ਸਮੱਗਰੀ 'ਤੇ ਜਾਓ

ਛੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਬੋਲਚਾਲ ਵਿੱਚ ਛੜਾ ਉਸ ਆਦਮੀ ਨੂੰ ਕਹਿੰਦੇ ਹਨ ਹੈ ਜਿਹਦੀ ਵਿਆਹ ਦੀ ਉਮਰ ਲੰਘ ਹੋਈ ਮੰਨੀ ਜਾਵੇ। ਪੰਜਾਬੀ ਸਮਾਜ ਵਿੱਚ ਜੇ ਵੇਖਿਆ ਜਾਵੇ ਤਾਂ ਛੜਿਆਂ ਦੀ ਜੂਨ ਬਹੁਤੀ ਵਧੀਆ ਨਹੀਂ। ਛੜੇ ਦੀ ਜੂਨ ਨੂੰ ਸਰਾਪੀ ਹੋਈ ਕਿਹਾ ਜਾਂਦਾ ਹੈ। ਪਿਛਲੇ ਸਮੇਂ ਵੱਲ ਧਿਆਨ ਮਾਰੀਏ ਤਾਂ ਹਰ ਘਰ ਵਿੱਚ ਛੜੇ ਆਦਮੀ ਮਿਲ ਜਾਂਦੇ ਸਨ। ਇਸ ਪਿੱਛੇ ਕਾਰਨ ਇਹ ਸੀ ਕਿ ਜ਼ਿਆਦਾ ਸੰਤਾਨ ਪੈਦਾ ਕਰ ਕੇ ਕੰਮ-ਧੰਦਿਆਂ ’ਚ ਉਲਝੇ ਇੱਕ ਦੋ ਮੁੰਡੇ ਘਰ ਵਿੱਚ ਕੁਆਰੇ ਰਹਿ ਜਾਂਦੇ ਸਨ। ਆਧੁਨਿਕ ਸਮੇਂ ਵਿੱਚ ਸਥਿਤੀਆਂ ਨੇ ਬਦਲਾਅ ਜ਼ਰੂਰ ਫੜਿਆ ਹੈ ਕਿਉਂਕਿ ਮਹਿੰਗਾਈ ਦਾ ਸਮਾਂ ਹੋਣ ਕਾਰਨ ਹਰ ਕੋਈ ਬਾਲ ਬੱਚਿਆਂ ਤੋਂ ਪਿੱਛਾ ਛੁਡਾਉਣਾ ਲੋਚਦਾ ਹੈ ਪਰ ਛੜਾ ਆਦਮੀ ਜ਼ਿੰਦਗੀ ਆਨੰਦ ਵਿੱਚ ਗੁਜ਼ਾਰਦਾ ਹੈ। ਹੁਣ ਜ਼ਮਾਨਾ ਉਲਟ ਹੈ ਪੰਚ, ਸਰਪੰਚ, ਮੰਤਰੀ ਮੰਡਲ ਤਕ ਛੜਿਆਂ ਦੀ ਪਹੁੰਚ ਹੈ। ਛੜੇ ਆਦਮੀਆਂ ਦੇ ਮੁੱਢ ਕਦੀਮੋਂ ਹੀ ਸ਼ੌਕ ਨਿਆਰੇ ਰਹੇ ਹਨ। ਖ਼ਤ ਕੱਢ ਕੇ ਰੱਖਣਾ, ਜੇਬ ’ਚ ਮੋਚਨਾ ਰੱਖਣਾ, ਡੱਬੀਦਾਰ ਪਰਨੇ ਬੰਨ੍ਹਣੇ, ਕੱਢਵੇਂ ਜੋੜੇ ਪਾਉਣਾ ਛੜਿਆਂ ਦਾ ਸ਼ੌਕ ਰਿਹਾ ਹੈ। ਇਸ ਤਰ੍ਹਾਂ ਕਈ ਘਰਾਂ ਵਿੱਚ ਛੜਾ ਜੇਠ ਆਪਣੀ ਚੌਧਰ ਰੱਖਦਾ ਤੇ ਛੋਟੇ ਭਰਾਵਾਂ ਨੂੰ ਕੰਮ-ਧੰਦੇ ਲਾਉਂਦਾ।

ਮੇਰਾ ਰਾਂਝਾ ਬੱਕਰੀਆਂ ਚਾਰੇ, ਘਰ ਛੜੇ ਜੇਠ ਦੀ ਚੱਲੇ

ਹਵਾਲੇ

[ਸੋਧੋ]

ਪੰਜਾਬੀ ਲੋਕਧਾਰਾ ਵਿੱਚ

[ਸੋਧੋ]

ਛੜਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ |
ਦੋ ਡੱਕਿਆਂ ਨਾਲ ਅੱਗ ਬਲ ਪੈਨਦੀ,
ਰੋਟੀ ਸੇਕ ਨਾਲ ਲਹਿਦੀ|
ਇਕ ਦੁੱਖ ਲੈ ਬੈਠਦਾ,
ਝਾਕ ਰਨਾਂ ਵਿੱਚ ਰਹਿੰਦੀ|
ਇਕ ਦੁੱਖ .........|



ਛੜੇ ਜੇਠ ਨੂੰ ਲੱਸੀ ਨਹੀਂ ਦੇਣੀ,
ਦਿਓਰ ਭਾਵੇਂ ਮਝ ਚੁੰਘ ਜੇ |

ਹਵਾਲੇ

[ਸੋਧੋ]

[1]

  1. http://punjabitribuneonline.com/2012/05/%E0%A8%B2%E0%A9%8B%E0%A8%95-%E0%A8%AC%E0%A9%8B%E0%A8%B2%E0%A9%80%E0%A8%86%E0%A8%82-%E0%A8%B5%E0%A8%BF%E0%A9%B1%E0%A8%9A-%E0%A8%9B%E0%A9%9C%E0%A9%87/. Retrieved 30 ਅਪਰੈਲ 2016. {{cite web}}: Missing or empty |title= (help)