ਸਮੱਗਰੀ 'ਤੇ ਜਾਓ

ਜਲਾਲਦੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਲਾਲਦੀਵਾਲ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ਤਹਿਸੀਲ, ਬਲਾਕ ਸੁਧਾਰ ਦਾ ਇੱਕ ਪਿੰਡ ਹੈ, ਜੋ ਗ਼ਦਰੀ ਬਾਬਾ ਦੁੱਲਾ ਸਿੰਘ ਕਰਕੇ ਜਾਣਿਆ ਜਾਂਦਾ ਹੈ।

ਜਲਾਲਦੀਵਾਲ ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਦੱਖਣ ਵੱਲ 49 ਕਿਲੋਮੀਟਰ ,ਰਾਏਕੋਟ ਤੋਂ 5 ਕਿ.ਮੀ. ਚੰਡੀਗੜ੍ਹ ਤੋਂ 135 ਕਿ.ਮੀ ਦੀ ਦੂਰੀ 'ਤੇ ਸਥਿਤ ਹੈ।

ਗੋਬਿੰਦਗੜ੍ਹ (3 ਕਿਮੀ), ਦਾਦਾਹੂਰ (4 ਕਿਮੀ), ਰਾਮਗੜ੍ਹ ਸਿਬੀਆਂ (4 ਕਿਮੀ), ਮੁਹੱਲਾ ਕੱਚਾ ਕਿਲਾ (4 ਕਿਮੀ), ਮੁਹੱਲਾ ਗੁਰੂ ਨਾਨਕ ਪੁਰਾ (4 ਕਿਮੀ) ਜਲਾਲਦੀਵਾਲ ਦੇ ਨੇੜਲੇ ਪਿੰਡ ਹਨ। ਜਲਾਲਦੀਵਾਲ ਦੱਖਣ ਵੱਲ ਮਹਿਲ ਕਲਾਂ ਤਹਿਸੀਲ, ਉੱਤਰ ਵੱਲ ਸੁਧਾਰ ਤਹਿਸੀਲ, ਪੂਰਬ ਵੱਲ ਪੱਖੋਵਾਲ ਤਹਿਸੀਲ, ਉੱਤਰ ਵੱਲ ਜਗਰਾਉਂ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਰਾਏਕੋਟ, ਜਗਰਾਉਂ, ਅਹਿਮਦਗੜ੍ਹ, ਬਰਨਾਲਾ ਜਲਾਲਦੀਵਾਲ ਦੇ ਨੇੜੇ ਦੇ ਸ਼ਹਿਰ ਹਨ।