ਜਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨੇਰ' ਪੰਜਾਬ ਦਾ ਇੱਕ ਨਗਰ ਹੈ ਜੋ ਮੋਗਾ (ਪਹਿਲਾਂ ਫਿਰੋਜ਼ਪੁਰ) ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਮੋਗੇ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਉੱਤਰ ਵੱਲ ਸਥਿਤ ਹੈ। ਇਸ ਨਗਰ ਦਾ ਅਸਲ ਨਾਮ ਜਾਨੇਰ ਜਾਂ ਜਗਨੇਰ ਮੰਨਿਆ ਜਾਂਦਾ ਹੈ। ਇਸ ਪਿੰਡ ਨਾਲ ਇੱਕ ਸੰਬਧਿਤ ਹੈ ਕਿ ਜੇਕਰ ਕੋਈ ਔਰਤ ਇਸ ਪਿੰਡ ਦੀ ਮਿੱਟੀ ਖਾ ਲਵੇ ਤਾਂ ਉਸ ਦੀ ਆਪਣੀ ਭਰਜਾਈ ਨਾਲ ਕਦੇ ਬਣਦੀ ਨਹੀਂ ਉਹਨਾ ਦਾ ਆਪਸ ਵਿੱਚ ਵੈਰ ਪੈ ਜਾਂਦਾ ਹੈ। ਇਸ ਨਾਲ ਸੰਬਧਿਤ ਇੱਕ ਦੰਦ ਕਥਾ ਹੈ ਕਿ ਇੱਕ ਵਾਰ ਇੱਕ ਇਸ ਇਲਾਕੇ ਵਿੱਚ ਕਾਲ ਪੈ ਜਾਣ ਕਰਨ ਇੱਕ ਭੈਣ ਆਪਣੇ ਬੱਚਿਆਂ ਨੂੰ ਨਾਲ ਲੇ ਕੇ ਪੇਕੇ ਆ ਗਈ। ਉਸਦੇ ਭਰਾ ਦੇ ਕੋਈ ਔਲਾਦ ਨਹੀਂ ਸੀ ਅਤੇ ਉਸਦੀ ਭਰਜਾਈ ਉਸਦੇ ਬੱਚਿਆਂ ਨਾਲ ਵੈਰ ਰੱਖਦੀ ਸੀ। ਉਹ ਬੱਚਿਆਂ ਨੂੰ ਖਾਣ ਲਈ ਕੁਝ ਨਹੀਂ ਦਿੰਦੀ ਸੀ। ਜਦੋਂ ਬੱਚਿਆਂ ਦੀ ਮਾਂ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਭਰਜਾਈ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਟਾ ਉਸ ਨੇ ਆਪਣੀ ਨਣਾਨ ਦਾ ਲੋਕਾਂ ਦੇ ਘਰ ਜਾਣਾ ਬੰਦ ਕਰ ਦਿੱਤਾ।[1]

ਇਸ ਦੇ ਬਾਵਜੂਦ ਵੀ ਉਸ ਦੇ ਬੱਚੇ ਸਿਹਤਮੰਦ ਰਹੇ। ਭਰਜਾਈ ਨੇ ਆਪਣੀ ਨਣਦ ਤੋਂ ਇਸ ਗੱਲ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਪੜੇ ਧੋਣ ਗਈ ਆਪਣੀ ਚੁੰਨੀ ਗਿੱਲੀ ਕਰਕੇ ਆਪਣੇ ਬੱਚਿਆਂ ਨੂੰ ਪਾਣੀ ਪਿਲਾਉਂਦੀ ਹੈ। ਇਹ ਪਾਣੀ ਹੀ ਉਸ ਦੇ ਬੱਚਿਆਂ ਨੂੰ ਦੁੱਧ ਦੀ ਤਰਾਂ ਲਗਦਾ ਹੈ। ਇਹ ਸਨ ਕੇ ਭਰਜਾਈ ਨੇ ਆਪਣੀ ਨਣਾਨ ਨੂੰ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ। ਬੱਚਿਆਂ ਦਾ ਭੁੱਖ ਨਾਲ ਬੁਰਾ ਹਾਲ ਹੋ ਗਿਆ। ਇਹ ਦੇਖ ਕੇ ਨਣਾਨ ਨੇ ਪੂਰੇ ਸ਼ਹਿਰ ਨੂੰ ਬਦਦੁਆ ਦੇ ਦਿੱਤੀ ਅਤੇ ਸਾਰਾ ਸ਼ਹਿਰ ਗਰਕ ਹੋ ਗਿਆ।[1]

ਹਵਾਲੇ[ਸੋਧੋ]

  1. 1.0 1.1 ਡਾ ਸੋਹਿੰਦਰ ਸਿੰਘ ਵਣਜਾਰਾ ਵੇਦੀ. "ਪੰਜਾਬੀ ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌੰਕ ਦਿੱਲੀ. p. 1382. {{cite web}}: |access-date= requires |url= (help); Missing or empty |url= (help)