ਧੌਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧੌਲਾ
ਪਿੰਡ
ਧੌਲਾ is located in Punjab
ਧੌਲਾ
ਧੌਲਾ
ਪੰਜਾਬ, ਭਾਰਤ ਚ ਸਥਿਤੀ
30°17′10″N 75°27′36″E / 30.2861°N 75.46°E / 30.2861; 75.46
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
ਵੈੱਬਸਾਈਟbarnala.gov.in/english/index.html

ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 11 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ , ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿਹੰਗ ਸੰਪੂਰਨ ਸਿੰਘ ਧੌਲਾ , ਮੁੜ ਵਸਾਊ ਮਹਿਕਮੇ ਦੇ ਸਾਬਕਾ ਮੰਤਰੀ ਸੰਪੂਰਨ ਸਿੰਘ ਧੌਲਾ , ਕਿੱਸਾਕਾਰ ਪੰਡਤ ਮਨੀ ਰਾਮ ਅਤੇ ਲੇਖਕ ਕੌਰ ਚੰਦ ਰਾਹੀ ਇਸੇ ਪਿੰਡ ਦੇ ਜੰਮਪਲ ਸਨ। ਪਿੰਡ ਦੀਆਂ ਹੋਰ ਸਖਸ਼ੀਅਤਾਂ ਵਿਚ ਪੱਤਰਕਾਰ ਗੁਰਸੇਵਕ ਸਿੰਘ ਧੌਲਾ , ਜਗਰਾਜ ਸਿੰਘ ਧੌਲਾ, ਪੰਡਤ ਬ੍ਰਿਜ ਲਾਲ ਕਵੀਸਰ , ਪੱਤਰਕਾਰ ਬੇਅੰਤ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਇਸ ਪਿੰਡ ਦੇ ਜੰਮਪਲ ਅਤੇ ਵਸਨੀਕ ਹਨ।

ਪਿਛੋਕੜ[ਸੋਧੋ]

ਇਹ ਪਿੰਡ 950 ਸਾਲ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਸਮੇਂ ਇੱਕ ਵਿਅਕਤੀ ਫੇਰੂ ਧਾਰੀਵਾਲ ਨੇ ਇੱਕ ਸੰਤ ਦੇ ਕਹਿਣ ਤੇ ਇਹ ਪਿੰਡ ਵਸਾਇਆ। ਜਿਸ ਕਰ ਕੇ ਧਾਲੀਵਾਲ ਗੋਤ ਦੇ ਲੋਕਾਂ ਦੀ ਵਧੇਰੇ ਗਿਣਤੀ ਇਸ ਪਿੰਡ ਵਿੱਚ ਵਸੀ ਹੋਈ ਹੈ। ਇਸ ਪਿੰਡ ਵਿਚ ਕਿਲ੍ਹਾ ਹੁੰਦਾ ਸੀ। ਅੱਜ ਵੀ ਪਿੰਡ ਵਿਚ ਇਸ ਕਿਲ੍ਹੇ ਦਾ ਕੁੱਝ ਕੁ ਹਿੱਸਾ ਪਿੰਡ ਵਾਸੀਆਂ ਵੱਲੋ ਸਾਂਭ ਕਿ ਰੱਖਿਆ ਹੋਇਆ ਹੈ। ਜਿਸ ਤੇ ਪਹਿਲਾਂ ਭੱਟੀਆਂ ਤੇ ਬਾਅਦ ਵਿੱਚ ਰੰਘੜਾਂ ਦਾ ਕਬਜ਼ਾ ਰਿਹਾ।

ਇਤਿਹਾਸਕ ਸਥਾਨ[ਸੋਧੋ]

ਇਸ ਪਿੰਡ ਵਿੱਚ ਦੋ ਇਤਿਹਾਸਿਕ ਗੁਰਦੁਆਰੇ ਹਨ। ਗੁਰਦੁਆਰਾ ਸੋਹੀਆਣਾ ਸਾਹਿਬ ਜੋ ਕੇ ਪਿੰਡ ਧੌਲਾ ਅਤੇ ਖੁੱਡੀ ਖੁਰਦ ਦਾ ਸਾਂਝਾ ਗੁਰਦੁਆਰਾ ਹੈ। ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਪਿੰਡ ਧੌਲਾ ਅਤੇ ਹੰਡਿਆਇਆ ਦਾ ਸਾਂਝਾ ਗੁਰਦੁਆਰਾ ਹੈ। ਇਨ੍ਹਾਂ ਦੋਨਾਂ ਗੁਰਦੁਆਰਾ ਦਾ ਜੋ ਇਤਿਹਾਸ ਹੈ ਉਹ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨਾਲ ਸਬੰਧਿਤ ਹੈ। ਗੁਰੂ ਤੇਗ਼ ਬਹਾਦੁਰ ਜੀ ਜਦੋਂ ਹੰਡਿਆਇਆ ਤੋਂ ਧੌਲਾ ਪਿੰਡ ਵੱਲ ਚੱਲੇ ਤਾਂ ਧੌਲਾ ਪਿੰਡ ਦੀ ਜੂਹ ਤੇ ਜਾਕੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ। ਘੋੜੇ ਦਾ ਅੜੀ ਪੈਣ ਦਾ ਕਾਰਨ ਇਹ ਸੀ ਕਿ ਧੌਲਾ ਪਿੰਡ ਵਿਚ ਸੁੱਖੇ (ਭੰਗ) ਦੇ ਬੂਟੇ ਬਹੁਤ ਜ਼ਿਆਦਾ ਸੀ। ਇਸ ਲਈ ਗੁਰੂ ਸਹਿਬਾਨ ਧੌਲੇ ਦੀ ਜੂਹ ਤੋਂ ਵਾਪਿਸ ਹੋ ਕਿ ਸੋਹੀਆਣਾ ਗੁਰੂਘਰ ਗਏ। ਉਥੇ ਗੁਰੂ ਤੇਗ਼ ਬਹਾਦੁਰ ਜੀ ਕੁੱਝ ਕੁ ਦਿਨ ਰਹੇ। ਗੁਰੂ ਤੇਗ ਬਹਾਦੁਰ ਜੀ ਨੇ ਜਿਸ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀ। ਉਸ ਕਰੀਰ ਨੂੰ ਲੋਕ ਅੱਜ ਵੀ ਮੱਥਾ ਟੇਕਦੇ ਨੇ ਕਿਉਂਕਿ ਕਰੀਰ ਗੁਰਦੁਆਰੇ ਵਿਚ ਖੜ੍ਹੇ ਹਨ।

ਹਵਾਲੇ [1][ਸੋਧੋ]

  1. ਸਿੰਘ, ਡਾ. ਕਿਰਪਾਲ; ਕੌਰ, ਡਾ. ਹਰਿੰਦਰ. ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 430. ISBN 978-81-302-0271-6.