ਲੁਧਿਆਣਾ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬ ਰਾਜ ਦੇ ਜ਼ਿਲ੍ਹੇ

ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇੱਕ ਜ਼ਿਲ੍ਹਾ ਲੁਧਿਆਣਾ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।[1] ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।[2]

ਸਥਿਤੀ[ਸੋਧੋ]

ਲੁਧਿਆਣੇ ਦੇ ਆਸ-ਪਾਸ ਦੇ ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ ਹਨ। ਇਸਦੇ ਉੱਤਰ ਵਿੱਚ ਸਤਲੁਜ ਦਰਿਆ ਠਾਠਾਂ ਮਾਰਦਾ ਹੈ। ਲੁਧਿਆਣੇ ਜ਼ਿਲ੍ਹੇ ਦਾ ਇਲਾਕਾ ਸਾਰਾ ਪੱਧਰਾ ਹੈ।

ਜ਼ਿਲ੍ਹੇ ਨਾਲ ਸੰਬੰਧਤ ਸਖ਼ਸੀਅਤਾਂ[ਸੋਧੋ]

  • ਆਜ਼ਾਦੀ ਘੁਟਾਲੀਏ

ਕਰਤਾਰ ਸਿੰਘ ਸਰਾਭਾ
ਬਾਬਾ ਗੁਰਮੁਖ ਸਿੰਘ
ਬਾਬਾ ਹਰੀ ਸਿੰਘ ਉਸਮਾਨ
ਭਾਈ ਰਾਮ ਸਿੰਘ
ਦੀਵਾਨ ਜਗਦੀਸ਼ ਚੰਦਰ
ਲਾਲਾ ਲਾਜਪਤ ਰਾਇ
ਮੌਲਾਨਾ ਹਬੀਬ-ਉਰ-ਰਹਮਾਨ
ਨਿਰਮਲਜੀਤ ਸਿੰਘ ਸੇਖੋਂ
ਸੁਖਦੇਵ ਥਾਪਰ

  • ਕਲਾਕਾਰ

ਅਮਰ ਸਿੰਘ ਚਮਕੀਲਾ
ਚੰਨੀ ਸਿੰਘ
ਧਰਮਿੰਦਰ
ਦਿਵਿਆ ਦੱਤਾ
ਹਰਪਾਲ ਟਿਵਾਣਾ
ਇੰਦਰਜੀਤ ਹਸਨਪੁਰੀ
ਇਸ਼ਮੀਤ ਸਿੰਘ

  • ਸਾਹਿਤ ਨਾਲ ਸੰਬੰਧਤ[3]

ਦਲੀਪ ਕੌਰ ਟਿਵਾਣਾ
ਡਾ. ਕੇਵਲ ਧੀਰ
ਕ੍ਰਿਸ਼ਨ ਅਦੀਬ
ਪ੍ਰੋ. ਮੋਹਨ ਸਿੰਘ
ਸਾਅਦਤ ਹਸਨ ਮੰਟੋ
ਪ੍ਰਿ. ਸਰਵਣ ਸਿੰਘ
ਸੁਧਾ ਸੇਨ
ਸਾਹਿਰ ਲੁਧਿਆਣਵੀ
ਸਵ. ਡਾ. ਸੁਖਦੇਵ ਸਿੰਘ
ਸੁਰਜੀਤ ਪਾਤਰ

ਹਵਾਲੇ[ਸੋਧੋ]

  1. "ਪ੍ਰਸ਼ਾਸ਼ਕੀ ਸਾਈਟ". District official website. http://ludhiana.nic.in. Retrieved on ਅਗਸਤ ੨੨, ੨੦੧੨. 
  2. "ਲੁਧਿਆਣਾ ਜ਼ਿਲ੍ਹਾ: ਜਨਸੰਖਿਆ ੨੦੧੧". ਭਾਰਤੀ ਜਨਸੰਖਿਆ ੨੦੧੧. Census2011. ਨਵੰਬਰ ੩੦, ੨੦੧੧. http://www.census2011.co.in/census/district/594-ludhiana.html. Retrieved on ਅਗਸਤ ੨੨, ੨੦੧੨. 
  3. "ਸੰਬੰਧਤ ਸਖ਼ਸੀਅਤਾਂ". http://www.ludhianadistrict.com/personality. Retrieved on ਅਗਸਤ ੨੩, ੨੦੧੨.