ਜਗਦੀਸ਼ ਜੋਸ਼ੀ (ਕਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੀਸ਼ ਰਾਮਕ੍ਰਿਸ਼ਨ ਜੋਸ਼ੀ (9 ਅਕਤੂਬਰ 1932 - 1978) ਭਾਰਤ ਤੋਂ ਇੱਕ ਗੁਜਰਾਤੀ ਭਾਸ਼ਾ ਦੇ ਕਵੀ ਅਤੇ ਅਨੁਵਾਦਕ ਸਨ। ਉਸ ਨੂੰ 1979 ਵਿੱਚ ਉਨ੍ਹਾਂ ਦੇ ਕਵਿਤਾ ਸੰਗ੍ਰਹਿ, ਵਮਣ ਨਾਂ ਵਨ ਲਈ, ਮਰਨ ਉਪਰੰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ

ਅਰੰਭਕ ਜੀਵਨ[ਸੋਧੋ]

ਜੋਸ਼ੀ ਦਾ ਜਨਮ ਬਾਂਬੇ ਵਿੱਚ ਅੰਨਪੂਰਨਾ ਅਤੇ ਰਾਮਕ੍ਰਿਸ਼ਨ ਜੋਸ਼ੀ ਦੇ ਘਰ ਹੋਇਆ ਸੀ। ਉਸਨੇ 1949 ਵਿੱਚ ਦਸਵੀਂ ਪਾਸ ਕੀਤੀ ਅਤੇ 1953 ਵਿੱਚ ਸੇਂਟ ਜ਼ੇਵੀਅਰਜ਼ ਕਾਲਜ, ਮੁੰਬਈ ਤੋਂ ਗੁਜਰਾਤੀ ਅਤੇ ਸੰਸਕ੍ਰਿਤ ਵਿੱਚ ਬੈਚੂਲਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ। ਉਸਨੇ 1955 ਵਿੱਚ ਸਟੈਨਫੋਰਡ ਯੂਨੀਵਰਸਿਟੀ ਤੋਂ ਪੇਡਾਗੌਜੀ ਵਿੱਚ ਐਮ.ਡੀ. ਕੀਤੀ। ਉਸਨੇ 1957 ਤੋਂ 1960 ਤੱਕ ਬਾਜ਼ਾਰ ਗੇਟ ਹਾਈ ਸਕੂਲ, ਮੁੰਬਈ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।

ਉਸਨੇ ਵਿਦਿਅਕ ਕਮੇਟੀ ਦੇ ਮੈਂਬਰ ਅਤੇ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ, ਪੁਣੇ ਦੇ ਸੰਪਾਦਕੀ ਬੋਰਡ ਦੇ ਤੌਰ 'ਤੇ 1965 ਤੋਂ 1977 ਤੱਕ ਸੇਵਾ ਨਿਭਾਈ। ਬਾਅਦ ਵਿਚ, ਉਸਨੇ ਬੰਬੇ ਐਸੋਸੀਏਸ਼ਨ ਆਫ ਹੇਡਜ਼ ਐਂਡ ਸੈਕੰਡਰੀ ਸਕੂਲ ਦੇ ਖਜ਼ਾਨਚੀ, 1969 ਵਿੱਚ ਉਪ-ਪ੍ਰਧਾਨ ਅਤੇ 1970 ਵਿੱਚ ਪ੍ਰਧਾਨ ਵਜੋਂ ਸੇਵਾ ਨਿਭਾਈ। ਉਹ 1969 ਤੋਂ 1975 ਤੱਕ ਬੰਬੇ ਯੂਨੀਵਰਸਿਟੀ ਦੇ ਸੈਨੇਟ ਦਾ ਮੈਂਬਰ ਰਿਹਾ। 1974 ਤੋਂ 1978 ਤੱਕ, ਉਸਨੇ ਐਸ ਐਨ ਡੀ ਟੀ ਮਹਿਲਾ ਯੂਨੀਵਰਸਿਟੀ ਵਿੱਚ ਗੁਜਰਾਤੀ ਵਿੱਚ ਬੋਰਡ ਆਫ਼ ਸਟੱਡੀਜ਼ ਦੀ ਮੈਂਬਰ ਵਜੋਂ ਸੇਵਾ ਨਿਭਾਈ।[1][2]

ਕੰਮ[ਸੋਧੋ]

ਆਕਾਸ਼, ਉਸਦਾ ਪਹਿਲਾ ਕਾਵਿ ਸੰਗ੍ਰਹਿ, 1972 ਵਿੱਚ ਪ੍ਰਕਾਸ਼ਤ ਹੋਇਆ ਸੀ, ਉਸ ਤੋਂ ਬਾਅਦ ਵਾਮਲ ਨਾ ਵਨ (1976) ਅਤੇ ਮੋਂਟਾ ਕੌਲਾਜ (1979; ਮਰਨ ਉਪਰੰਤ)। ਵਮਣ ਨਾਂ ਵਨ ਨੇ ਪ੍ਰਯੋਗਾਤਮਕ ਗੁਜਰਾਤੀ ਕਵਿਤਾਵਾਂ ਵਿੱਚ ਨਵਾਂ ਰੁਝਾਨ ਸਥਾਪਤ ਕੀਤਾ। ਉਸਦੀਆਂ ਕਵਿਤਾਵਾਂ ਵਿੱਚ ਕੇਂਦਰੀ ਭਾਵਨਾ ਕਰੁਣਾ ਹੈ, ਜਿਸ ਨੂੰ ਪੇਂਡੂ ਮਾਹੌਲ ਅਤੇ ਬੋਲਚਾਲ ਸ਼ੈਲੀ ਰਾਹੀਂ ਦਰਸਾਇਆ ਗਿਆ ਹੈ। ਆਪਣੀਆਂ ਛੰਦ-ਰਹਿਤ ਕਵਿਤਾਵਾਂ ਵਿੱਚ, ਉਸਨੇ ਤਾਲਾਂ ਦੀ ਵਰਤੋਂ ਕੀਤੀ।[3] ਕੁਲ ਮਿਲਾ ਕੇ ਜੋਸ਼ੀ ਨੇ 114 ਕਵਿਤਾਵਾਂ ਲਿਖੀਆਂ: 57 ਗੀਤਾਂ, 38 ਛੰਦ-ਰਹਿਤ ਕਵਿਤਾਵਾਂ,14 ਗ਼ਜ਼ਲਾਂ ਅਤੇ 5 ਛੰਦ-ਯੁਕਤ ਕਵਿਤਾਵਾਂ। "ਏਕ ਹਤੀ ਸਰਬਕਾਲੀਨ ਵਰਤਾ" ਇਸ ਸੰਗ੍ਰਹਿ ਦੀ ਇੱਕ ਆਲੋਚਕਾਂ ਦੀ ਪ੍ਰਸ਼ੰਸਾ ਖੱਟਣ ਵਾਲੀ ਕਵਿਤਾ ਹੈ।[2][4]

ਮਾਨ ਸਨਮਾਨ[ਸੋਧੋ]

ਉਸ ਨੂੰ ਉਸ ਦੀ ਕਿਤਾਬ ਵਮਣ ਨਾਂ ਵਨ ਲਈ ਉਮਾ-ਸਨੇਹਰਸ਼ਮੀ ਪੁਰਸਕਾਰ (1976-1977) ਅਤੇ ਸਾਹਿਤ ਅਕਾਦਮੀ ਅਵਾਰਡ (1979) ਨਾਲ ਸਨਮਾਨਤ ਕੀਤਾ ਗਿਆ ਸੀ। ਇਸੇ ਕਿਤਾਬ ਲਈ ਉਸਨੂੰ 1977 ਵਿੱਚ ਮਹਾਕਵੀ ਨਹਨਲਾਲ ਪੁਰਸਕਾਰ ਵੀ ਮਿਲਿਆ ਸੀ।[4]

ਹਵਾਲੇ[ਸੋਧੋ]

  1. Dalal, Suresh, ed. (23 August 2003). સ્મૃતિપર્વ: જગદીશ જોષી-વિશેષ [Selection From The Literary Works of Jagdish Joshi] (in ਗੁਜਰਾਤੀ). Mumbai: Image Publication Pvt. Ltd. pp. 316–317. ISBN 81-7997-073-6.
  2. 2.0 2.1 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ [History of Modern Gujarati Literature – Modern and Postmodern Era] (in ਗੁਜਰਾਤੀ). Ahmedabad: Parshwa Publication. pp. 110–112. ISBN 978-93-5108-247-7.
  3. Lal, Mohan, ed. (1992). Encyclopaedia of Indian Literature: Sasay to Zorgot. New Delhi: Sahitya Akademi. p. 4486. ISBN 978-81-260-1221-3.
  4. 4.0 4.1 "જગદીશ જોશી" [Jagdish Joshi]. Gujarati Sahitya Parishad (in ਗੁਜਰਾਤੀ). Retrieved 2017-09-05.