ਛੱਪੜੀ ਬਗਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
" | ਛੱਪਛੀ ਬਗਲਾ
Indian Pond Heron at Cochin.jpg
ਬਗਲਾ
Indian Pond Heron I2 IMG 1142.jpg
ਬਗਲਾ ਕੋਲਕਾਤਾ ਵਿਖੇ
" | ਵਿਗਿਆਨਿਕ ਵਰਗੀਕਰਨ
ਜਗਤ: ਪੰਛੀ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਪੇਲੇਕੈਨੀਫਾਰਮਜ਼
ਪਰਿਵਾਰ: ਅਰਡੀਆਡੇ
ਜਿਣਸ: ਅਰਡੇਓਲਅ
ਪ੍ਰਜਾਤੀ: ਏ. ਗ੍ਰਾਈ
" | Binomial name
ਅਰਡੀਓਲਾ ਗ੍ਰਾਈ
(ਕਰਨਲ ਡਬਲਯੂ. ਐਚ. ਸੀਕੇਜ਼]], 1832)
ArdeolaMap.svg
" | Synonyms

ਅਰਡੀਓਲਾ ਲਿਉਕੋਪਟੇਰਾ


ਛੱਪੜੀ ਬਗਲਾ ਜਾਂ ਅੰਨ੍ਹਾ ਬਗਲਾ ਵੀ ਕਿਹਾ ਜਾਂਦਾ ਹੈ। ਇਸ ਬਗਲੇ ਨੂੰ ਆਪਣੇ ਅਦਿੱਖ ਹੋਣ ਦਾ ਇੰਨਾ ਭੁਲੇਖਾ ਹੈ ਕਿ ਇਹ ਚੁੱਪਚਾਪ ਆਪਣੀ ਥਾਂ ਉੱਤੇ ਇਹ ਸਮਝ ਕੇ ਖੜ੍ਹਾ ਰਹਿੰਦਾ ਹੈ ਕਿ ਮੈਂ ਤਾਂ ਕਿਸੇ ਨੂੰ ਦਿਸਦਾ ਹੀ ਨਹੀਂ ਇਸ ਦਾ ਨਾਮ ‘ਅੰਨ੍ਹਾ ਬਗਲਾ’ ਰੱਖ ਦਿੱਤਾ। ਇਸ ਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਪੌਂਡ ਹੀਰੋਨ’ ਅਤੇ ‘ਪੈਡੀ ਬਰਡ’ ਅਤੇ ਤਕਨੀਕੀ ਨਾਂ ‘ਅਰਡੀਓਲਾ ਗਰੇਈ’ ਹੈ। ਇਹ ਪਾਕਿਸਤਾਨ, ਬੰਗਲਾਦੇਸ਼, ਸ਼੍ਰਿ ਲੰਕਾ ਅਤੇ ਭਾਰਤ ਦੇ ਸਾਰੇ ਮੈਦਾਨੀ ਇਲਾਕਿਆਂ ਵਿੱਚ ਮਿਲਦਾ ਹੈ। ਇਸ ਦਾ ਰੰਗ ਭੂਸਲੇ ਕੱਦ ਦਰਮਿਆਨੇ ਦਾ ਇਸ ਦ ਲੰਬਾਈ 40 ਤੋਂ 45 ਸੈਂਟੀਮੀਟਰ, ਪਰਾਂ ਦਾ ਫੈਲਾਅ 75 ਤੋਂ 90 ਸੈਂਟੀਮੀਟਰ ਅਤੇ ਭਾਰ 250 ਤੋਂ 275 ਗਰਾਮ ਹੁੰਦਾ ਹੈ। ਇਸ ਦੀ ਛਾਤੀ ਸਲੇਟੀ ਭਾ ਵਾਲੀ ਭੂਰੀ ਹੁੰਦੀ ਹੈ। ਘਸਮੈਲੇ ਸਿਰ, ਗ਼ਰਦਨ ਅਤੇ ਛਾਤੀ ਉੱਤੇ ਮੋਟੀਆਂ ਭੂਰੀਆਂ ਟੁੱਟੀਆਂ-ਭੱਜੀਆਂ ਲੀਕਾਂ ਹੁੰਦੀਆਂ ਹਨ। ਪਰਾਂ ਦਾ ਹੇਠਲਾ ਪਾਸਾ ਦੁੱਧ ਚਿੱਟਾ ਅਤੇ ਛੋਟੀ ਪੂਛ ਭੂਰੀ ਹੁੰਦੀ ਹੈ। ਇਨ੍ਹਾਂ ਦੀ ਚੁੰਝ ਨੀਲੀ ਭਾ ਵਾਲੀ ਪੀਲੀ, ਅੱਖਾਂ ਪੀਲੀਆਂ ਅਤੇ ਲੱਤਾਂ ਗੰਧਲੀ ਜਿਹੀ ਹਰੀ ਭਾ ਵਾਲੀਆਂ ਪੀਲੀਆਂ ਹੁੰਦੀਆਂ ਹਨ। ਬਰਸਾਤ ਦੇ ਮੌਸਮ ਇਨ੍ਹਾਂ ਦੀ ਪਿੱਠ ਲਾਖੀ ਭਾ ਵਾਲੀ ਗੂੜ੍ਹੀ ਭੂਰੀ ਹੋ ਜਾਂਦੀ ਹੈ। ਲੱਤਾਂ ਲਾਲ ਭਾ ਮਾਰਨ ਲੱਗ ਪੈਂਦੀਆਂ ਹਨ ਅਤੇ ਸਿਰ ਉੱਤੇ ਚਿੱਟੇ ਲੰਬੇ ਖੰਭ ਉੱਗ ਪੈਂਦੇ ਹਨ।

ਸ੍ਰੋਤ[ਸੋਧੋ]

ਇਹ ਪਾਣੀ ਦੇ ਸੋਮਿਆਂ ਦੇ ਕੰਢਿਆਂ ਉੱਤੇ ਖੜ੍ਹਕੇ ਆਪਣੇ ਸ਼ਿਕਾਰ ਨੂੰ ਉੱਡੀਕਦੇ ਹਨ ਅਤੇ ਸ਼ਿਕਾਰ ਦੇ ਪਹੁੰਚ ਵਿੱਚ ਆਉਣ ’ਤੇ ਇਹ ਛੱਪਟਾ ਮਾਰਕੇ ਉਸ ਨੂੰ ਚੁੰਝ ਨਾਲ ਫੜਕੇ ਸਬੂਤਾ ਹੀ ਖਾ ਲੈਂਦੇ ਹਨ।

ਅਗਲੀ ਪੀੜੀ[ਸੋਧੋ]

ਬਗਲੇ ਚੌੜੇ ਪੱਤਿਆਂ ਵਾਲੇ ਵੱਡੇ ਦਰੱਖ਼ਤ ਉੱਤੇ 9-10 ਮੀਟਰ ਦੀ ਉੱਚਾਈ ’ਤੇ ਆਪਣੇ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਬਣਾਉਣ ਦਾ ਸਾਮਾਨ ਨਰ ਇਕੱਠਾ ਕਰਦਾ ਹੈ ਅਤੇ ਮਾਦਾ ਉਨ੍ਹਾਂ ਪਤਲੀਆਂ ਸੁੱਕੀਆਂ ਟਾਹਣੀਆਂ ਨੂੰ ਜਚਾ ਕੇ ਪਲੇਟ ਵਰਗਾ ਆਲ੍ਹਣਾ ਬਣਾਉਂਦੀ ਹੈ। ਮਾਦਾ 3 ਤੋਂ 5 ਹਰੀ ਭਾ ਵਾਲੇ ਨੀਲੇ ਅੰਡੇ ਦਿੰਦੀ ਹੈ ਅਤੇ ਉਨ੍ਹਾਂ ਨੂੰ 18 ਤੋਂ 24 ਦਿਨ ਸੇਕ ਕੇ ਬੋਟ ਕੱਢ ਲੈਂਦੀ ਹੈ। ਨਰ ਅਤੇ ਮਾਦਾ ਰਲ ਕੇ ਬੋਟਾਂ ਨੂੰ ਸਿਰਫ਼ ਪੌਸ਼ਟਿਕ ਮੱਛੀਆਂ ਖਵਾ ਕੇ ਪਾਲਦੇ ਹਨ।

ਗੈਲਰੀ[ਸੋਧੋ]

ਹਵਾਲੇ[ਸੋਧੋ]