ਸਮੱਗਰੀ 'ਤੇ ਜਾਓ

ਜ਼ਕਰੀਆ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਕਰੀਆ ਖ਼ਾਨ, 18ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਮੁਗ਼ਲ ਰਾਜਵੱਲੋਂ ਲਾਹੌਰ ਦਾ ਸੂਬੇਦਾਰ ਸੀ। ਇਸਨੂੰ ‘ ਖ਼ਾਨ ਬਹਾਦਰ ’ ਦਾ ਖ਼ਿਤਾਬ ਹਾਸਲ ਸੀ, ਪਰ ਸਿੱਖ ਸਮਾਜ ਵਿੱਚ ਉਸ ਨੂੰ ‘ ਖ਼ਾਨੂ ’ ਨਾਂ ਨਾਲ਼ ਯਾਦ ਕੀਤਾ ਜਾਂਦਾ ਸੀ। ਇਹ ਅਬਦੁਲ ਸਮਦ ਖ਼ਾਨ ਦਾ ਪੁੱਤਰ ਸੀ ਅਤੇ ਸ਼ਾਹ ਨਵਾਜ਼ ਖ਼ਾਨ ਦਾ ਪਿਉ ਸੀ। ਇਹ ਪਹਿਲਾ ਜੰਮੂ ਦਾ ਫ਼ੌੌੌੌਜਦਾਰ ਸੀ। ਸਨ 1726 ਈ ਵਿੱਚ ਇਸ ਦੇ ਬਾਪ ਅਬਦੁਲ ਸਮਦ ਖ਼ਾਨ ਨੂੰ ਲਾਹੌਰ ਤੋਂ ਹਟਾ ਕੇ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਗਿਆ ਅਤੇ ਉਸ ਦੀ ਥਾਂ ਉਸ ਨੂੰ ਲਾਹੌਰ ਦਾ ਸੂਬੇਦਾਰ ਤਾਇਨਾਤ ਕੀਤਾ ਗਿਆ।

ਸਿੱਖਾਂ ਨਾਲ਼ ਲੜਾਈਆਂ[ਸੋਧੋ]

ਸਿੱਖਾਂ ਉਤੇ ਜ਼ੁਲਮ ਕਰਨ ਦੇ ਮਾਮਲੇ ਵਿੱਚ ਇਹ ਆਪਣੇ ਬਾਪ ਤੋਂ ਵੀ ਅੱਗੇ ਸੀ। ਉਸ ਨੇ ਬੰਦਾ ਸਿੰਘ ਬਹਾਦਰ ਨੂੰ ਪਕੜਨ ਵਿੱਚ ਮੁਗ਼ਲ ਸਰਕਾਰ ਦੀ ਬਹੁਤ ਮਦਦ ਕੀਤੀ ਅਤੇ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਪਕੜੇ ਸਿੱਖਾਂ ਅਤੇ ਮਾਰੇ ਗਏ ਸਿੱਖਾਂ ਦੇ ਸਿਰਾਂ ਨਾਲ਼ ਭਰੇ ਹੋਏ ਸੱਤ ਸੌ ਗੱਡੀਆਂ ਅਤੇ ਬਰਛਿਆਂ ਵਿੱਚ ਭਰੇ ਹੋਏ ਸਿੱਖਾਂ ਦੇ ਸਿਰਾਂ ਵਾਲੇ ਜਲੂਸ ਦੀ ਦਿੱਲੀ ਤੱਕ ਅਗਵਾਈ ਕੀਤੀ। ਲਾਹੌਰ ਦਾ ਸੂਬਾ ਬਣਨ ਉਪਰੰਤ ਉਸ ਨੇ ਸਿੱਖਾਂ ਉੱਪਰ ਜ਼ੁਲਮਾਂ ਦੀ ਝੜੀ ਲੱਗਾ ਦਿੱਤੀ। ਪਰ ਜਦੋਂ ਉਸ ਨੇ ਵੇਖਿਆ ਕਿ ਸਿੱਖਾਂ ਨੂੰ ਮਿੱਧਣਾ ਆਸਾਨ ਨਹੀਂ, ਤਾਂ ਲਾਹੌਰ ਦੇ ਕੋਤਵਾਲ ਭਾਈ ਸੁਬੇਗ ਸਿੰਘ ਰਾਹੀਂ ਵਿਸਾਖੀ ਦੇ ਮੌਕੇ ਅੰਮ੍ਰਿਤਸਰ ਵਿਚ ਇਕੱਠੇ ਹੋਏ ਸਰਬੱਤ ਖ਼ਾਲਸਾ ਪਾਸ ਨਵਾਬੀ ਦੀ ਖ਼ਿਲਅਤ ਅਤੇ ਇੱਕ ਲੱਖ ਦੀ ਜਾਗੀਰ ਦਾ ਪਟਾ ਭੇਜਿਆ, ਤਾਂ ਜੋ ਸਲ੍ਹਾ - ਸਫ਼ਾਈ ਨਾਲ਼ ਰਿਹਾ ਜਾਏ। ਪਰ ਇਹ ਸਮਝੌਤਾ ਇੱਕ ਸਾਲ ਵਿੱਚ ਹੀ ਜ਼ਕਰੀਆ ਖ਼ਾਨ ਵੱਲੋਂ ਤੋੜ ਦਿੱਤਾ ਗਿਆ ਅਤੇ ਦਿਵਾਨ ਲੱਖਪਤ ਰਾਏ ਨੇ ਸਿੱਖਾਂ ਨੂੰ ਮਾਲਵੇ ਦੇ ਜੰਗਲਾਂ ਵੱਲ ਖਦੇੜ ਦਿੱਤਾ। ਸਿੱਖਾਂ ਨਾਲ਼ ਹੋਈਆਂ ਝੜਪਾ ਵਿੱਚ ਮੁਗ਼ਲ ਫ਼ੌਜ ਦੇ ਕਈ ਅਹਿਲਕਾਰ ਮਾਰੇ ਗਏ। ਹਾਲਾਤ ਨੂੰ ਵੇਖਦੇ ਹੋਇਆ ਜ਼ਕਰੀਆ ਖ਼ਾਨ ਖ਼ੁਦ ਮੁਹਿੰਮ ਅਤੇ ਚੜ੍ਹਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਅਤੇ ਉਹਨਾਂ ਨੂੰ ਖ਼ਤਮ ਕਰਨ ਲਈ ਜਨਤਾ ਨੂੰ ਉਕਸਾਇਆ। ਸਿੱਖਾਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈਆਂ ਕੀਤੀਆਂ। ਆਪਣੇ ਮਕਸਦ ਦੀ ਤਕਮੀਲ ਲਈ ਵੀਹ ਹਜ਼ਾਰ ਸਿਪਾਹੀਆਂ ਦਾ ਉਚੇਚਾ ਦਸਤਾ ਤਿਆਰ ਕੀਤਾ। ਹਜ਼ਾਰਾਂ ਸੁੱਖ ਪਕੜ ਦੇ ਲਾਹੌਰ ਦੇ ਨਖ਼ਾਸ ਚੋਕ ਵਿੱਚ ਕਤਲ ਕੀਤੇ ਭਾਈ ਮਨੀ ਸਿੰਘ ، ਭਾਈ ਤਾਰੂ ਸਿੰਘ ਵਰਗੀਆਂ ਮਹਾਨ ਸੁੱਖ ਸ਼ਖ਼ਸੀਅਤਾਂ ਨੂੰ ਇਸ ਦੌਰਾਨ ਕਤਲ ਕੀਤਾ ਗਿਆ। ਇਸ ਸਭ ਦੇ ਬਾਵਜੂਦ ਇਹ ਕਾਮਯਾਬ ਨਾ ਹੋ ਸਕਿਆ ਅਤੇ ਨਾਕਾਮਯਾਬੀ ਦੇ ਇਸੇ ਝੋਰੇ ਵਿੱਚ 1 ਜੁਲਾਈ 1745 ਈ ਨੂੰ ਮੌਤ ਹੋ ਗਈ।[1]

ਹਵਾਲੇ[ਸੋਧੋ]

  1. ਲਿਖਾਰੀ: ਡਾਕਟਰ। ਰਤਨ ਸਿੰਘ ਜੱਗੀ ਸਰੋਤ: ਸਿੱਖ ਪੰਥ ਵਿਸ਼ਵਕੋਸ਼. ਗੁਰ ਰਤਨ ਪਬਲਿਸ਼ਰਜ਼, ਪਟਿਆਲਾ.