ਸਮੱਗਰੀ 'ਤੇ ਜਾਓ

ਜ਼ੂਬਿਨ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ੂਬਿਨ ਮਹਿਤਾ (ਹਿੰਦੀ: ज़ूबिन मेहता, ਉੱਚਾਰਨ [ˈzuːbɪn ˈmeːɦt̪aː]; ਜਨਮ 29 ਅਪਰੈਲ 1936) ਉਹ ਪੱਛਮੀ ਕਲਾਸੀਕਲ ਸੰਗੀਤ ਦਾ ਇੱਕ ਭਾਰਤੀ ਕੰਡਕਟਰ ਹੈ। ਉਹ ਇਸਰਾਈਲ ਫਿਲਹਾਰਮੋਨਿਕ ਆਰਕੈਸਟਰਾ ਦਾ ਜੀਵਨ ਭਰ ਲਈ ਸੰਗੀਤ ਡਾਇਰੈਕਟਰ ਅਤੇ ਵਲੇਨਸੀਯਾ ਦੇ ਓਪੇਰਾ ਹਾਊਸ ਲਈ ਮੁੱਖ ਕੰਡਕਟਰ  ਹੈ। ਮਹਿਤਾ ਮੈਜੀਓ ਮਿਊਜੀਕੇਲ ਫੈਓਰੇਨਟੀਨੋ ਮੇਲੇ ਦਾ ਵੀ ਮੁੱਖ ਕੰਡਕਟਰ ਹੈ।

ਪਿਛੋਕੜ

[ਸੋਧੋ]

ਮਹਿਤੇ ਦਾ ਜਨਮ ਬੰਬਈ (ਹੁਣਮੁੰਬਈ), ਭਾਰਤ ਵਿੱਚ ਹੋਇਆ ਸੀ। ਉਹ ਮੇਹਲੀ ਅਤੇ ਤਹਿਮੀਨਾ ਮਹਿਤਾ ਦਾ ਪੁੱਤਰ ਹੈ। ਉਸ ਦਾ ਪਿਤਾ ਵਾਇਲਨਵਾਦਕ ਅਤੇ ਬੰਬਈ ਸਿੰਫਨੀ ਆਰਕੈਸਟਰਾ ਦਾ ਸਥਾਪਨਾ ਕੰਡਕਟਰ ਸੀ, ਅਤੇ ਉਸ ਨੇ ਲਾਸ ਏਂਜਲਸ, ਕਾ. ਜਾਣ ਉੱਤੇ ਅਮਰੀਕੀ ਯੂਥ ਸਿੰਫਨੀ ਵੀ ਕੰਡਕਟ ਕੀਤੀ। ਮਹਿਤਾ ਸੇਂਟ ਮੈਰੀ ਸਕੂਲ, ਮੁੰਬਈ, ਅਤੇ ਸੇਂਟ ਜੇਵੀਅਰ ਕਾਲਜ, ਮੁੰਬਈ ਦਾ ਇੱਕ ਅਲੂਮਾਨਸ ਹੈ। ਉਹ ਅਜੇ ਸਕੂਲ ਵਿੱਚ ਹੀ ਸੀ ਕਿ ਮਹਿਤਾ ਨੇ ਆਪਣੇ ਪਹਿਲੇ ਪਿਆਨੋ ਅਧਿਆਪਕ, ਜੋਸਫ਼ ਡੀ ਲੀਮਾ ਤੋਂ ਪਿਆਨੋ ਸਿੱਖੀ।  ਮਹਿਤਾ ਸ਼ੁਰੂ ਵਿੱਚ ਡਾਕਟਰੀ ਦਾ ਅਧਿਐਨ ਕਰਨ ਦਾ ਇਛਕ ਸੀ, ਪਰ ਉਹ ਹੰਸ ਸਵਾਰੋਵਸਕੀ ਕੋਲ, 18 ਸਾਲ ਦੀ ਉਮਰ ਵਿੱਚ ਵਿਆਨਾ ਵਿਖੇ ਇੱਕ ਸੰਗੀਤ ਵਿਦਿਆਰਥੀ ਬਣ ਗਿਆ। ਉਸੇ ਅਕੈਡਮੀ ਵਿਖੇ ਮਹਿਤਾ ਦੇ ਨਾਲ-ਨਾਲ ਵੀ ਕੰਡਕਟਰ ਕਲੋਡਿਓ ਅੱਬਾਡੋ ਅਤੇ ਕੰਡਕਟਰ-ਪਿਆਨੋਵਾਦਕ ਦਾਨੀਏਲ ਬਾਰੇਨਬੋਇਮ ਵੀ ਸਨ।

ਮਹਿਤਾ ਦੀ ਪਹਿਲੀ ਸ਼ਾਦੀ 1958 ਵਿੱਚ ਕੈਨੇਡੀਅਨ ਸੋਪਰਾਨੋ ਕਾਰਮੇਨ ਲਾਸਕੀ ਨਾਲ ਹੋਈ ਸੀ। ਉਨ੍ਹਾਂ ਦਾ ਇੱਕ ਪੁੱਤਰ, ਮੇਰਵੋਨ ਅਤੇ ਇੱਕ ਧੀ, ਜਰੀਨਾ ਹੈ। 1964 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।[1]  ਤਲਾਕ ਦੇ ਦੋ ਸਾਲ ਬਾਅਦ, ਕਾਰਮੇਨ ਨੇ ਮਹਿਤਾ ਦੇ ਭਰਾ, ਨਿਊ ਯਾਰਕ ਆਰਕੈਸਟਰਾ ਸਾਬਕਾ ਕਾਰਜਕਾਰੀ ਡਾਇਰੈਕਟਰ, ਜ਼ਰੀਨ ਮਹਿਤਾ ਨਾਲ ਵਿਆਹ ਕਰਵਾ ਲਿਆ। ਜੁਲਾਈ 1969 ਵਿੱਚ ਮਹਿਤਾ ਨੇ ਇੱਕ ਅਮਰੀਕੀ ਸਾਬਕਾ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ, ਨੈਨਸੀ ਕੋਵਾਕਨਾਲ ਕਰਵਾ ਲਿਆ।[2] ਮਹਿਤਾ, ਸੰਯੁਕਤ ਰਾਜ ਅਮਰੀਕਾ ਦਾ ਇੱਕ ਪੱਕਾ ਨਿਵਾਸੀ ਹੈ, ਉਸ ਨੇ ਆਪਣੀ ਭਾਰਤੀ ਨਾਗਰਿਕਤਾ ਵੀ ਕਾਇਮ ਰੱਖੀ ਹੈ।

ਕੰਡਕਟਿੰਗ ਕੈਰੀਅਰ

[ਸੋਧੋ]
ਲਿੰਕਨ ਸੈਂਟਰ ਵਿਖੇ ਇਸਹਾਕ ਸਟਰਨ ਨਾਲ, 1980

1958 ਵਿੱਚ, ਮਹਿਤਾ ਨੇ ਵਿਆਨਾ ਵਿੱਚ ਆਪਣੇ ਕੰਡਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸੇ ਸਾਲ ਉਸ ਨੇ ਲਿਵਰਪੂਲ ਵਿੱਚ ਇੰਟਰਨੈਸ਼ਨਲ ਕੰਡਕਟਿੰਗ ਮੁਕਾਬਲਾ ਜਿੱਤਿਆ ਅਤੇ ਰਾਇਲ ਲਿਵਰਪੂਲ ਆਰਕੈਸਟਰਾ ਸਹਾਇਕ ਕੰਡਕਟਰ ਨਿਯੁਕਤ ਕੀਤਾ ਗਿਆ ਸੀ। ਮਹਿਤਾ ਜਲਦ ਹੀ ਮੁੱਖ ਕੰਡਕਟਰ ਦੇ ਅਹੁਦੇ ਤੇ ਪਹੁੰਚ ਗਿਆ, ਜਦੋਂ 1960 ਵਿੱਚ ਉਸ ਨੇ Montreal Symphony ਆਰਕੈਸਟਰਾ ਦੇ ਸੰਗੀਤ ਡਾਇਰੈਕਟਰ ਬਣਾ ਦਿੱਤਾ ਗਿਆ ਹੈ, 1967 ਤੱਕ ਉਹ ਇਸ ਅਹੁਦੇ ਤੇ ਰਿਹਾ। 1961 ਵਿਚ, ਉਹ ਲਾਸ ਏਂਜਲਸ ਫਿਲਹਾਰਮੋਨਿਕ ਆਰਕੈਸਟਰਾ ਦਾ ਸਹਾਇਕ ਕੰਡਕਟਰ ਨਾਮਜ਼ਦ ਕੀਤਾ ਗਿਆ ਸੀ; ਪਰ ਆਰਕੈਸਟਰਾ ਦੇ ਸੰਗੀਤ ਡਾਇਰੈਕਟਰ, ਜਾਰਜ ਸੋਲਤੀ, ਦੀ ਨਿਯੁਕਤੀ ਲਈ  ਸਲਾਹ ਨਹੀਂ ਲਈ ਸੀ, ਇਸ ਲਈ  ਜਲਦ ਹੀ ਉਸਨੇ ਰੋਸ ਵਿੱਚ ਅਸਤੀਫਾ ਦੇ ਦਿੱਤਾ ਸੀ;[3] ਛੇਤੀ ਹੀ ਬਾਅਦ, ਮਹਿਤਾ ਨੂੰ ਆਰਕੈਸਟਰਾ ਦਾ ਸੰਗੀਤ ਡਾਇਰੈਕਟਰ ਨਾਮਜਦ ਕੀਤਾ ਗਿਆ, ਅਤੇ 1962 ਤੋਂ 1978 ਤੱਕ  ਇਸ ਅਹੁਦੇ ਤੇ ਰਿਹਾ।

1978 ਵਿੱਚ, ਮਹਿਤਾ ਨਿਊਯਾਰਕ ਫਿਲਹਾਰਮੋਨਿਕ ਆਰਕੈਸਟਰਾ ਦਾ ਪ੍ਰਮੁੱਖ ਕੰਡਕਟਰ ਅਤੇ ਸੰਗੀਤ ਡਾਇਰੈਕਟਰ ਬਣ ਗਿਆ ਅਤੇ 1991 ਵਿੱਚ ਆਪਣੇ ਅਸਤੀਫਾ ਦੇਣ ਤੱਕ ਇਸ ਅਹੁਦੇ ਤੇ ਰਿਹਾ ਅਤੇ ਇਸ ਅਹੁਦੇ ਦਾ ਸਭ ਤੋਂ ਲੰਬਾ ਧਾਰਕ ਬਣਿਆ

ਹਵਾਲੇ

[ਸੋਧੋ]
  1. Gypsy Boy Archived 2013-05-24 at the Wayback Machine., Time.
  2. Baker's Biographical Dictionary of Music and Musicians[permanent dead link]
  3. "Buffie & the Baton". Time. 14 April 1961. Archived from the original on 4 ਫ਼ਰਵਰੀ 2011. Retrieved 8 November 2007. {{cite news}}: Unknown parameter |dead-url= ignored (|url-status= suggested) (help)