ਸਮੱਗਰੀ 'ਤੇ ਜਾਓ

ਜਗਜੀਤ ਸਿੰਘ ਦਰਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਗਜੀਤ ਸਿੰਘ ਦਰਦੀ (ਜਨਮ 19 ਜਨਵਰੀ 1949) ਇੱਕ ਭਾਰਤੀ ਪੱਤਰਕਾਰ ਅਤੇ ਪੰਜਾਬ ਤੋਂ ਇੱਕ ਸਿੱਖਿਆ ਸ਼ਾਸਤਰੀ ਹੈ। ਉਹ ਪੰਜਾਬੀ ਭਾਸ਼ਾ ਦੇ ਰੋਜ਼ਾਨਾ ਅਖਬਾਰ ਚੜਦੀਕਲਾ ਦਾ ਮੁੱਖ ਸੰਪਾਦਕ ਹੈ। 1970 ਵਿੱਚ ਦਰਦੀ ਨੇ ਇੱਕ ਪੰਦਰਵਾੜਾ ਚੜਦੀਕਲਾ ਮਾਰਗ ਸ਼ੁਰੂ ਕੀਤਾ, ਜਿਸ ਦੇ ਸੰਸਥਾਪਕ ਸੰਪਾਦਕ ਉਨ੍ਹਾਂ ਦੇ ਪਿਤਾ ਹਰਨਾਮ ਸਿੰਘ ਸਨ। ਇਹ ਪੰਦਰਵਾੜਾ ਅਖ਼ਬਾਰ 1977 ਵਿੱਚ ਰੋਜ਼ਾਨਾ ਅਖ਼ਬਾਰ ਵਿੱਚ ਤਬਦੀਲ ਕੀਤਾ ਗਿਆ [1] ਉਹ ਪੰਜਾਬੀ ਨਿਊਜ਼ ਚੈਨਲ ਚੜਦੀਕਲਾ ਟਾਈਮ ਟੀਵੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਹਨ। [2] [3] ਉਹਨਾਂ ਨੂੰ ਸਾਲ 2022 ਵਿੱਚ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਗਿਆ । ਉਸੀ ਸਾਲ, ਲੋਕ ਸੰਪਰਕ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਜਗਜੀਤ ਸਿੰਘ ਦਰਦੀ ਨੂੰ ਚੰਡੀਗੜ੍ਹ ਪ੍ਰੈਸ ਮਾਨਤਾ ਕਮੇਟੀ ਦੇ ਚੇਅਰਪਰਸਨ ਨਿਯੁਕਤ ਕੀਤੇ ਗਿਆ। [4] 2023 ਵਿੱਚ, ਮੀਡੀਆ ਹਾਊਸ ਨਿਰਪਖ ਪੋਸਟ ਨੇ ਦਰਦੀ ਦੀ ਜੀਵਨੀ ਪ੍ਰਕਾਸ਼ਿਤ ਕੀਤੀ। [5]

ਹਵਾਲੇ

[ਸੋਧੋ]
  1. "Chardikla group celebrated Media baron Jagjit Singh Dardi's birthday". Royal Patiala (in ਅੰਗਰੇਜ਼ੀ). Royal Patiala. Retrieved 21 February 2022.
  2. Exchange4Media Staff. "Veteran journalist Jagjit Singh Dardi to be conferred with Padma Shri". e4m (in ਅੰਗਰੇਜ਼ੀ). exchange4media. Retrieved 21 February 2022.{{cite web}}: CS1 maint: numeric names: authors list (link)
  3. "Founder of Sri Harkrishan group of Institutes - Jagjit Singh Dardi". The Press Reader (in ਅੰਗਰੇਜ਼ੀ). Retrieved 21 February 2022.
  4. "ਚੰਡੀਗੜ੍ਹ : ਪ੍ਰੈਸ ਐਕਰੀਡੇਸ਼ਨ ਕਮੇਟੀ ਦਾ ਪੁਨਰਗਠਨ, ਜਗਜੀਤ ਸਿੰਘ ਦਰਦੀ ਚੇਅਰਮੈਨ ਬਣੇ". Babushahi.com. 24 November 2022. Retrieved 4 September 2023.
  5. "'ਪਦਮ ਸ੍ਰੀ' ਤੱਕ ਪੁੱਜਣ ਵਾਲਾ ਪੱਤਰਕਾਰ 'ਦਰਦੀ'". 25 February 2023.