ਜਗਰਾਜ ਸਿੰਘ ਧੌਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਗਰਾਜ ਸਿੰਘ ਧੌਲਾ.jpg

ਮਾਸਟਰ ਜਗਰਾਜ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੀ ਬਹੁਪੱਖੀ ਸ਼ਖ਼ਸੀਅਤ ਹਨ। ਭਾਵੇਂ ਜਗਰਾਜ ਸਿੰਘ ਨੂੰ ਲੋਕਪੱਖੀ ਕਵੀ ਦੇ ਤੌਰ 'ਤੇ ਵਧੇਰੇ ਜਾਣਿਆਂ ਜਾਂਦਾ ਹੈ ਪਰ ਉਹਨਾ ਵਿੱਚ ਫ਼ਿਲਮੀ ਕਲਾਕਾਰੀ, ਗੀਤਕਾਰ, ਨਾਟਕਾਂ ਵਿੱਚ ਪਲੇਅ ਬੈਕ-ਸਿੰਗਰ ਦੇ ਤੌਰ 'ਤੇ ਵੀ ਜਾਣਿਆਂ ਜਾਂਦਾ ਹੈ। ਆਪ ਜੀ 1 ਜਨਵਰੀ 2006 ਨੂੰ ਮੁੱਖ ਅਧਿਆਪਕ ਦੇ ਅਹੁਦੇ ਤੋਂ ਰਿਟਾਇਰਡ ਹੋਏ। ਇਸ ਵੇਲੇ ਉਹ ਲੋਕਪੱਖੀ ਗਾਇਕੀ ਅਤੇ ਸ਼ਾਇਰੀ ਵਿੱਚ ਸਰਗਰਮੀ ਨਾਲ ਭੂਮਿਕਾ ਨਿਭਾ ਰਹੇ ਹਨ।

ਨਿੱਜੀ ਜਾਣਕਾਰੀ[ਸੋਧੋ]

 • ਨਾਮ: ਜਗਰਾਜ ਸਿੰਘ ਧੌਲਾ
 • ਪਿਤਾ ਦਾ ਨਾਮ: ਮੁਹੰਮਦ ਨਜ਼ੀਰ
 • ਮਾਤਾ ਦਾ ਨਾਮ: ਚਰਾਗੋ
 • ਜਨਮ: 10 ਜਨਵਰੀ 1948
 • ਕੌਮੀਅਤ: ਭਾਰਤੀ
 • ਪ੍ਰਮੁੱਖ ਕੰਮ: ਮਰਾਸੀ ਭਾਈਚਾਰੇ ਬਾਰੇ ਖੋਜ ਪੁਸਤਕ 'ਮਰਦਾਨੇ ਕੇ'

ਕਿੱਤਾ: ਅਧਿਆਪਨ

 • ਵਿੱਦਿਅਕ ਯੋਗਤਾ: ਦਸਵੀਂ, ਜੇਬੀਟੀ

ਕਿਤਾਬਾਂ[ਸੋਧੋ]

 • ਰੋਹ ਦਾ ਨਗ਼ਮਾ (ਗੀਤ ਸੰਗ੍ਰਹਿ)
 • ਸੂਹੀ ਕਿਰਨ ਬੇਅੰਤ (ਕਿੱਸਾ ਕਾਵਿ)
 • ਮੈਨੂੰ ਦੱਸ ਸੱਜਣਾਂ (ਗੀਤ ਕਾਵਿ)
 • ਅੱਗ ਦਾ ਜਨਮ (ਨਾਵਲ)
 • ਮਰਦਾਨੇ ਕੇ:ਸਮਾਜਿਕ ਅਤੇ ਸੱਭਿਆਚਾਰਕ ਪਰਿਪੇਖ (ਮਰਾਸੀ ਭਾਈਚਾਰੇ ਬਾਰੇ ਖੋਜ ਪੁਸਤਕ)
 • ਗੀਤ: ਤੱਤ ਅਤੇ ਸੰਦਰਭ (ਖੋਜ ਪੁਸਤਕ)
 • ਆਦਿ ਕਾਲੀਨ ਮਨੁੱਖ ਦੀਆਂ ਕਹਾਣੀਆਂ

ਰਿਕਾਰਡਿੰਗ ਕੈਸੇਟਾਂ[ਸੋਧੋ]

 • ਲੋਕਾਂ ਦੇ ਗੀਤ
 • ਵਿਦਰੋਹੀ ਸੁਰਾਂ
 • ਮੈਂ ਮੰਗਦੀ ਇਨਸਾਫ਼

ਟੈਲੀ ਫ਼ਿਲਮਾਂ[ਸੋਧੋ]

 • ਰੁਲਦਾ ਜੱਟ (ਕਹਾਣੀਕਾਰ, ਨਿਰਦੇਸ਼ਕ ਅਤੇ ਐਕਟਿੰਗ)
 • ਵਲੈਤੀ ਲਾੜੇ (ਕਹਾਣੀਕਾਰ,ਗੀਤ ਅਤੇ ਐਕਟਿੰਗ)
 • ਅਮਲੀ ਦਾ ਵਿਆਹ (ਕਹਾਣੀਕਾਰ ਅਤੇ ਐਕਟਿੰਗ)

ਡਾਕੂਮੈਂਟਰੀ ਫ਼ਿਲਮਾਂ[ਸੋਧੋ]

 • ਸ਼ਬਦਾਂ ਦੀ ਖ਼ੁਸ਼ਬੂ (ਪ੍ਰੋ. ਪ੍ਰੀਤਮ ਸਿੰਘ ਰਾਹੀ)
 • ਸਰਪੰਚਾਂ ਦਾ ਸਰਪੰਚ (ਕਾਮਰੇਡ ਰਾਮਗੜ੍ਹ)
 • ਸਿਦਕ (ਗੁਰਮੇਲ ਬੌਡੇ)
 • ਰੰਗ ਕੁਦਰਤ ਦੇ ...

ਮਾਨ ਸਨਮਾਨ[ਸੋਧੋ]

 • ਸਫ਼ਦਰ ਹਾਸ਼ਮੀ ਪੁਰਸਕਾਰ
 • ਸੰਤ ਰਾਮ ਉਦਾਸੀ ਪੁਰਸਕਾਰ
 • ਇੰਡੀਅਨ ਵਰਕਰ ਐਸੋਸੀਏਸ਼ਨ, ਗਰੇਟ ਬ੍ਰਿਟੇਨ (ਯੂਕੇ)
 • ਮਲਵਈ ਪੁਰਸਕਾਰ, ਮੰਡੀ ਕਲਾਂ