ਜ਼ੀਨੀਦਾ ਸੇਰੇਬਰੀਆਕੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੀਨੀਦਾ ਸੇਰੇਬਰੀਆਕੋਵ
Serebryakova SefPortrait.jpg
ਆਤਮ-ਚਿੱਤਰ: ਐਟ ਦ ਡਰੈਸਿੰਗ-ਟੇਬਲ (1909)
ਜਨਮЗинаида Евгеньевна Лансере
12 ਦਸੰਬਰ  [ਪੁ.ਤ. 30 ਨਵੰਬਰ] 1884
ਨੇਸਕੁਚਨੋਈ ਰਿਆਸਤ, ਨੇੜੇ ਖਾਰਕੀਵ, ਰੂਸੀ ਸਲਤਨਤ (ਵਰਤਮਾਨ-ਯੂਕਰੇਨ)
ਮੌਤ19 ਸਤੰਬਰ 1967(1967-09-19) (ਉਮਰ 82)
ਪੈਰਿਸ, ਫਰਾਂਸ
ਰਾਸ਼ਟਰੀਅਤਾਰੂਸੀ, ਬਾਅਦ ਫਰਾਂਸੀਸੀ
ਸਿੱਖਿਆਓਪਿਸ ਬ੍ਰਾਜ਼, ਰੇਪਿਨ, ਅਕੈਡਮੇ ਦੇ ਲਾ ਗਰਾਂਦੇ ਚੌਮੀਏਰੇ ਤੋਂ
ਪ੍ਰਸਿੱਧੀ ਚਿੱਤਰਕਾਰੀ
ਲਹਿਰ
ਸਾਥੀਬੋਰੀਸ ਸੇਰੇਬਰੀਆਕੋਵ (1905-1919)

"ਜ਼ੀਨੀਦਾ ਸੇਰੇਬਰੀਆਕੋਵ" (ਲਾਨਸਰੀ))[1] (ਰੂਸੀ: Зинаи́да Евге́ньевна Серебряко́ва; ਯੂਕਰੇਨੀ: Зінаї́да Євге́нівна Серебряко́ва, (12 ਦਸੰਬਰ, 1884-19 ਸਤੰਬਰ, 1967) ਇੱਕ ਰੂਸੀ (ਬਾਅਦ ਵਿੱਚ ਫਰਾਂਸੀਸੀ) ਚਿੱਤਰਕਾਰ ਸੀ।

ਪਰਿਵਾਰ[ਸੋਧੋ]

ਜ਼ੀਨੀਦਾ ਸੇਰੇਬਰੀਆਕੋਵ ਦਾ ਜਨਮ ਖਾਰਕੋਵ (ਹੁਣ ਖਾਰਕੀਵ, ਯੂਕਰੇਨ) ਦੇ ਨੇੜੇ ਨੇਸਕੁਚਨੋਈ ਦੀ ਰਿਆਸਤ ਵਿੱਚ ਹੋਇਆ। ਜ਼ੀਨੀਦਾ ਦਾ ਪਰਿਵਾਰ ਰੂਸੀ ਸਲਤਨਤ ਦੇ ਸਭ ਤੋਂ ਵੱਧ ਪ੍ਰਸਿੱਧ ਅਤੇ ਕਲਾਮਈ ਪਰਿਵਾਰਾਂ ਵਿਚੋਂ ਇੱਕ ਸੀ।

ਇਹ ਇੱਕ ਕਲਾਮਈ ਬੇਨੂਆ ਪਰਿਵਾਰ ਨਾਲ ਸਬੰਧ ਰੱਖਦੀ ਸੀ। ਇਸਦਾ ਨਾਨਾ, ਨਿਕੋਲਸ ਬੇਨੂਆ ਇੱਕ ਪ੍ਰਸਿੱਧ ਵਾਸਤੁਕਾਰ, ਵਾਸਤੁਕਾਰਾਂ ਦੀ ਸੋਸਾਇਟੀ ਦਾ ਪ੍ਰਧਾਨ ਅਤੇ ਰਸ਼ੀਅਨ ਅਕੈਡਮੀ ਆਫ਼ ਸਾਇੰਸ ਦਾ ਮੈਂਬਰ ਸੀ। ਇਸਦਾ ਮਾਮਾ, ਅਲੈਗਜ਼ੈਂਡਰ ਬੇਨੂਆ, ਇੱਕ ਪ੍ਰਸਿੱਧ ਚਿੱਤਰਕਾਰ ਅਤੇ ਕਲਾਕਾਰਾਂ ਦੇ ਗਰੁਪ ਮੀਰ ਇਸਕੁਸਤਵਾ ਦਾ ਸੰਸਥਾਪਕ ਸੀ। ਇਸਦਾ ਪਿਤਾ, ਯੇਵਜੇਨੀ ਲਾਨਸਰੀ, ਇੱਕ ਨਾਮਵਰ ਮੂਰਤੀਕਾਰ ਸੀ ਅਤੇ ਇਸਦੀ ਮਾਤਾ, ਕੋਲ ਚਿੱਤਰ ਕਲਾ ਦਾ ਹੁਨਰ ਸੀ। ਜ਼ੀਨੀਦਾ ਦੇ ਭਰਾਵਾਂ ਵਿਚੋਂ ਇੱਕ ਭਰਾ, ਨਿਕੋਲੀ ਲਾਨਸਰੀ, ਇੱਕ ਪ੍ਰਤਿਭਾਸ਼ਾਲੀ ਵਾਸਤੁਕਾਰ ਸੀ ਅਤੇ ਦੂਜਾ ਭਰਾ, ਯੇਵਜੇਨੀ ਯੇਵਜੇਨੀਏਵਿਚ ਲਾਨਸਰੀ, ਦਾ ਰੂਸੀ ਅਤੇ ਸੋਵੀਅਤ ਕਲਾ ਵਿੱਚ ਸ਼ਾਨਦਾਰ ਚਿੱਤਰਕਾਰੀ ਅਤੇ ਗ੍ਰਾਫਿਕ ਆਰਟਸ ਦੇ ਮਾਸਟਰ ਵਜੋਂ ਮਹੱਤਵਪੂਰਨ ਸਥਾਨ ਹੈ।

ਸਿੱਖਿਆ[ਸੋਧੋ]

ਫ਼ਸਲਾਂ, 1915

1900 ਵਿੱਚ, ਜ਼ੀਨੀਦਾ ਨੇ ਆਪਣੀ ਗ੍ਰੈਜੁਏਸ਼ਨ, ਕੁੜੀਆਂ ਦੇ ਹਾਈ ਸਕੂਲ ਜਿਮਨਾਸਿਉਮ ਤੋਂ ਕੀਤੀ। ਇਸ ਤੋਂ ਬਾਅਦ ਇਸਨੇ ਇੱਕ ਆਰਟ ਸਕੂਲ ਵਿੱਚ ਦਾਖ਼ਿਲਾ ਲਿਆ ਜੋ ਪ੍ਰਿੰਸੀਜ਼ ਮਾਰੀਆ ਤੇਨੀਸ਼ੇਵਾ ਨੇ ਸਥਾਪਿਤ ਕੀਤਾ। ਇਸਨੇ ਇਲੀਆ ਰੇਪਿਨ ਤੋਂ 1901 ਵਿੱਚ ਸਿੱਖਿਆ ਲਈ ਅਤੇ 1903 ਤੇ 1905 ਵਿੱਚ ਚਿੱਤਰਕਾਰ ਓਸਿਪ ਬ੍ਰਾਜ਼ ਤੋਂ ਸਿੱਖਿਆ ਲਈ ਸੀ। 1902-1903 ਵਿੱਚ, ਇਸਨੇ ਆਪਣਾ ਸਮਾਂ ਇਟਲੀ ਵਿੱਚ ਗੁਜ਼ਾਰਿਆ, ਅਤੇ 1905 ਤੋਂ 1906 ਤੱਕ ਅਕੈਡਮੇ ਦੇ ਲਾ ਗਰਾਂਦੇ ਚੌਮੀਏਰੇ, ਪੈਰਿਸ ਤੋਂ ਸਿੱਖਿਆ ਲਿੱਤੀ।

1905 ਵਿੱਚ, ਜ਼ੀਨੀਦਾ ਲਾਨਸਰੀ

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Her last name is often spelled Serebryakova and her maiden name is sometimes spelled Lansere (Russian: Лансере). She usually signed her work Z. Serebriakova or in Cyrillic script and sometimes she spelled her last name Serebriakoff (Rusakova 2006). Her family called her by the nicknames Zika and Zina (Serebriakova 1987).