ਜਗਦੀਸ਼ ਭੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੀਸ਼ ਭੋਲਾ ਭਾਰਤੀ ਪੰਜਾਬ ਦਾ ਇੱਕ ਸਾਬਕਾ ਕੁਸ਼ਤੀ ਖਿਡਾਰੀ ਅਤੇ ਡਰੱਗ ਤਸਕਰ ਹੈ। ਉਸ ਨੇ ਨਾਲ ਹੀ ਇਹ ਭਾਰਤੀ ਕੁਸ਼ਤੀ ਦੇ ਬਾਦਸ਼ਾਹ ਵਜੋਂ ਜਾਣੇ ਜਾਣਦੇ ਸਨ ਅਤੇ ਉਹਨਾਂ ਨੇ ਕੁਸ਼ਤੀ ਦੇ ਕੈਰੀਅਰ ਦੇ ਦੌਰਾਨ ਅਰਜੁਨ ਪੁਰਸਕਾਰ ਵੀ ਜਿੱਤਿਆ ਸੀ।

ਮੁੱਢਲੀ ਜ਼ਿੰਦਗੀ[ਸੋਧੋ]

ਜਗਦੀਸ਼ ਭੋਲਾ ਦਾ ਜਨਮ ਚਾਉਕੇ (ਜ਼ਿਲ੍ਹਾ ਬਠਿੰਡਾ) ਵਿੱਚ ਹੋਇਆ ਸੀ। ਭੋਲਾ ਨੇ ਆਪਣਾ ਬਚਪਨ ਦਾ ਬਹੁਤਾ ਸਮਾਂ ਆਪਣੇ ਨਾਨਕੇ ਪਰਿਵਾਰ ਨਾਲ ਬਿਤਾਇਆ। ਛੋਟੀ ਉਮਰ ਵਿੱਚ ਹੀ ਉਸਨੂੰ ਉਸਦੇ ਮਾਮੇ ਨੇ ਕੁਸ਼ਤੀ ਨੂੰ ਇੱਕ ਕੈਰੀਅਰ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਸੀ ਅਤੇ ਉਸਦੇ ਪਿੰਡ ਚਾਉਕੇ ਵਿੱਚ ਹੀ ਉਸਨੂੰ ਸਿਖਲਾਈ ਦਿੱਤੀ ਗਈ ਸੀ, ਜਿੱਥੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ। ਬਾਅਦ ਵਿੱਚ ਭੋਲਾ ਲੁਧਿਆਣਾ ਚਲਾ ਗਿਆ ਅਤੇ ਕੁਸ਼ਤੀ ਵਿੱਚ ਆਪਣੀ ਮੁਹਾਰਤ ਹਾਸਲ ਕਰਨ ਲਈ ਇੱਕ ਮਸ਼ਹੂਰ ਅਖਾੜਾ ਵਿੱਚ ਸ਼ਾਮਲ ਹੋ ਗਿਆ। ਉਸ ਨੇ ਲੁਧਿਆਣਾ ਵਿੱਚ ਮੌਜੂਦ ਸਾਬਕਾ ਪਹਿਲਵਾਨ ਮੇਜਰ ਸਿੰਘ ਤੋਂ ਕੁਸ਼ਤੀ ਦੇ ਗੁਰ ਵੀ ਸਿੱਖੇ।[1]

ਕੈਰੀਅਰ[ਸੋਧੋ]

ਇੱਕ ਪਹਿਲਵਾਨ ਦੇ ਤੌਰ 'ਤੇ ਉਹ 1991 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ, ਦਿੱਲੀ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਤੋਂ ਬਾਅਦ ਪ੍ਰਸਿੱਧੀ ਤੱਕ ਪਹੁੰਚਿਆ, ਉਸਨੇ ਪੂਰੀ ਦੁਨੀਆ ਵਿੱਚ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਸਦੇ ਕੁਸ਼ਤੀ ਕੈਰੀਅਰ ਲਈ, ਸਰਕਾਰ ਨੇ ਉਸਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। ਭੋਲਾ ਪੰਜਾਬ ਪੁਲਿਸ ਵਿੱਚੋਂ ਮੁਅੱਤਲ ਹੋਣ ਤੋਂ ਪਹਿਲਾਂ 2008 ਵਿੱਚ ਰਿਲੀਜ਼ ਹੋਈ ਇੱਕ ਪੰਜਾਬੀ ਭਾਸ਼ਾ ਦੀ ਫਿਲਮ ਰੁਸਤਮ-ਏ-ਹਿੰਦ ਵਿੱਚ ਵੀ ਨਜ਼ਰ ਆਇਆ।[2]

ਹਵਾਲੇ[ਸੋਧੋ]

  1. "Sports champ to disgraced criminal: The fall of wrestler Jagdish Bhola". 2 November 2014. Retrieved 9 July 2016.
  2. "Know how Arjuna Award winner Jagdish Bhola became a smuggler". Retrieved 9 July 2016.