ਜਵਾਰੀ ਬੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਲੇਸ਼ੀਆ ਦੇ ਜਵਾਰੀ ਰੁੱਖ

ਜਵਾਰੀ ਬੇਲਾ ਜਾਂ ਤੱਟੀ ਜੰਗਲ ਜਾਂ ਮੈਂਗਰੋਵ ਉਹਨਾਂ ਦਰਮਿਆਨੇ ਕੱਦ ਦੇ ਰੁੱਖਾਂ ਅਤੇ ਝਾੜੀਆਂ ਦੀ ਝਿੜੀ ਨੂੰ ਆਖਦੇ ਹਨ ਜੋ ਤਪਤ-ਖੰਡੀ ਅਤੇ ਉੱਪ ਤਪਤ-ਖੰਡੀ ਇਲਾਕਿਆਂ-ਖ਼ਾਸ ਕਰ ਕੇ 25°ਉ ਅਤੇ 25°ਦ ਵਿੱਥਕਾਰਾਂ ਵਿਚਕਾਰ- ਦੇ ਖ਼ਾਰੇ ਅਤੇ ਤੱਟੀ ਵਤਨਾਂ ਵਿੱਚ ਵਧਦੇ-ਫੁੱਲਦੇ ਹਨ। ਦੁਨੀਆਂ ਦੇ ਬਚੇ ਹੋਏ ਜਵਾਰੀ ਇਲਾਕਿਆਂ ਦਾ 2000 ਵਿੱਚ ਕੁੱਲ ਰਕਬਾ 53,190 ਵਰਗ ਮੀਲ (137,760 ਕਿਮੀ²) ਸੀ ਜੋ 118 ਮੁਲਕਾਂ ਅਤੇ ਰਿਆਸਤਾਂ ਵਿੱਚ ਫੈਲਿਆ ਹੋਇਆ ਹੈ।[1][2]

ਜਵਾਰੀ ਰੁੱਖ ਲੂਣ-ਮੁਆਫ਼ਕ ਦਰੱਖ਼ਤ ਹੁੰਦੇ ਹਨ ਜੋ ਤੱਟਾਂ ਦੇ ਖਰ੍ਹਵੇ ਹਲਾਤਾਂ ਵਿੱਚ ਰਹਿਣ ਲਈ ਢਲੇ ਹੋਏ ਹੁੰਦੇ ਹਨ। ਇਹਨਾਂ ਵਿੱਚ ਇੱਕ ਗੁੰਝਲਦਾਰ ਲੂਣ-ਪੁਣਾਈ ਪ੍ਰਬੰਧ ਅਤੇ ਜੜਾਂ ਦਾ ਪੇਚੀਦਾ ਗੁੱਛਾ ਹੁੰਦਾ ਹੈ ਜੋ ਲੂਣੇ ਪਾਣੀ ਵਿੱਚ ਡੁੱਬੇ ਰਹਿਣ ਅਤੇ ਛੱਲਾਂ ਦੀ ਮਾਰ ਦੇ ਅਸਰ ਤੋਂ ਇਹਨਾਂ ਨੂੰ ਬਚਾਉਂਦਾ ਹੈ। ਇਹ ਸੇਮ-ਮਾਰੀ ਚਿੱਕੜਦਾਰ ਜ਼ਮੀਨ ਦੇ ਘੱਟ ਆਕਸੀਜਨ ਵਾਲ਼ੇ ਹਲਾਤਾਂ ਵਿੱਚ ਵਧਣ ਦੇ ਕਾਬਲ ਹੁੰਦੇ ਹਨ।

ਹਵਾਲੇ[ਸੋਧੋ]

  1. Giri, C. et al. Status and distribution of mangrove forests of the world using earth observation satellite data. Glob. Ecol. Biogeogr. 20, 154-159 (2011).
  2. "Status and distribution of mangrove forests of the world using earth observation satellite data" (PDF). Retrieved 2012-02-08. 

ਬਾਹਰਲੇ ਜੋੜ[ਸੋਧੋ]