ਜਸਦੇਵ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਸ਼ਟਰਪਤੀ, ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 10 ਮਈ, 2008 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿਖੇ, ਸਿਵਲ ਇੰਵੈਸਟੀਚਿਉਰ-II ਸਮਾਰੋਹ ਵਿਖੇ ਸ਼੍ਰੀ ਜਸਦੇਵ ਸਿੰਘ ਨੂੰ ਪਦਮ ਭੂਸ਼ਣ ਪੁਰਸਕਾਰ ਪੇਸ਼ ਕਰਦੇ ਹੋਏ।

ਜਸਦੇਵ ਸਿੰਘ (1930/31 - 25 ਸਤੰਬਰ 2018) ਉਮਰ 87, ਇੱਕ ਭਾਰਤੀ ਖੇਡ ਟਿੱਪਣੀਕਾਰ ਸੀ। ਉਸ ਨੂੰ ਪਦਮ ਸ਼੍ਰੀ ਨਾਲ 1985 ਵਿਚ ਅਤੇ ਪਦਮ ਭੂਸ਼ਣ ਨਾਲ 2008 ਵਿੱਚ ਸਨਮਾਨਿਤ ਕੀਤਾ ਗਿਆ ਸੀ। ਉਹ 25 ਸਤੰਬਰ 2018 ਨੂੰ ਪਰਲੋਕ ਸੁਧਾਰ ਗਏ।[1][2][3] ਉਹ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੀ ਪਰੇਡ ਦੇ ਪ੍ਰਸਾਰਣ ਤੇ 1963 ਤੋਂ ਸਟੇਟ ਮੀਡੀਆ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਲਈ ਇੱਕ ਦਫ਼ਤਰੀ ਟਿੱਪਣੀਕਾਰ ਸੀ। ਉਹ 1955 ਵਿਚ ਆਲ ਇੰਡੀਆ ਰੇਡੀਓ ਜੈਪੁਰ ਵਿਚ ਸੇਵਾਯੁਕਤ ਹੋਇਆ ਸੀ ਅਤੇ ਅੱਠ ਸਾਲ ਬਾਅਦ ਦਿੱਲੀ ਚਲੇ ਗਿਆ। ਇਸ ਤੋਂ ਬਾਅਦ ਉਹ ਦੂਰਦਰਸ਼ਨ ਵਿਚ ਜਾ ਲੱਗਿਆ, ਜਿੱਥੇ ਉਸ 35 ਸਾਲ ਤੋਂ ਵੱਧ ਸਮੇਂ ਲਈ ਕੰਮ ਕੀਤਾ।[4][5][6]

ਇਨ੍ਹਾਂ ਸਾਲਾਂ ਦੌਰਾਨ, ਉਸ ਨੇ ਨੌਂ ਓਲੰਪਿਕ, ਅੱਠ ਹਾਕੀ ਵਿਸ਼ਵ ਕੱਪ ਅਤੇ ਛੇ ਏਸ਼ੀਆਈ ਖੇਡਾਂ ਦੀ ਕੁਮੈਂਟਰੀ ਕੀਤੀ ਸੀ ਅਤੇ ਓਲੰਪਿਕ ਅੰਦੋਲਨ ਦੇ ਸਭ ਤੋਂ ਵੱਡੇ ਪੁਰਸਕਾਰ, ਓਲੰਪਿਕ ਆਰਡਰ,ਨਾਲ ਉਸਨੂੰ ਆਈਓਸੀ ਦੇ ਪ੍ਰਧਾਨ ਜੂਆਨ ਐਨਟੋਨਿਓ ਸਮਾਰਾਂਚ ਨੇ ਸਨਮਾਨਿਤ ਕੀਤਾ ਸੀ। [7][8][9]

ਹਵਾਲੇ[ਸੋਧੋ]