ਜਸਦੇਵ ਸਿੰਘ ਕੁਮੈਂਟੇਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਦੇਵ ਸਿੰਘ
ਆਮ ਜਾਣਕਾਰੀ
ਪੂਰਾ ਨਾਂ ਜਸਦੇਵ ਸਿੰਘ
ਜਨਮ 18 ਮਈ 1931

ਬੌਲੀ ਜ਼ਿਲ੍ਹਾ ਜੈਪੁਰ

ਮੌਤ
ਕੌਮੀਅਤ ਭਾਰਤੀ
ਪੇਸ਼ਾ ਕੁਮੈਂਟਰੀ
ਪਛਾਣੇ ਕੰਮ ਵਰਡ ਕੱਪ, ਏਸ਼ੀਆ ਕੱਪ, ਉਲੰਪਿਕਸ ਖੇਡਾਂ
ਹੋਰ ਜਾਣਕਾਰੀ
ਜੀਵਨ-ਸਾਥੀ ਸ਼੍ਰੀਮਤੀ ਕ੍ਰਿਸ਼ਨਾ
ਧਰਮ ਸਿੱਖ
ਫਾਟਕ  ਫਾਟਕ ਆਈਕਨ   ਰੇਡੀਓ
ਮੈਲਵਿਲ ਡਿਮੋਲੋ


ਜਸਦੇਵ ਸਿੰਘ ਕੁਮੈਂਟੇਟਰ (18 ਮਈ 1931) ਦਾ ਜਨਮੇ ਪਿੰਡ ਬੌਲੀ ਜ਼ਿਲ੍ਹਾ ਜੈਪੁਰ ਵਿਖੇ ਪਿਤਾ ਸ: ਭਗਵੰਤ ਸਿੰਘ ਅਤੇ ਮਾਤਾ ਮਿਸਿਜ਼ ਰਜਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ ਉਹਨਾਂ ਨੇ ਮੁਢਲੀ ਵਿਦਿਆ ਜੈਪੁਰ ਦੇ ਨੇੜੇ ਕਸਬੇ ਚਾਕਸੂ ਤੋਂ ਹੀ ਪਾਸ ਕੀਤੀ। ਆਪ ਨੇ ਮਹਾਰਾਜਾ ਕਾਲਜ ਜੈਪੁਰ ਤੋਂ ਉੱਚ ਪੜ੍ਹਾਈ ਕੀਤੀ। ਆਪ ਨੂੰ ਹਮੇਸ਼ਾ ਲਾਲ ਰੰਗ ਦੀ ਪਗੜੀ ਬੰਨ੍ਹ ਕੇ ਹੀ ਕੁਮੈਂਟਰੀ ਕਰਨਾ ਪਸੰਦ ਸੀ। ਉਹਨਾਂ ਦੀ ਸਾਦੀ ਸ਼੍ਰੀਮਤੀ ਕ੍ਰਿਸ਼ਨਾ ਨਾਲ ਹੋਈ। ਆਪ ਉਰਦੂ ਦੇ ਵਿਦਿਆਰਥੀ ਪਰ ਹਿੰਦੀ ਕੁਮੈਂਟਰੀ ਦੇ ਤਹਿਲਕਾ ਮਚਾਉਣ ਵਾਲੇ ਅਤੇ ਇੰਜੀਨੀਅਰਿੰਗ ਪਰਿਵਾਰ ਨਾਲ ਸਬੰਧਤ ਸਨ। ਜਸਦੇਵ ਸਿੰਘ ਦੀ ਜਿਸ ਨੂੰ ਅਸੀਂ ਦੁਨੀਆ ਦਾ ਸਭ ਤੋਂ ਬਹੁਚਰਚਿਤ ਹਿੰਦੀ ਖੇਡ ਕੁਮੈਂਟੇਟਰ ਮੰਨਦੇ ਹਾਂ, ਜਿਹਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਕੁਮੈਂਟਰੀ ਡੈਸਕ ਉੱਤੇ ਆਪਣੀ ਸੁਰੀਲੀ, ਆਕਰਸ਼ਕ ਆਵਾਜ਼ ਨਾਲ ਖੇਡ ਕੁਮੈਂਟੇਟਰੀ ਵਿੱਚ ਸਨਸਨੀ ਫੈਲਾਈ। ਹਾਕੀ ਕੁਮੈਂਟਰੀ ਕਰਨ ਵਿੱਚ ਅਜੇ ਤੱਕ ਕੋਈ ਉਹਨਾਂ ਦਾ ਸਾਨੀ ਨਹੀਂ। ਭਾਰਤੀ ਹਾਕੀ ਦੇ ਸੁਨਹਿਰੀ ਕਾਲ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਸੀ ਕਿ ਉਸ ਵੇਲੇ ਦੇ ਭਾਰਤੀ ਹਾਕੀ ਖਿਡਾਰੀਆਂ ਨੂੰ ਆਵਾਮ 'ਚ ਹਰਮਨ ਪਿਆਰੇ ਕਰਨ ਲਈ ਸ: ਜਸਦੇਵ ਸਿੰਘ ਦੀ ਆਵਾਜ਼ ਮਿਲੀ।

ਕੁਮੈਂਟਰੀ ਦਾ ਬਾਦਸਾਹ[ਸੋਧੋ]

ਮਹਾਤਮਾ ਗਾਂਧੀ ਦੇ ਦੇਹ ਸੰਸਕਾਰ ਦੀ ਅੰਤਿਮ ਯਾਤਰਾ ਦੇ ਸਮੇਂ ਵਿਸ਼ਵ ਪ੍ਰਸਿੱਧ ਅੰਗਰੇਜ਼ੀ ਕੁਮੈਂਟੇਟਰ ਮੈਲਵਿਲ ਡਿਮੋਲੋ ਦੀ ਕੁਮੈਂਟਰੀ ਨੂੰ ਸੁਣ ਕੇ ਆਪ ਨੇ 1960 ਤੋਂ ਕੁਮੈਂਟਰੀ ਦੀ ਸ਼ੁਰੂਆਤ ਕੀਤੀ।[1] ਫਿਰ ਪਿਛੇ ਮੁੜਕੇ ਨਹੀਂ ਦੇਖਿਆ। ਦਹਾਕਿਆਂ ਤੱਕ ਇਹ 1964 ਤੋਂ ਲੈ ਕੇ 2000 ਤੱਕ ਇਹੋ ਜਿਹਾ ਹਾਕੀ ਮੁਹੱਬਤੀ ਮੰਜ਼ਰ ਦੇਖਣ ਨੂੰ ਮਿਲਦਾ ਰਿਹਾ।

 • ਭਾਰਤੀ ਟੀਮ ਦੇ ਮੈਦਾਨ 'ਚ ਉਤਰਨ ਦਾ ਸੀਨ,
 • ਖੇਡ ਅਰੰਭ ਹੋਣ ਦੀ ਜਾਣਕਾਰੀ,
 • ਟੀਮ ਦੇ ਖਿਡਾਰੀਆਂ ਦੀ ਸਰੀਰਕ ਭਾਸ਼ਾ,
 • ਪੈਨਲਟੀ ਕਾਰਨਰ ਮਿਲਣ ਵੇਲੇ,
 • ਕਿਸੇ ਖਿਡਾਰੀ ਵੱਲੋਂ ਚੰਗੀ ਡਰਿਬਿਲਿੰਗ,
 • ਡਾਜਿੰਗ ਦਾ ਪ੍ਰਦਰਸ਼ਨ,
 • ਗੇਂਦ ਕੰਟਰੋਲ,
 • ਚੰਗਾ ਪਾਸਿੰਗ ਸਿਸਟਮ ਅਤੇ
 • ਭਾਰਤ ਵੱਲੋਂ ਗੋਲ ਕਰਨ ਅਤੇ
 • ਭਾਰਤੀ ਟੀਮ ਵਿਰੁੱਧ ਗੋਲ ਹੋਣਾ

ਸਾਰੀ ਦੀ ਸਾਰੀ ਕਹਾਣੀ ਨੂੰ ਜਸਦੇਵ ਸਿੰਘ ਆਪਣੀ ਸੁਰੀਲੀ ਆਵਾਜ਼ ਨਾਲ ਜਿਵੇਂ ਬਿਆਨਦੇ, ਉਹ ਸਭ ਲਾਜਵਾਬ ਸੀ। ਇੱਕ ਚੰਗੇ ਖੇਡ ਕੁਮੈਂਟੇਟਰ ਦੀ ਖੇਡ ਸ਼ਬਦਾਵਲੀ ਬਹੁਤ ਹੀ ਅਮੀਰ ਹੋਣੀ ਚਾਹੀਦੀ ਹੈ ਜੋ ਕਿ ਜਗਦੇਵ ਸਿੰਘ ਦੀ ਸੀ।

ਮਾਨਸਨਮਾਨ[ਸੋਧੋ]

ਕੁਮੈਂਟਰੀ[ਸੋਧੋ]

 • ਉਹਨਾਂ ਨੂੰ 8 ਵਿਸ਼ਵ ਕੱਪ, 9 ਉਲੰਪਿਕ ਹਾਕੀ ਟੂਰਨਾਮੈਂਟ, 6 ਏਸ਼ੀਅਨ ਖੇਡਾਂ, ਦੇਸ਼-ਵਿਦੇਸ਼ 'ਚ ਅਨੇਕਾਂ ਹਾਕੀ ਟੂਰਨਾਮੈਂਟਾਂ ਦੀ ਕੁਮੈਂਟਰੀ ਕੀਤੀ।[4]
 • ਉਹਨਾਂ ਨੇ 49 ਵਾਰੀ ਗਣਤੰਤਰ ਦਿਵਸ ਅਤੇ 49 ਵਾਰੀ ਹੀ ਆਜ਼ਾਦੀ ਦਿਵਸ ਪਰੇਡ ਤੇ ਕੁਮੈਂਟਰੀ ਕੀਤੀ।[5]

ਹਵਾਲੇ[ਸੋਧੋ]