ਜਯਾਬੇਨ ਦੇਸਾਈ
ਜਯਾਬੇਨ ਡੇਸਾਈ | |
---|---|
ਜਨਮ | ਗੁਜਰਾਤ, ਭਾਰਤ | 2 ਅਪ੍ਰੈਲ 1933
ਮੌਤ | 23 ਦਸੰਬਰ 2010 | (ਉਮਰ 77)
ਰਾਸ਼ਟਰੀਅਤਾ | ਬਰਤਾਨਵੀ |
ਲਈ ਪ੍ਰਸਿੱਧ | ਟਰੇਡ ਯੂਨੀਅਨਵਾਦ |
ਜਯਾਬੇਨ ਡੇਸਾਈ ਗੁਜਰਾਤੀ ਮੂਲ ਦੀ ਏਸ਼ੀਅਨ ਔਰਤ ਸੀ। ' ਡੇਸਾਈ ਦਾ ਜਨਮ ਗੁਜਰਾਤ ਵਿੱਚ 2 ਅਪ੍ਰੈਲ 1933 ਨੂੰ ਹੋਇਆ। ਇਸ ਨੇ 1976 ਵਿੱਚ ਗਰਨਵਿਕ ਕੰਪਨੀ ਦੀ ਹੜਤਾਲ ਸਮੇਂ ਮੋਢੀ ਰੋਲ ਨਿਭਾਇਆ। ਜਯਾਬੇਨ ਡੇਸਾਈ ਨੇ 1969 ਵਿੱਚ ਤਨਜ਼ਾਨੀਆ ਤੋਂ ਬਰਤਾਨੀਆ ਪਰਵਾਸ ਕੀਤਾ। ਪਹਿਲਾ ਉਸਨੇ ਕਪੜੇ ਸਿਉਣ ਵਾਲੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਕੁਝ ਸਮੇਂ ਬਾਦ ਉਹ ਗਰਨਵਿਕ ਕੰਪਨੀ (ਜੋ ਕਿ ਫਿਲਮ ਪਰੋਸਿਸ ਕਰਦੀ ਸੀ)ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਗਰਨਵਿਕ ਕੰਪਨੀ ਵਿੱਚ ਜਿਆਦਾ ਤੌਰ ਤੇ ਏਸੀਅਨ ਕਾਮੇ ਕੰਮ ਕਰਦੇ ਸਨ। ਵਿਸ਼ੇਸ਼ ਤੌਰ ਤੇ ਗੁਜਰਾਤੀ ਮੂਲ ਦੀਆਂ ਔਰਤਾ ਕੰਮ ਕਰਦੀਆਂ ਸਨ। ਫੈਕਟਰੀ ਵਿੱਚ ਕੰਮ ਕਰ ਰਹੇ ਕਾਮਿਆਂ ਨਾਲ ਹੁੰਦੇ ਨਸਲੀ ਵਿਤਕਰੇ ਦੇ ਨਾਲ ਨਾਲ ਉਹਨਾ ਨੂੰ ਪੂਰਾ ਮੇਹਨਤਾਨਾ ਨਾ ਮਿਲਣਾ ਤੇ ਕੰਮ ਤੇ ਵਾਧੂ ਸਮੇਂ ਦਾ ਸਹੀ ਮੇਹਨਤਾਨਾ ਨਾ ਮਿਲਣਾ ਮੁਖ ਸਮਸਿਆ ਸੀ। ਜਯਾਬੇਨ ਡੇਸਾਈ ਕਾਮਿਆਂ ਨਾਲ ਹੁੰਦੇ ਵਿਤਕਰੇ ਖਿਲਾਫ਼ ਫੈਕਟਰੀ ਪ੍ਰਬਧਕਾ ਖਿਲਾਫ਼ ਅਵਾਜ਼ ਉਠਾਉਂਦੀ ਸੀ ਤੇ ਕਾਮਿਆ ਦੇ ਹੱਕਾਂ ਤੇ ਪਹਿਰਾ ਦਿੰਦੀ ਸੀ। ਗਰਨਵਿਕ ਵਿੱਚ ਕੰਮ ਕਰਦੇ ਕੁਝ ਕਾਮੇ ਏਪਏਕਸ ਯੂਨੀਅਨ ਦੇ ਮੈਬਰ ਬਣ ਗਏ। ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਜਯਾਬੇਨ ਡੇਸਾਈ ਦੀ ਅਗਵਾਈ ਹੇਠ ਦਿਨ ਸ਼ੁਕਰਵਾਰ 20 ਅਗਸਤ 1976 ਨੂੰ ਹੜਤਾਲ ਤੇ ਚਲੇ ਗਏ। ਗਰਨਵਿਕ ਕਪੰਨੀ ਦੇ ਮਾਲਕਾਂ ਨੇ ਜਯਾਬੇਨ ਡੇਸਾਈ ਸਮੇਤ ਹੜਤਾਲੀ ਕਾਮਿਆ ਨੂੰ ਬਰਖਾਸਤ ਕਰ ਦਿਤਾ ਤੇ ਯੂਨੀਅਨ ਨੂੰ ਮਾਨਤਾ ਦੇਣ ਤੋਂ ਨਾਹ ਕਾਰ ਦਿਤੀ। ਹੜਤਾਲੀ ਕਾਮਿਆਂ ਨੇ ਫੇਕਟਰੀ ਮੂਹਰੇ ਧਰਨਾ ਲਾ ਦਿਤਾ।
ਇਸ ਹੜਤਾਲ ਨੂੰ ਨਾਕਾਮਯਾਬ ਬਣਾਉਣ ਲਈ ਗਰਨਵਿਕ ਕੰਪਨੀ ਦੇ ਮਾਲਕ ਹਰੇਕ ਹਥਕੰਡਾ ਅਪਣਾ ਰਹੇ ਸੀ। ਕੰਪਨੀ ਵਿੱਚ ਕੁਝ ਕਾਮੇ ਏਹੋ ਵੀ ਸਨ। ਜਿਹੜੇ ਕੰਪਨੀ ਮਾਲਕਾਂ ਦੇ ਹੱਕ ਵਿੱਚ ਖੜ ਗਏ ਸਨ ਤੇ ਹੜਤਾਲ ਨੂੰ ਫੇਲ ਕਰਨ ਲਈ ਕੰਮ ਤੇ ਆ ਰਹੇ ਸਨ। ਜਯਾਬੇਨ ਡੇਸਾਈ ਤੇ ਉਸ ਨਾਲ ਹੜਤਾਲੀ ਕਾਮੇ ਸਾਥੀ ਕਈ ਮਹੀਨੇ ਆਪਣੀਆ ਮੰਗਾ ਮਨਵਾਉਣ ਲਈ ਧਰਨੇ ਤੇ ਬੇਠੇ ਰਹੇ। ਜੂਨ 1977 ਨੂੰ ਵਖੋ ਵਖ ਟਰੇਡ ਯੂਨੀਅਨਾ ਦੀ ਅਗਵਾਈ ਹੇਠ ੨੦੦੦੦ ਤੋਂ ਵੱਧ ਲੋਕ ਸ਼ਾਮਲ ਹੋਕੇ ਗਰਨਵਿਕ ਹੜਤਾਲੀ ਕਾਮਿਆ ਦੇ ਹੱਕ ਵਿੱਚ ਉਹਨਾ ਨਾਲ ਧਰਨੇ ਤੇ ਬੇਠੇ। ਉਸ ਦਿਨ ਤੋਂ ਹਰੇਕ ਸਵੇਰ ਨੂੰ 5 ਵਜੇ ਤੋਂ 6 ਵਜੇ ਤਕ ਹਜ਼ਾਰਾ ਦੀ ਤਦਾਦ ਵਿੱਚ ਟਰੇਡ ਯੂਨੀਅਨ ਕਾਮੇ ਫੇਕਟਰੀ ਦੇ ਗੇਟ ਅਗੇ ਇਕਠੇ ਹੁੰਦੇ ਤੇ ਬਾਹਰੋ ਲਿਆਂਦੇ ਕਾਮਿਆ ਨੂੰ ਕੰਮ ਤੇ ਜਾਣ ਤੋਂ ਰੋਕਦੇ ਤੇ ਉਹਨਾ ਨੂੰ ਹੜਤਾਲ ਦੀ ਹਮਾਇਤ ਕਰਨ ਲਈ ਪਰੇਰਦੇ। ਗਰਨਵਿਕ ਫ਼ੋਟੋਆ ਨੂੰ ਪਰੋਸਿਸ ਕਰਦੀ ਸੀ। ਉਹਨਾ ਦਿਨਾ ਵਿੱਚ ਡਿਜਿਟਲ ਕੇਮਰੇ ਨਹੀਂ ਸਨ। ਲੋਕ ਫ਼ੋਟੋ ਵਾਲੇ ਰੋਲ ਗਰਨਵਿਕ ਫੇਕਟਰੀ ਨੂੰ ਡਾਕ ਰਾਹੀ ਭੇਜਦੇ ਸਨ। ਫੋਟੋ ਤਿਆਰ ਹੋਣ ਬਾਦ ਡਾਕ ਵਿਭਾਗ ਦੇ ਡਾਕੀਏ ਡਾਕ ਲੈ ਜਾਂਦੇ ਸਨ। ਡਾਕ ਕਰਮਚਾਰੀਆ ਦੀ ਯੂਨਿਅਨ (ਯੂਨੀਅਨ ਆਫ ਪੋਸਟਲ ਵਰਕਰਜ਼)ਨੇ ਗਰਨਵਿਕ ਹੜਤਾਲੀ ਕਾਮਿਆ ਦੀ ਹਮਾਇਤ ਕੀਤੀ ਤੇ ਗਰਨਵਿਕ ਕੰਪਨੀ ਦਾ ਬਾਈਕਾਟ ਕਰ ਦਿਤਾ। ਟਰੇਡ ਯੂਨੀਅਨ ਕੋਂਸਲ ਨੇ ਵੀ ਹੜਤਾਲ ਦੀ ਹਮਾਇਤ ਕਾਰ ਦਿਤੀ।
ਉਸ ਵਕਤ ਲੇਬਰ ਪਾਰਟੀ ਦੀ ਸਰਕਾਰ ਨੇ ਲੋਰਡ ਸਕਾਰਮੇਨ ਦੀ ਅਗਵਾਈ ਹੇਠ ਕਮਿਸ਼ਨ ਬੇਠਾਇਆ। ਕਮਿਸ਼ਨ ਨੇ ਯੂਨੀਅਨ ਨੂੰ ਮਾਨਤਾ ਦੇਣ ਤੇ ਕੰਮ ਤੋਂ ਬਰਖਾਸਤ ਕੀਤੇ ਗਏ ਕਾਮਿਆ ਨੂੰ ਬਹਾਲ ਕਰਨ ਲਈ ਫੇਂਸਲਾ ਦਿਤਾ। ਪਰ ਮਾਲਕਾਂ .ਟੋਰੀ ਪਾਰਟੀ ਤੇ ਸੱਜੇ ਪਖੀ ਨੇਸਨਲ ਯੂਨੀਅਨ ਆਫ਼ ਫਰੀਡਮ ਨੇ ਇਸ ਫੇੰਸਲੇ ਨੂੰ ਮਨਣ ਤੋਂ ਇਨਕਾਰ ਕਰ ਦਿਤਾ। ਪਰ ਯੂਨਿਅਨ ਨੇ ਆਪਣਾ ਫੇੰਸਲਾ ਨਹੀਂ ਬਦਲਿਆ। ਜੁਲਾਈ 1978 ਨੂੰ ਹੜਤਾਲ ਵਾਪਸ ਲੈ ਲਈ। ਜਯਾਬੇਨ ਡੇਸਾਈ ਹੇਰੋ ਕਾਲਜ ਵੇਮਬਲੀ ਵਿਖੇ ਏਸੀਅਨ ਪਹਿਰਾਵੇ ਦੀ ਸਲਾਈ ਕੜਾਈ ਸਿਖਾਲਣ ਵਾਲੀ ਟੀਚਰ ਬਣ ਗਈ।
ਜਯਾਬੇਨ ਡੇਸਾਈ 23 ਦਸੰਬਰ 2010 ਨੂੰ 77 ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।