ਛੱਜ ਭੰਨਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਛੱਜ ਭੰਨਣਾ ਮੁੰਡੇ ਕੁੜੀਆਂ ਦੇ ਵਿਆਹ ਵਿੱਚ ਰਾਤ ਨੂੰ ਜਾਗੋ ਕੱਢਦੇ ਸਮੇਂ ਨਾਨਕਿਆਂ ਵੱਲੋਂ ਨੱਚ-ਟੱਪ ਕੇ ਸੱਭਿਆਚਾਰਕ ਲੋਕ ਬੋਲੀਆਂ ਅਤੇ ਰੀਤਾਂ ਨਾਲ ਦਾਦਕਿਆਂ ਵੱਲੋਂ ਦਿਤਾ ਗਿਆ ਛੱਜ ਭੰਨਿਆ ਜਾਂਦਾ ਹੈ। ਇਹ ਵਿਆਹ ਦੀ ਰਸਮ ਹੈ। ਇਸ ਵਿੱਚ ਨਾਨਕਿਆਂ ਅਤੇ ਦਾਦਕਿਆਂ ਦੇ ਬੋਲੀਆਂ ਦੇ ਮੁਕਾਬਲੇ ਵਿੱਚ ਛੱਜ ਭੰਨਿਆ ਜਾਂਦਾ ਹੈ। ਆਮ ਤੌਰ ਉੱਤੇ ਛੱਜ ਘਰਾਂ ਵਿੱਚ ਕਣਕ ਜਾਂ ਦਾਣੇ ਛਾਣਨ ਲਈ ਵਰਤਿਆ ਜਾਂਦਾ ਹੈ। ਛੱਜ ਨੂੰ ਬਣਾਉਣ ਲਈ ਤੀਲਾ, ਚਮੜੇ ਅਤੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਛੱਜ ਭੰਨਣ ਸਮੇਂ ਜਿਹੜੀ ਬੋਲੀ ਪਈ ਜਾਂਦੀ ਹੈ ਉਹ ਹੈ: 'ਚੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਭਬਕੇ ਨੂੰ ਵੱਜ ਲੈਣ ਦੇ'। ਇਸ ਬੋਲੀ ਤੋਂ ਸਪਸ਼ਟ ਹੈ ਕਿ ਨਾਨਕੀਆਂ ਦਾਦਕੀਆਂ ਨੂੰ ਜਿਨਸੀ ਪ੍ਰਤੀਕ ਵਰਤ ਕੇ ਛੇੜ ਰਹੀਆਂ ਹਨ। ਭਬਕਾ ਲਿੰਗ ਦਾ ਪ੍ਰਤੀਕ ਹੈ। ਇੱਕ ਹੋਰ ਬੋਲੀ ਹੈ। 'ਜੇਠ ਚੱਲਿਆ ਨੌਕਰੀ ਜਠਾਣੀ ਦਾ ਮੁੰਹ ਬੱਗਾ ਨੀ ਜਠਾਣੀਏਂ ਥਾਲ਼ੀ ਵਿੱਚ ਭਬਕਾ ਵੱਜਾ। ਦੇਰ ਚੱਲਿਆ ਨੌਕਰੀ ਦਰਾਣੀ ਦਾ ਮੁੰਹ ਬੱਗਾ ਨੀ ਦਰਾਣੀਏਂ ਹੁਣ ਭੱਬਕੇ ਦਾ ਪਤਾ ਲੱਗਾ।' ਅਸਲ ਵਿੱਚ ਕੁੜੀਆਂ ਨੂੰ ਭਬਕੇ ਦੇ ਅਰਥ ਨਹੀਂ ਪਤਾ। ਇਸ ਲਈ ਉਹ ਨਿਝਕ ਹੀ ਬੋਲੀ ਪਾਈ ਜਾਂਦੀਆਂ ਹਨ। ਭਬਕੇ ਦਾ ਅਰਥ ਹੈ - ਗਿਲਾਸ, ਜੋ ਲਿੰਗ ਦਾ ਪ੍ਰਤੀਕ ਹੈ। ਦਾਦਕੀਆਂ ਛੱਜ ਭਿਉਂ ਕੇ ਰੱਖਦੀਆਂ ਸਨ ਤਾਂ ਕਿ ਇਹ ਟੁੱਟ ਨਾ ਸਕੇ ਅਤੇ ਇਸ ਦੇ ਮੰਦੇ ਅਰਥ ਨਾ ਨਿੱਕਲ ਸਕਣ, ਭਾਵ ਨਾਨਕੀਆਂ ਜਿੱਤ ਨਾ ਸਕਣ। ਡਾ. ਕਰਮਜੀਤ ਸਿੰਘ

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਛੱਜ ਉਹਲੇ ਛਾਣਨੀ,ਪਰਾਂਤ ਉਹਲੇ ਤਵਾ ਓਏ,
ਪਰਾਂਤ ਉਹਲੇ ਤਵਾ ਓਏ,
ਦਾਦਕਿਆ ਦਾ ਮੇਲ ਆਇਆ,
ਬਾਜੀਗਰਾ ਦਾ ਰਵਾ ਓਏ,

ਇਹ ਵੀ ਦੇਖੋ[ਸੋਧੋ]

ਵਿਆਹ ਦੀਆਂ ਰਸਮਾਂ

ਹਵਾਲੇ[ਸੋਧੋ]