ਕੁੱਲੂ
ਕੁੱਲੂ
कुल्लू | |
---|---|
ਸ਼ਹਿਰ | |
Country | ਭਾਰਤ |
ਰਾਜ | ਹਿਮਾਚਲ ਪ੍ਰਦੇਸ਼ |
ਉੱਚਾਈ | 1,279 m (4,196 ft) |
ਆਬਾਦੀ (2011) | |
• ਕੁੱਲ | 18,536 |
ਭਾਸ਼ਾ | |
• ਦਫਤਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 175101 |
ਟੈਲੀਫੋਨ ਕੋਡ | 01902 |
ਵਾਹਨ ਰਜਿਸਟ੍ਰੇਸ਼ਨ | HP 34 HP 66 |
ਲਿੰਗ ਅਨੁਪਾਤ | 1.17 (1000/852) ♂/♀ |
ਵੈੱਬਸਾਈਟ | www.hpkullu.gov.in |
ਕੁੱਲੂ ਭਾਰਤ ਦੇ ਹਿਮਾਚਲ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਕੁੱਲੂ ਘਾਟੀ ਨੂੰ ਪਹਿਲਾਂ ਕੁਲੰਥਪੀਠ ਕਿਹਾ ਜਾਂਦਾ ਸੀ। ਕੁਲੰਥਪੀਠ ਦਾ ਸ਼ਾਬਦਿਕ ਮਤਲਬ ਹੈ ਰਹਿਣ ਯੋਗ ਦੁਨੀਆ ਦਾ ਅੰਤ। ਕੁੱਲੂ ਘਾਟੀ ਭਾਰਤ ਵਿੱਚ ਦੇਵਤਰਪਣ ਦੀ ਘਾਟੀ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਬਸਿਆ ਇੱਕ ਖੂਬਸੂਰਤ ਪਰਯਟਨ ਸਥਲ ਹੈ ਕੁਲਲੁ। ਵਰ੍ਹੀਆਂ ਵਲੋਂ ਇਸ ਦੀ ਖੂਬਸੂਰਤੀ ਅਤੇ ਹਰਿਆਲੀ ਪਰਿਆਟਕੋਂ ਨੂੰ ਆਪਣੀ ਵੱਲ ਖਿੱਚਦੀ ਆਈ ਹੈ। ਵਿਜ ਨਦੀ ਦੇ ਕੰਡੇ ਬਸਿਆ ਇਹ ਸਥਾਨ ਆਪਣੇ ਇੱਥੇ ਮਨਾਏ ਜਾਣ ਵਾਲੇ ਰੰਗ-ਬਰੰਗੇ ਦਸੁਹਿਰੇ ਲਈ ਪ੍ਰਸਿੱਧ ਹੈ। ਇੱਥੇ 17ਵੀਆਂ ਸ਼ਤਾਬਦਿੱਤੀ ਵਿੱਚ ਨਿਰਮਿਤ ਰਘੁਨਾਥ ਜੀ ਦਾ ਮੰਦਿਰ ਵੀ ਹੈ ਜੋ ਹਿੰਦੁਆਂ ਦਾ ਪ੍ਰਮੁੱਖ ਤੀਰਥ ਸਥਾਨ ਹੈ। ਸਿਲਵਰ ਵੈਲੀ ਦੇ ਨਾਮ ਵਲੋਂ ਮਸ਼ਹੂਰ ਇਹ ਜਗ੍ਹਾ ਕੇਵਲ ਸਾਂਸਕ੍ਰਿਤੀਕ ਅਤੇ ਧਾਰਮਿਕ ਗਤੀ-ਵਿਧੀਆਂ ਲਈ ਹੀ ਨਹੀਂ, ਸਗੋਂ ਏਡਵੇਂਚਰ ਸਪੋਰਟ ਲਈ ਵੀ ਪ੍ਰਸਿੱਧ ਹੈ। ਬਿਆਸ ਨਦੀ ਦੇ ਸੱਜੇ ਕਿਨਾਰੇ ਵੱਸੇ ਸ਼ਹਿਰ ਕੁੱਲੂ ਹੈ। ਕੁੱਲੂ ਦੇ ਅਖਾੜਾ ਬਜ਼ਾਰ, ਸੁਲਤਾਨਪੁਰ ਅਤੇ ਢਾਲਪੁਰ ਮੈਦਾਨ ਤਿੰਨ ਪ੍ਰਮੁੱਖ ਹਿੱਸੇ ਹਨ।
ਦੁਸਹਿਰਾ
[ਸੋਧੋ]ਕੁੱਲੂ ਦਾ ਦੁਸਹਿਰਾ ਬਹੁਤ ਮਸ਼ਹੂਰ ਹੈ। ਸਾਲ 1660 ਵਿੱਚ ਕੁੱਲੂ ਵਿੱਚ ਪਹਿਲੀ ਵਾਰ ਦੁਸਹਿਰਾ ਮਨਾਇਆ ਗਿਆ ਸੀ ਜਦੋਂ ਸਾਰੇ ਉੱਤਰੀ ਭਾਰਤ ਵਿੱਚ ਦੁਸਹਿਰੇ ਦੀ ਸਮਾਪਤੀ ਹੋ ਜਾਂਦੀ ਹੈ ਤਾਂ ਕੁੱਲੂ ਵਿੱਚ ਦੁਸਹਿਰੇ ਦੇ ਜਸ਼ਨ ਆਰੰਭ ਹੁੰਦੇ ਹਨ। ਕੁੱਲੂ ਦੇ ਦੁਸਹਿਰੇ ਦੀ ਵਿਰਾਸਤੀ, ਇਤਿਹਾਸਕ ਅਤੇ ਰਵਾਇਤੀ ਆਨ, ਬਾਨ ਅਤੇ ਸ਼ਾਨ ਸਲਾਮਤ ਹੈ। ਇੱਥੇ ਦੁਸਹਿਰੇ ਦੌਰਾਨ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਨਹੀਂ ਸਾੜੇ ਜਾਂਦੇ, ਸਗੋਂ ਸੁਲਤਾਨਪੁਰ ਦੇ ਰਘੂਨਾਥ ਮੰਦਰ ਤੋਂ ਪੂਜਾ ਅਰਚਨਾ ਤੋਂ ਬਾਅਦ ਸੋਹਜ ਤੇ ਕਲਾ ਨਾਲ ਸ਼ਿੰਗਾਰੇ ਰੱਥ ਵਿੱਚ ਫੁੱਲਾਂ ਵਿਚਕਾਰ ਆਸਣ 'ਤੇ ਸੁਸ਼ੋਭਿਤ ਰਘੂਨਾਥ ਦੀ ਸਵਾਰੀ ਨੂੰ ਲੰਮੇ-ਲੰਮੇ ਰੱਸਿਆਂ ਨਾਲ ਖਿੱਚਦੇ ਸ਼ਰਧਾਲੂ ਢਾਲਪੁਰ ਮੈਦਾਨ ਵਿੱਚ ਲਿਆਉਂਦੇ ਹਨ। ਰਾਜ ਘਰਾਣੇ ਦੇ ਲੋਕ ਸ਼ਾਹੀ ਲਿਬਾਸ ਵਿੱਚ ਰੱਥ ਦੀ ਪਰਿਕਰਮਾ ਕਰਦੇ ਹਨ। ਸੱਤ ਦਿਨ ਖ਼ੂਬ ਮੇਲਾ ਭਰਦਾ ਹੈ। ਪੰਡਾਲ ਸਜਾਇਆ ਜਾਂਦਾ ਹੈ। ਹਿਮਾਚਲੀ ਆਰਟ ਅਤੇ ਹਸਤ-ਕਲਾ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਹਨ। ਰੋਜ਼ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ। ਸੁੰਦਰ ਘਾਟੀਆਂ ਅਤੇ ਪਹਾੜੀਆਂ ਦੀਆਂ ਸਿਖਰਾਂ ਤੋਂ ਪਗਡੰਡੀਆਂ ਰਾਹੀਂ ਆ ਰਹੀਆਂ ਪਾਲਕੀਆਂ ਅਤੇ ਛੋਟੀਆਂ ਰੱਥਾਂ ਵਿੱਚ ਬਿਰਾਜੇ ਦੇਵਤੇ ਇੱਥੇ ਪਹੁੰਚਦੇ ਹਨ। ਭਗਵਾਨ ਰਘੂਨਾਥ ਦੀ ਦੁਸਹਿਰੇ ਮੌਕੇ ਹਾਜ਼ਰੀ ਭਰਨ ਲਈ ਪਹਾੜੀ ਪਿੰਡਾਂ ਤੋਂ ਸੁੰਦਰ ਪੁਸ਼ਾਕਾਂ ਵਿੱਚ ਸਜੇ ਸੰਵਰੇ 365 ਦੇ ਕਰੀਬ ਦੇਵਤੇ ਆਉਂਦੇ ਹਨ, ਜਿਹਨਾਂ ਦੇ ਅੱਗੇ-ਅੱਗੇ ਰਵਾਇਤੀ ਸਾਜ਼ ਵੱਜ ਰਹੇ ਹੁੰਦੇ ਹਨ। ਢੋਲ, ਰਣਸਿੰਘੇ ਅਤੇ ਸ਼ਹਿਨਾਈਆਂ, ਪਿੱਤਲ, ਤਾਂਬੇ ਅਤੇ ਚਾਂਦੀ ਦੇ ਸਾਜ਼ ਮਾਹੌਲ਼ ਨੂੰ ਸੰਗੀਤਮਈ ਬਣਾ ਦਿੰਦੇ ਹਨ। ਇਸੇ ਤਰ੍ਹਾਂ ਵੱਖ-ਵੱਖ ਰੰਗਾਂ ਦੇ ਝੰਡੇ, ਚਵਰ ਛਤਰ, ਵਿਸ਼ੇਸ਼ ਚਿੰਨ੍ਹ, ਪੁਜਾਰੀ, ਪੁਰੋਹਿਤ ਆਦਿ ਸਭ ਦੇਵ ਯਾਤਰਾ ਵਿੱਚ ਸ਼ਾਮਲ ਹੋ ਕੇ ਕੁੱਲੂ ਦੇ ਦੁਸਹਿਰੇ ਦੀ ਸ਼ਾਨੋ-ਸ਼ੌਕਤ ਵਿੱਚ ਵਾਧਾ ਕਰਦੇ ਹਨ। ਆਖ਼ਰੀ ਦਿਨ ਪਿੰਡਾਂ ਦੇ ਲੋਕਾਂ ਵੱਲੋਂ ਨਦੀ ਕਿਨਾਰੇ ਲੱਕੜੀਆਂ ਅਤੇ ਘਾਹ-ਫੂਸ ਦੀ ਸੰਕੇਤਕ ਲੰਕਾ ਬਣਾਈ ਜਾਂਦੀ ਹੈ। ਰੱਥ ਉੱਤੇ ਸਵਾਰ ਰਘੂਨਾਥ ਸੁਲਤਾਨਪੁਰ ਪਹੁੰਚਦੇ ਹਨ। ਲੰਕਾ ਸਾੜ ਕੇ ਨਦੀ ਵਿੱਚ ਪਰਵਾਹ ਦਿੱਤੀ ਜਾਂਦੀ ਹੈ। ਸ਼ਾਹੀ ਖ਼ਾਨਦਾਨ ਦੀ ਕੁੱਲ ਦੇਵੀ ਵੀ ਸੱਤੇ ਦਿਨ ਹਾਜ਼ਰੀ ਭਰਦੀ ਹੈ। ਰਘੂਨਾਥ ਤੇ ਦੇਵੀ ਹਡਿੰਬਾ ਆਪੋ-ਆਪਣੇ ਮੰਦਰਾਂ ਨੂੰ ਰਵਾਨਾ ਹੋ ਜਾਂਦੇ ਹਨ। ਦੇਸ਼-ਵਿਦੇਸ਼ ਤੋਂ ਆਏ ਕਲਾਕਾਰ, ਸੱਭਿਆਚਾਰਕ ਗਰੁੱਪ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਦੇ ਹਨ। ਸਥਾਨਕ ਕਲਾਕਾਰਾਂ ਵੱਲੋਂ ਪੇਸ਼ ਗੀਤ-ਸੰਗੀਤ ਤੇ ਨਾਚ ਸ਼ਾਨਦਾਰ ਹੁੰਦੇ ਹਨ।
ਗੈਲਰੀ
[ਸੋਧੋ]-
Roadside Hindu temple, near Kullu, Himachal Pradesh. 2004
-
Shiva shrine, Kullu
-
Himalayas from the Kullu Valley
-
Roerich's family, Kullu valley
-
Raja Rupi Kulu Palace
-
Kais Dhar
-
Kais Dhar Medows
-
Tourists posing in traditional Kullu attire, at Solang valley