ਜਗਜੀਤ ਸਿੰਘ ਲਾਇਲਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਜੀਤ ਸਿੰਘ ਲਾਇਲਪੁਰੀ
ਜਗਜੀਤ ਸਿੰਘ ਲਾਇਲਪੁਰੀ.jpg
ਜਗਜੀਤ ਸਿੰਘ ਲਾਇਲਪੁਰੀ
ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਕੌਮੀ ਜਨਰਲ ਸਕੱਤਰ
ਦਫ਼ਤਰ ਵਿੱਚ
2006 - 2013
ਨਿੱਜੀ ਜਾਣਕਾਰੀ
ਜਨਮ(1917-04-10)10 ਅਪ੍ਰੈਲ 1917[1]
ਲਾਇਲਪੁਰ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
ਮੌਤਮਈ 27, 2013(2013-05-27) (ਉਮਰ 96)
ਫਿਰੋਜ਼ਪੁਰ ਰੋਡ,ਲੁਧਿਆਣਾ ਸਥਿਤ ਖੈਹਿਰਾ ਹਸਪਤਾਲ, ਪੰਜਾਬ, ਭਾਰਤ
ਸਿਆਸੀ ਪਾਰਟੀਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ)
ਬੱਚੇਜਗਦੀਪ ਸਿੰਘ ਅਤੇ ਕਰਨਲ ਸਦੀਪ ਸਿੰਘ (ਦੋਨੋਂ ਇੰਗਲੈਂਡ ਵਾਸੀ), ਡਾ: ਨਵਦੀਪ ਖੈਹਿਰਾ
ਸਰੋਤ: [2]

ਜਗਜੀਤ ਸਿੰਘ ਲਾਇਲਪੁਰੀ (10 ਅਪਰੈਲ 1917 - 27 ਮਈ 2013) ਭਾਰਤ ਦੇ ਸੁਤੰਤਰਤਾ ਸੰਗਰਾਮੀ, ਕਮਿਊਨਿਸਟ ਆਗੂ ਸਨ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਬਾਨੀ ਕੇਂਦਰੀ ਕਮੇਟੀ ਦਾ ਸਭ ਤੋਂ ਪੁਰਾਣਾ ਜ਼ਿੰਦਾ ਮੈਂਬਰ ਸੀ।].[2][3] ਅੰਤਲੇ ਸਾਲਾਂ ਵਿੱਚ ਉਹ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਕੌਮੀ ਜਨਰਲ ਸਕੱਤਰ ਸਨ।

ਜੀਵਨੀ[ਸੋਧੋ]

ਉਹਨਾਂ ਦਾ ਜਨਮ 10 ਅਪਰੈਲ 1917 ਨੂੰ ਬਰਤਾਨਵੀ ਪੰਜਾਬ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਸਮੁੰਦਰੀ (ਹੁਣ ਪਾਕਿਸਤਾਨ) ਵਿੱਚ ਸ.ਸ਼ੇਰ ਸਿੰਘ ਦੇ ਘਰ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਲਾਇਲਪੁਰ ਤੋਂ ਅਤੇ ਗੌਰਮਿੰਟ ਲਾਅ ਕਾਲਜ ਲਾਹੌਰ ਤੋਂ ਐਲ. ਐਲ. ਬੀ. ਕਰਨ ਉੱਪਰੰਤ 1940 ਵਿੱਚ ਉਹ ਕਾਂਗਰਸ ਵਿੱਚ ਸਰਗਰਮ ਹੋ ਗਏ। ਉਹਨਾਂ ਨੇ ਕਿਸਾਨ ਮੋਰਚਿਆਂ ਦੌਰਾਨ ਜੇਲ੍ਹ ਵੀ ਕੱਟੀ।

ਜਦੋਂ 2005 ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਸਥਾਪਨਾ ਹੋਈ ਸੀ, ਲਾਇਲਪੁਰੀ ਇਸਦੇ ਜਨਰਲ ਸਕੱਤਰ ਬਣੇ ਸਨ।[2]

ਸਵੈਜੀਵਨੀ[ਸੋਧੋ]

ਸਾਲ 2010 ਵਿੱਚ ਲਾਇਲਪੁਰੀ ਨੇ ਆਪਣੀ ਸਵੈ-ਜੀਵਨੀ, ਮਾਈ ਲਾਈਫ ਮਾਈ ਟਾਈਮਜ਼ ਰਿਲੀਜ਼ ਕੀਤੀ ਸੀ।[2]

ਹਵਾਲੇ[ਸੋਧੋ]