ਜਗਦੀਸ਼ ਸਚਦੇਵਾ
ਜਗਦੀਸ਼ ਸਚਦੇਵਾ | |
---|---|
ਜਨਮ | ਅੰਮ੍ਰਿਤਸਰ ਪੰਜਾਬ, ਭਾਰਤ | 15 ਅਪ੍ਰੈਲ 1958
ਕਿੱਤਾ | ਆਲੋਚਕ, ਨਾਟਕਕਾਰ, ਨਿਰਦੇਸ਼ਕ, ਰੰਗ ਕਰਮੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਹਾਇਰ ਸਕੈਡਰੀ |
ਵੈੱਬਸਾਈਟ | |
https://www.facebook.com/jagdish.sachdevanatakkaar?ref=br_rs |
ਜਗਦੀਸ਼ ਸਚਦੇਵਾ ਇੱਕ ਪੰਜਾਬੀ ਨਾਟਕਕਾਰ ਹੈ।[1] ਅੰਮ੍ਰਿਤਸਰ ਦੀ ਧਰਤੀ ਤੇ ਬੁਹਤ ਨਾਟਕ ਪ੍ਰੇਮੀਆ ਲਈ ਮੌਕੇ ਤੋ ਘੱਟ ਨਹੀਂ। ਇਸ ਧਰਤੀ ਨੇ ਬਹੁਤ ਵਡੇ ਕਲਾਕਾਰ ਤੇ ਨਾਟਕਕਾਰ ਪੇਦਾ ਕੀਤੇ ਹਨ। ਪਰ ਜਗਦੀਸ਼ ਸਚਦੇਵਾ ਵਰਗੇ ਨਿੱਕੇ ਨਾਟਕਕਾਰ ਨੇ ਇਸ ਖੇੱਤਰ ਵਿੱਚ ਬਹੁਤ ਵਡੇ ਕਾਰਨਾਮੇ ਕੀਤੇ ਹਨ। ਜਗਦੀਸ਼ ਸਚਦੇਵਾ ਅਜੋਕੇ ਸਮਾਜੀ ਵਰਤਾਰਿਆ ਪ੍ਰਤੀ ਆਪਣੀ ਸੋਝੀ ਨੂੰ ਆਪਣੇ ਨਾਟਕਾ ਵਿੱਚ ਬੜੀ ਸ਼ਿਦ੍ਦਤ ਨਾਲ ਰੂਪਮਾਨ ਕਰਨ ਵਿੱਚ ਕਾਮਯਾਬ ਹੋਇਆ ਹੈ। ਜਗਦੀਸ਼ ਨੇ ਆਪਣੇ ਨਾਟਕਾ ਵਿਚਲੀਆਂ ਨਾਟ ਜੁਗਤਾ ਨੂੰ ਬੜੀ ਕੁਸ਼ਲਤਾ ਨਾਲ ਮੰਚ ਤੇ ਸਾਕਾਰ ਕੀਤਾ ਹੈ। ਉਸ ਦੇ ਨਾਟਕਾ ਵਿਚਲੀ ਦ੍ਰਿਸ਼੍ਕਾਰੀ ਪ੍ਰਭਾਵਿਤ ਕਰਦੀ ਹੈ। ਘੁਘੂ ਘੋੜੇ ਬੰਦੇ ਵਿੱਚ ਪੇਸ਼ ਕੀਤੀਆਂ ਗਈਆਂ ਸਮਾਜਿਕ ਤ੍ਰਾਸਦੀਆਂ ਅਜ ਵੀ ਸਾਡੀ ਸਵੇਦਨਾ ਸਾਮਨੇ ਨਿਸ਼ਾਨ ਬਣਕੇ ਖੜੀਆਂ ਹਨ। ਜਗਦੀਸ਼ ਸਚਦੇਵਾ ਇੱਕ ਚੰਗੇ ਨਾਟਕਕਾਰ ਹੋਣ ਦੇ ਨਾਲ ਨਾਲ ਇੱਕ ਚੰਗਾ ਨਿਰਦੇਸ਼ਕ ਵੀ ਹੈ। ਜਗਦੀਸ਼ ਸਚਦੇਵਾ ਦੇ ਨਾਟਕਾ ਦੀ ਖੂਬਸੂਰਤੀ ਇਹਨਾਂ ਨਾਟਕਾ ਦੀ ਭਾਸ਼ਾ ਹੈ,ਚਾਹੇ ਉਹ ਅਖਾੜਾ ਹੋਵੇ,ਚਕ ਢ੍ਹੋਲਿਆ ਹੋਵੇ ਜਾ ਫੇਰ ਖੁਸਰੇ ਹੋਵੇ। ਸਪਸ਼ਟਵਾਦੀ ਸੋਚ ਤੇ ਗੁਲ੍ਮੋਹਰੀ ਵਿਚਰਨ ਢੰਗ ਸਚਾਈ ਅਤੇ ਪਹਿਰਾ ਦੇਣ ਦੀ ਫਿਤਰਤ ਅਤੇ ਕਾਫੀ ਹੋਰ ਪ੍ਰਿਤਾਭਾਸ਼ਾਲੀ ਸਖਸ਼ੀਅਤ ਦੀਆਂ ਝਲਕਾਂ ਸਨ। ਜੀਵਨ ਦੀਆਂ ਡੂੰਘਾਈਆ ਤਕ ਪਹੁੰਚ ਕੇ ਜਗਦੀਸ਼ ਸਚਦੇਵਾ ਨੇ ਨਾਟਕਾ ਦਾ ਨਿਰਦੇਸ਼ਨ ਕੀਤਾ| ਆਪਣੀ ਕਲਾ ਦੀ ਪੇਸ਼ਕਾਰੀ ਸਮੇਂ ਉਹ ਆਪਣੀ ਸਖਸੀਅਤ ਨੂੰ ਭੁਲ ਜਾਂਦਾ ਸੀ | ਨਿਤ ਜੀਵਨ ਵਿੱਚ ਆਈਆਂ ਔਂਕੜਾ ਅਤੇ ਮੌਕੇ ਦੀ ਸੰਭਾਲ ਯੋਗਤਾ ਉਸ ਦਾ ਵਿਸ਼ੇਸ਼ ਗੁਣ ਹੈ |ਜਿਵੇ ਹਰ ਕਾਮਯਾਬ ਸਖਸ਼ੀਅਤ ਪਿਛੇ ਕਿਸੇ ਇਸਤਰੀ ਸ਼ਕਤੀ ਦਾ ਹਥ ਹੁੰਦਾ ਹੈ ਇਸੇ ਹੀ ਤਰਾ ਜਗਦੀਸ਼ ਸਚਦੇਵਾ ਨਿਰਮਲਜੀਤ ਨੂ ਸਵੀਕਾਰਦਾ ਹੈ | ਉਸ ਦਾ ਹਰ ਨਾਟਕ ਕਿਸੇ ਉਪ ਸੱਭਿਆਚਾਰਕ ਦੇ ਕੇਂਦਰ ਬਿੰਦੁ ਉੱਪਰ ਅਧਾਰਤ ਹੁੰਦਾ ਹੈ |
ਪੁਸਤਕਾਂ[ਸੋਧੋ]
- ਚੋਂਕ ਢੋਲੀਆ
- ਸਾਵੀ
- ਘੁੱਗੂ ਘੋੜੇ ਬੰਦੇ
- ਜਗਦੀਸ਼ ਸਚਦੇਵਾ ਦੇ ਨਾਟਕ
ਹਵਾਲੇ[ਸੋਧੋ]
ਬਾਹਰੀ ਲਿੰਕ[ਸੋਧੋ]
https://www.facebook.com/jagdish.sachdevanatakkaar?ref=br_rs