهی سیاه کوچولو (ਮਾਹੀ ਸਿਆਹ ਕੋਚੂਲੂ) |
ਭਾਸ਼ਾ | ਫ਼ਾਰਸੀ ਭਾਸ਼ਾ |
ਵਿਧਾ | ਬਾਲ ਗਲਪ |
ਮੀਡੀਆ ਕਿਸਮ | ਪ੍ਰਿੰਟ, ਈ-ਬੁੱਕ |
ਸਫ਼ੇ | 115 |
ਆਈ.ਐਸ.ਬੀ.ਐਨ. | 9799750707407error |
ਛੋਟੀ ਕਾਲ਼ੀ ਮੱਛੀ (Persian: ماهی سیاه کوچولو - ਮਾਹੀ ਸਿਆਹ ਕੋਚੂਲੂ) ਸਮਦ ਬਹਿਰੰਗੀ ਦੀ ਮਸ਼ਹੂਰ ਬਾਲ-ਕਹਾਣੀ ਹੈ। ਇਹ ਵਾਰਤਾ ਇੱਕ ਬਜ਼ੁਰਗ ਮੱਛੀ ਦੁਆਰਾ ਆਪਣੇ ਬਾਰਾਂ ਹਜ਼ਾਰ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਇਹ ਕਹਾਣੀ ਸੁਣਾਉਣ ਦੇ ਰੂਪ ਵਿੱਚ ਦੱਸੀ ਗਈ ਹੈ। ਉਹ ਇੱਕ ਛੋਟੀ ਕਾਲ਼ੀ ਮੱਛੀ ਦੀ ਬਾਤ ਪਾਉਂਦੀ ਹੈ ਜਿਹੜੀ ਇਹ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਸਥਾਨਿਕ ਛੋਟੀ ਨਦੀ ਦਾ ਅੰਤ ਕਿੱਥੇ ਹੁੰਦਾ ਸੀ ਅਤੇ ਇਸ ਲਈ ਉਹ ਆਪਣਾ ਸੁਰਖਿਅਤ ਟਿਕਾਣਾ ਛੱਡ ਕੇ ਅਣਜਾਣੇ ਰਾਹਾਂ ਤੇ ਖਤਰਿਆਂ ਨਾਲ ਖੇਡਣ ਦਾ ਫੈਸਲਾ ਕਰ ਲੈਂਦੀ ਹੈ। ਉਸ ਦੇ ਰਾਹ ਵਿੱਚ ਇੱਕ ਝਰਨਾ ਆਉਂਦਾ ਹੈ ਜਿਸ ਉੱਤੋਂ ਦੀ ਤਰਦੀ ਹੋਈ ਉਹ ਹੇਠਾਂ ਡਿੱਗ ਪੈਂਦੀ ਹੈ ਅਤੇ ਅੱਗੇ ਦਰਿਆ ਸਮੁੰਦਰ ਵੱਲ ਵੱਲ ਵਧ ਰਿਹਾ ਹੈ। ਰਸਤੇ ਵਿੱਚ ਉਸਨੂੰ ਸਹਾਇਕ ਕਿਰਲਾ ਅਤੇ ਭਿਆਨਕ ਪੇਲੀਕਾਨ ਸਮੇਤ ਕਈ ਦਿਲਚਸਪ ਪਾਤਰ ਮਿਲਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |