ਜਲੋਰੀ ਪਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲੋਰੀ ਪਾਸ ਕੁੱਲੂ ਜ਼ਿਲ੍ਹੇ ਵਿੱਚ ਸਥਿਤ ਹੈ। ਜਲੋਰੀ ਪਾਸ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਿਰੋਲਸਰ ਝੀਲ ਹੈ। ਸੈਲਾਨਿਆਂ ਲਈ ਇੱਕ ਖ਼ੂਬਸੂਰਤ ਸਥਾਨ ਹੈ। ਇੱਥੇ ਮਾਤਾ ਬੂੜੀ ਨਾਗਿਨ ਦਾ ਮੰਦਿਰ ਵੀ ਹੈ। ਇਸਦੇ ਨਾਲ ਲਗਦੀ ਇੱਕ ਹੋਰ ਥਾਂ ਜਿਸਨੂੰ ਰਘੂਪੁਰ ਕਿਲ੍ਹੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਪਾਂਡਵ ਠਹਿਰੇ ਸਨ। ਜਲੋਰੀ ਪਾਸ ਬੌਲੀਵੁੱਡ ਲਈ ਵੀ ਆਕਰਸ਼ਣ ਦਾ ਕੇਂਦਰ ਰਿਹਾ ਹੈ। ‘ਯੇ ਜਵਾਨੀ ਹੈ ਦੀਵਾਨੀ’ ਫ਼ਿਲਮ ਦੇ ਕੁਝ ਦ੍ਰਿਸ਼ਾਂ ਇਸੇ ਸਥਾਨ ’ਤੇ ਫ਼ਿਲਮਾਏ ਗਏ ਹਨ।[1]

ਵਾਤਾਵਰਨ[ਸੋਧੋ]

ਦੂਰ-ਦੂਰ ਤਕ ਫੈਲੇ ਹਰੇ-ਭਰੇ ਜੰਗਲ ਤੁਹਾਨੂੰ ਉੱਥੇ ਰਹਿਣ ਲਈ ਮਜਬੂਰ ਕਰ ਦਿੰਦੇ ਹਨ। ਇੱਥੇ ਕੈਂਪ ਫਾਇਰ ਹੈ, ਜਿੱਥੇ ਬਲਦੀ ਅੱਗ ਠੰਢ ਤੋਂ ਬਚਾਉਂਦੀ ਹੈ, ਇਹ ਆਨੰਦ ਵੱਖ-ਵੱਖ ਦੇਸ਼ਾਂ ਅਤੇ ਸੂਬਿਆਂ ਤੋਂ ਆਏ ਲੋਕਾਂ ਨੂੰ ਘੁਲਣ-ਮਿਲਣ ਦਾ ਮੌਕਾ ਵੀ ਦਿੰਦੀ ਹੈ।

ਪਹੁੰਚ[ਸੋਧੋ]

ਦਿੱਲੀ ਤੋਂ ਤਕਰੀਬਨ 600 ਕਿਲੋਮੀਟਰ ਦੀ ਦੂਰੀ ’ਤੇ ਕੁਦਰਤ ਦੀ ਗੋਦ ’ਚ ਵਸਿਆ ਇੱਕ ਖ਼ੂਬਸੂਰਤ ਸਥਾਨ ਹੈ। ਨਾਰਕੰਡਾ ਤੋਂ ਇਹ 90 ਕਿਲੋਮੀਟਰ ਦੂਰ ਹੈ। ਨਾਰਕੰਡਾ ਤੋਂ ਜਲੋਰੀ ਪਾਸ ਨੂੰ ਜਾਣ ਵਾਲਾ ਰਾਹ ਬੜਾ ਰੋਮਾਂਚਕ ਅਤੇ ਮਨਮੋਹਕ ਹੈ। ਇੱਕ ਪਾਸੇ ਸੜਕ ਦੇ ਨਾਲ-ਨਾਲ ਵਗਦੀ ਨਦੀ ਅਤੇ ਦੂਜੇ ਪਾਸੇ ਹਰੇ-ਭਰੇ ਪਹਾੜ ਹਨ।

ਹਵਾਲੇ[ਸੋਧੋ]

  1. ਪ੍ਰੋ. ਰੀਨਾ ਢਿੱਲੋਂ (3 ਜਨਵਰੀ 2016). "ਕੁਦਰਤ ਦੀ ਗੋਦ 'ਚ ਵਸਿਆ ਜਲੋਰੀ ਪਾਸ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.