ਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਏਸ਼ੀਆ
Globe centered on Asia, with Asia highlighted. The continent is shaped like a right-angle triangle, with Europe to the west, oceans to the south and east, and Australia visible to the south-east.
ਖੇਤਰਫਲ 44,579,000 ਕਿਮੀ2 (17,212,000 sq mi)
ਅਬਾਦੀ 3,879,000,000 (ਪਹਿਲਾ)[1]
ਅਬਾਦੀ ਦਾ ਸੰਘਣਾਪਣ 89/ਕਿ.ਮੀ.2 (226 ਮੁਰੱਬਾ ਮੀਲ)
ਵਾਸੀ ਸੂਚਕ ਏਸ਼ੀਆਈ
ਦੇਸ਼ 47 (ਦੇਸ਼ਾਂ ਦੀ ਸੂਚੀ)
ਮੁਥਾਜ ਦੇਸ਼
ਨਾਪ੍ਰਵਾਨਤ ਖੇਤਰ
ਭਾਸ਼ਾ(ਵਾਂ) ਭਾਸ਼ਾਵਾਂ ਦੀ ਲਿਸਟ
ਸਮਾਂ ਖੇਤਰ UTC+2 ਤੋਂ UTC+12
ਇੰਟਰਨੈੱਟ ਟੀਐਲਡੀ .asia
ਵੱਡੇ ਸ਼ਹਿਰ

ਏਸ਼ੀਆ ਆਕਾਰ ਅਤੇ ਜਨਸੰਖਿਆ ਦੋਵੇਂ ਪੱਖਾਂ ਤੋਂ ਇਸ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦੀ ਆਬਾਦੀ 4 ਅਰਬ ਹੈ, ਜੋ ਕਿ ਸੰਸਾਰ ਦੀ ਕੁੱਲ ਅਬਾਦੀ ਦਾ 60 ਫੀਸਦੀ ਆਬਾਦੀ ਹੈ। ਪੱਛਮ ਵਿੱਚ ੲਿਸਦੀਆਂ ਸੀਮਾਵਾਂ ਯੂਰਪ ਨਾਲ ਮਿਲਦੀਆਂ ਹਨ, ੲਿਨ੍ਹਾ ਦੋਵਾਂ ਵਿਚਕਾਰ ਕੋੲੀ ਸ਼ਪਸ਼ਟ ਸੀਮਾ ਨਿਰਧਾਰਿਤ ਨਹੀਂ ਹੈ, ਞਿਸ ਲੲੀ ੲੇਸ਼ੀਆ ਅਤੇ ਯੂਰਪ ਨੂੰ ਮਿਲਾ ਕੇ 'ਯੂਰੇਸ਼ਿਆ' ਵੀ ਕਿਹਾ ਜਾਂਦਾ ਹੈ।

ੲੇਸ਼ੀਆੲੀ ਮਹਾਂਦੀਪ ਭੂਮੱਧ ਸਾਗਰ, ਅੰਧ ਸਾਗਰ, ਆਰਕਟਿਕ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਘਿਰਿਆ ਹੋੲਿਆ ਹੈ। ਕਾਕੇਸ਼ਸ ਪਰਬਤ ਲਡ਼ੀ ਅਤੇ ਯੂਰਾਲ ਪਰਬਤ, ਕੁਦਰਤੀ ਰੂਪ ਨਾਲ ੲੇਸ਼ੀਆ ਨੂੰ ਯੂਰਪ ਤੋਂ ਵੱਖ ਕਰਦੇ ਹਨ।

ਕੁਝ ਸਭ ਤੋਂ ਪ੍ਰਾਚੀਨ ਮਨੁੱਖੀ ਸੱਭਿਅਤਾਵਾਂ ਦਾ ਜਨਮ ੲਿਸ ਮਹਾਂਦੀਪ 'ਤੇ ਹੀ ਹੋੲਿਆ ਹੈ, ਜਿਵੇਂ ਕਿ ਸੁਮੇਰ, ਭਾਰਤੀ ਸੱਭਿਅਤਾ, ਚੀਨੀ ਸੱਭਿਅਤਾ ਆਦਿ। ਭਾਰਤ ਅਤੇ ਚੀਨ ਦੋਵੇਂ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਵੀ ਹਨ। ਰੂਸ ਦਾ ਲਗਭਗ ਤਿੰਨ ਚੌਥਾੲੀ ਭੂ-ਭਾਗ ੲੇਸ਼ੀਆ ਵਿੱਚ ਹੈ ਅਤੇ ਬਾਕੀ ਯੂਰਪ ਵਿੱਚ। ਚਾਰ ਹੋਰ ੲੇਸ਼ੀਆੲੀ ਦੇਸ਼ਾਂ ਦੇ ਭੂ-ਭਾਗ ਵੀ ਯੂਰਪ ਦੀ ਸੀਮਾ ਵਿੱਚ ਆਉਂਦੇ ਹਨ। ਉੱਤਰ ਵਿੱਚ ਬਰਫ਼ੀਲੇ ਆਰਕਟਿਕ ਤੋਂ ਲੈ ਕੇ ਦੱਖਣ ਵਿੱਚ ਊਸ਼ਣ ਭੂ-ਮੱਧ ਰੇਖਾ ਤੱਕ ੲਿਹ ਮਹਾਂਦੀਪ ਲਗਭਗ 4,45,79,000 ਕਿਲੋਮੀਟਰ ਤੱਕ ਫੈਲਿਆ ਹੋੲਿਆ ਹੈ ਅਤੇ ਆਪਣੇ ਵਿੱਚ ਕੁਝ ਵਿਸ਼ਾਲ ਖਾਲੀ ਰੇਗਿਸਤਾਨਾਂ, ਵਿਸ਼ਵ ਦੇ ਸਭ ਤੋਂ ਉੱਚੇ ਪਰਬਤਾਂ, ਵਿਸ਼ਾਲ ਸ਼ਹਿਰਾਂ 'ਤੇ ਦੇਸ਼ਾਂ, ਅਤੇ ਕੁਝ ਸਭ ਤੋਂ ਲੰਬੀਆਂ ਨਦੀਆਂ ਨੂੰ ਸਮੋੲੀ ਬੈਠਾ ਹੈ।

ਏਸ਼ੀਆ ਦਾ ਨਕਸ਼ਾ।

ਯੂਰੇਸ਼ਿਅਨ ਦੇਸ਼[ਸੋਧੋ]

ਰੂਸ ਦਾ ਕੁਝ ਹਿੱਸਾ ਯੂਰਪ ਵਿੱਚ ਹੈ ਅਤੇ ਕੁਝ ਹਿੱਸਾ ੲੇਸ਼ੀਆ ਵਿੱਚ ਹੈ। ੲਿਸ ਤਰ੍ਹਾਂ ਚਾਰ ਹੋਰ ਦੇਸ਼ ਹਨ, ਜਿਨ੍ਹਾ ਦਾ ਕੁਝ ਹਿੱਸਾ ਯੂਰਪ ਅਤੇ ਬਾਕੀ ਹਿੱਸਾ ੲੇਸ਼ੀਆ ਵਿੱਚ ਹੈ। ੲਿਹ ਚਾਰ ਹੋਰ ਦੇਸ਼ ਹਨ- ਕਜ਼ਾਖ਼ਸਤਾਨ, ਜਾਰਜੀਆ, ਅਜ਼ਰਬਾੲੀਜਾਨ ਅਤੇ ਤੁਰਕੀ। ੲਿਨ੍ਹਾ ਦੇਸ਼ਾਂ ਨੂੰ 'ਯੂਰੇਸ਼ਿਅਨ ਦੇਸ਼' ਵੀ ਕਹਿ ਦਿੱਤਾ ਜਾਂਦਾ ਹੈ।

ੲੇਸ਼ੀਆੲੀ ਦੇਸ਼ਾਂ ਦੀ ਸੂਚੀ[ਸੋਧੋ]

ਹੋਰ ਵੇਖੋ[ਸੋਧੋ]

ਬਾਹਰੀ ਕੜੀ[ਸੋਧੋ]


ਹਵਾਲੇ[ਸੋਧੋ]