ਸਮੱਗਰੀ 'ਤੇ ਜਾਓ

ਜਜਮਾਨੀ ਪ੍ਰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਜਮਾਨੀ ਪ੍ਰਬੰਧ (Hindi: जजमान from Sanskrit: यज्ञमान) ਯਰਧਮਾਨ ਪ੍ਰਬੰਧ ਇੱਕ ਭਾਰਤੀ ਸਮਾਜਿਕ ਜਾਤ ਪ੍ਰਬੰਧ ਹੈ ਅਤੇ ਇਹ ਉੱਚੀਆਂ ਜਾਤਾਂ ਅਤੇ ਨੀਵੀਆਂ ਜਾਤਾਂ ਵਿਚਲਾ ਕਾਰਜੀ ਵਰਤਾਰਾ ਸੀ। ਇਹ ਇੱਕ ਆਰਥਿਕ ਪ੍ਰਬੰਧ ਸੀ ਜਿਸ ਵਿੱਚ ਕਈ ਨੀਵੀਆਂ ਜਾਤਾਂ ਕਈ ਉਚੀਆਂ ਜਾਤਾਂ ਦੇ ਕੋਲ ਕੰਮ ਕਰਦੀਆਂ ਸਨ ਜਿਸ ਦੇ ਬਦਲੇ ਉਹਨਾਂ ਨੂੰ ਅਨਾਜ ਮਿਲਦਾ ਸੀ। 

ਵਿਉਂਤਪਤੀ

[ਸੋਧੋ]

ਜਜਮਾਨ ਸੰਕਲਪ ਦੀ ਉਤਪੱਤੀ ਸੰਸਕ੍ਰਿਤ ਦੇ ਸ਼ਬਦ (yajñamān) (यज्ञमान) ਤੋਂ ਹੋਈ ਹੈ, ਜਿਸ ਤੋਂ ਭਾਵ ਹੈ patron ਜੋ ਯੱਗ (Sanskrit: यज्ञ, ਅੱਗ ਰਾਹੀਂ ਪੂਜਾ) ਜੋ ਬ੍ਰਾਹਮਣਾਂ ਰਾਹੀਂ ਕਰਵਾਈ ਜਾਂਦੀ ਹੈ। ਇਹ ਸ਼ਬਦ ਮਗਰੋਂ ਯਜਮਾਨ ਵਿੱਚ ਬਦਲਿਆ ਅਤੇ ਫਿਰ ਜਜਮਾਨ ਬਣ ਗਿਆ।[1]

ਪਰਿਭਾਸ਼ਾ

[ਸੋਧੋ]

ਜਜਮਾਨੀ ਪ੍ਰਬੰਧ[2] ਵਿੱਚ ਜਮੀਨ ਪ੍ਰਾਪਤ ਜਾਤਾਂ ਅਤੇ ਜਮੀਨ ਵਿਹੁਣੀਆਂ ਜਾਤਾਂ ਵਿੱਚ ਇੱਕ ਆਦਾਨ-ਪ੍ਰਦਾਨ ਪ੍ਰਬੰਧ ਸੀ ਜੋ ਸੇਵਾਵਾਂ ਬਦਲੇ ਵਸਤਾਂ ਦੇ ਨਿਅਮ ਉੱਪਰ ਆਧਾਰਿਤ ਸੀ। ਇਸ ਵਿੱਚ ਸੇਵਾ ਦੇਣ ਵਾਲੀਆਂ ਜਾਤਾਂ ਵਿੱਚ ਚਮੜੇ ਦਾ ਕੰਮ ਕਰਨ ਵਾਲੇ, ਲੋਹਾਰ, ਸੁਨਿਆਰ, ਨਾਈ, ਧੋਬੀ ਅਤੇ ਹੋਰ ਸਮੂਹ ਸ਼ਾਮਿਲ ਸਨ। 

ਜਜਮਾਨੀ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ

[ਸੋਧੋ]

ਇਸ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ[3]

  1. ਜਜਮਾਨੀ ਪ੍ਰਬੰਧ ਸਥਾਈ ਤੌਰ ਉੱਤੇ ਸੀ।
  2. ਜਜਮਾਨੀ ਪ੍ਰਬੰਧ ਪੀੜੀ ਦਰ ਪੀੜੀ ਅੱਗੇ ਚੱਲਦਾ ਸੀ।
  3. ਇਸਦਾ ਨਿਅਮ ਸੇਵਾਵਾਂ ਬਦਲੇ ਅਨਾਜ ਸੀ।
  4. ਸੇਪੀ ਪ੍ਰਬੰਧ
  5. ਨੀਵੀਆਂ ਜਾਤਾਂ ਅਤੇ ਉੱਚੀਆਂ ਜਾਤਾਂ ਵਿਚਾਲੇ ਸੁਖਦ ਸੰਬੰਧ ਬਣਾਏ ਰੱਖਣਾ।

ਹਵਾਲੇ

[ਸੋਧੋ]