ਛੱਲ-ਲੰਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸੇ ਸਾਈਨ ਛੱਲ ਦੀ ਛੱਲ-ਲੰਬਾਈ, λ, ਨੂੰ ਇੱਕੋ ਪੜਾਅ ਵਾਲ਼ੇ ਕੋਈ ਵੀ ਦੋ ਬਿੰਦੂਆਂ ਵਿਚਲੀ ਦੂਰੀ ਨਾਪ ਕੇ ਮਾਪਿਆ ਜਾ ਸਕਦਾ ਹੈ ਜਿਵੇਂ ਕਿ ਵਿਖਾਈਆਂ ਗਈਆਂ ਟੀਸੀਆਂ, ਡੂੰਘਾਂ ਜਾਂ ਸਿਫ਼ਰੀ ਲਾਂਘਿਆਂ ਵਿਚਕਾਰ।

ਭੌਤਿਕ ਵਿਗਿਆਨ ਵਿੱਚ ਕਿਸੇ ਸਾਈਨਨੁਮਾ ਛੱਲ ਦੀ ਛੱਲ-ਲੰਬਾਈ ਉਸ ਛੱਲ ਦੀ ਸਥਾਨੀ ਮਿਆਦ ਜਾਂ ਫੈਲਾਅ ਹੁੰਦਾ ਹੈ ਭਾਵ ਕਿੰਨੀ ਦੂਰੀ ਮਗਰੋਂ ਛੱਲ ਆਪਣੇ-ਆਪ ਨੂੰ ਦੁਹਰਾਉਂਦੀ ਹੈ।[1] ਇਹਨੂੰ ਆਮ ਕਰ ਕੇ ਇੱਕੋ ਪੜਾਅ ਵਾਲ਼ੇ ਦੋ ਨਾਲੋ-ਨਾਲ ਦੇ ਬਿੰਦੂਆਂ (ਜਿਵੇਂ ਕਿ ਟੀਸੀਆਂ, ਡੁੰਘ ਜਾਂ ਸਿਫ਼ਰੀ ਲਾਂਘੇ) ਵਿਚਲੀ ਵਿੱਥ ਕੱਢ ਕੇ ਮਿਣਿਆ ਜਾਂਦਾ ਹੈ। ਇਹ ਲੰਬਾਈ ਚੱਲ ਅਤੇ ਅਚੱਲ ਦੋਹੇਂ ਛੱਲਾਂ ਦਾ ਅਤੇ ਹੋਰ ਕਈ ਸਥਾਨੀ ਛੱਲ-ਨਮੂਨਿਆਂ ਦਾ ਗੁਣ ਹੁੰਦੀ ਹੈ।[2][3] ਛੱਲ-ਲੰਬਾਈ ਨੂੰ ਆਮ ਕਰ ਕੇ ਯੂਨਾਨੀ ਅੱਖਰ ਲੈਮਡਾ (λ) ਨਾਲ਼ ਲਿਖਿਆ ਜਾਂਦਾ ਹੈ। ਇਹ ਸਿਧਾਂਤ ਗੈਰ-ਸਾਈਨਨੁਮਾ ਅਕਾਰ ਦੀਆਂ ਦੁਹਰਾਉਂਦੀਆਂ ਛੱਲਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ।[1][4] ਇਹਦੀ ਕੌਮਾਂਤਰੀ ਮਿਆਰੀ ਇਕਾਈ ਮੀਟਰ ਹੈ।

ਹਵਾਲੇ[ਸੋਧੋ]

  1. 1.0 1.1 Hecht, Eugene (1987). Optics (2nd ed.). Addison Wesley. pp. 15–16. ISBN 0-201-11609-X.
  2. Raymond A. Serway, John W. Jewett. Principles of physics (4th ed.). Cengage Learning. pp. 404, 440. ISBN 0-534-49143-X.
  3. A. A. Sonin (1995). The surface physics of liquid crystals. Taylor & Francis. p. 17. ISBN 2-88124-995-7.
  4. Brian Hilton Flowers (2000). "§21.2 Periodic functions". An introduction to numerical methods in C++ (2nd ed.). Cambridge University Press. p. 473. ISBN 0-19-850693-7.