ਜ਼ੈਨ ਅਲ ਰਫ਼ੀਯਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੈਨ ਅਲ ਰਫ਼ੀਯਾ
Zain al-Rafeea Cannes 2018.jpg
ਅਲ ਰਫ਼ੀਯਾ 2018 ਕੈਨਸ ਫ਼ਿਲਮ ਫੈਸਟੀਵਲ ਵਿਚ
ਜਨਮ (2004-10-10) 10 ਅਕਤੂਬਰ 2004 (ਉਮਰ 16)
ਦਰਾਅ, ਸੀਰੀਆ
ਰਾਸ਼ਟਰੀਅਤਾਸੀਰੀਆਈ
ਪੇਸ਼ਾਅਦਾਕਾਰ

ਜ਼ੈਨ ਅਲ ਰਫ਼ੀਯਾ (ਅਰਬੀ: زين الرافعي ਜਨਮ 10 ਅਕਤੂਬਰ 2004)[1] ਸੀਰੀਆ ਵਿੱਚ ਜਨਮਿਆਂ ਇੱਕ ਅਦਾਕਾਰ ਹੈ। ਉਹ ਜ਼ਿਆਦਾਤਰ 2018 ਦੀ ਲਿਬਨਾਨੀ ਫ਼ਿਲਮ 'ਕਫ਼ਰਨਾਹੂਮ' ਵਿੱਚ ਨਿਭਾਈ ਭੂਮਿਕਾ ਲਈ ਜਾਣਿਆ ਜਾਂਦਾ ਹੈ ਹੈ, ਜਿਸ ਲਈ ਉਸਨੇ 2018 ਕੈਨਸ ਫ਼ਿਲਮ ਫੈਸਟੀਵਲ ਵਿੱਚ ਜਿਊਰੀ ਪੁਰਸਕਾਰ ਹਾਸਿਲ ਕੀਤਾ ਸੀ।

ਜ਼ਿੰਦਗੀ ਅਤੇ ਕਰੀਅਰ[ਸੋਧੋ]

ਅਲ ਰਫ਼ੀਯਾ ਦਾ ਜਨਮ ਸੀਰੀਆ ਦੇ ਦਰਾਅ ਵਿੱਚ 2004 ਵਿੱਚ ਹੋਇਆ ਸੀ, 2012 ਵਿੱਚ ਉਸਦਾ ਪਰਿਵਾਰ ਲੇਬਨਾਨ ਚਲਾ ਗਿਆ ਸੀ।[2][3] ਸੀਰੀਆ ਦਾ ਸ਼ਰਨਾਰਥੀ ਹੋਣ ਕਾਰਨ ਉਸਨੇ ਆਪਣੇ ਜੀਵਨ ਦਾ ਜ਼ਿਆਦਾਤਰ ਵਕਤ ਆਪਣੇ ਮਾਪਿਆਂ ਨਾਲ ਬੇਰੂਤ ਦੀ ਝੁੱਗੀਆਂ ਵਿੱਚ ਬਿਤਾਇਆ ਸੀ।[4][5] ਉਹ ਕਫ਼ਰਨਾਹੂਮ ਦੇ ਉਤਪਾਦਨ ਦੌਰਾਨ 12 ਸਾਲਾਂ ਦਾ ਅਨਪੜ੍ਹ ਸੀ।[6] ਉਸਨੇ ਅਦਾਕਾਰੀ ਦੀ ਕੋਈ ਸਿਖਲਾਈ ਨਹੀਂ ਲਈ।[7] ਅਲ ਰਫ਼ੀਯਾ ਦੇ ਕਫ਼ਰਨਾਹੂਮ ਵਿਚਲੇ ਪਾਤਰ, ਜ਼ੈਨ, ਨੂੰ ਉਸਦੇ ਲਈ ਹੀ ਰੱਖਿਆ ਗਿਆ ਹੈ।[8]

ਨਵੰਬਰ 2018 ਵਿੱਚ ਡਾਇਰੈਕਟ ਨਾਦੀਨ ਲਾਬਾਕੀ ਅਲ ਰਫ਼ੀਯਾ ਦੀ ਪਰਸਥਿਤੀ 'ਤੇ ਕਿਹਾ:

ਆਖਰਕਾਰ ਉਸ ਕੋਲ ਇੱਕ ਨਾਰਵੇਈ ਪਾਸਪੋਰਟ ਹੈ। ਉਹ ਨਾਰਵੇ ਵਿੱਚ ਮੁੜ ਵੱਸ ਗਿਆ ਹੈ। ਉਹ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਉਥੇ ਰਿਹਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਕੂਲ ਜਾ ਰਿਹਾ ਹੈ। ਉਹ ਪੜ੍ਹਨਾ ਅਤੇ ਲਿਖਣਾ ਸਿੱਖ ਰਿਹਾ ਹੈ। ਉਸਨੇ ਆਪਣਾ ਬਚਪਨ ਵਾਪਸ ਲਿਆ ਹੈ। ਉਹ ਇੱਕ ਬਾਗ ਵਿੱਚ ਖੇਡ ਰਿਹਾ ਹੈ; ਉਹ ਹੁਣ ਚਾਕੂਆਂ ਅਤੇ ਕੂੜੇਦਾਨ ਨਾਲ ਨਹੀਂ ਖੇਡ ਰਿਹਾ।

[9]

ਅਲ ਰਫ਼ੀਯਾ ਨੇ ਹੈਮਰਫੇਸਟ ਵਿੱਚ ਸਕੂਲ ਜਾਣਾ ਸ਼ੁਰੂ ਕੀਤਾ।[10]

ਅਦਾਕਾਰ ਵਜੋਂ ਵਧੀਆ ਕਾਰਗੁਜ਼ਾਰੀ ਲਈ ਏਸ਼ੀਆ ਪੈਸੀਫਿਕ ਸਕਰੀਨ ਅਵਾਰਡ ਲਈ ਕਫ਼ਰਨਾਹੂਮ ਫ਼ਿਲਮ ਲਈ ਅਲ ਰਫ਼ੀਯਾ ਨੂੰ ਨਾਮਜ਼ਦ ਕੀਤਾ ਗਿਆ ਸੀ।[11] ਉਸਨੇ 2018 ਅੰਤਰਰਾਸ਼ਟਰੀ ਅੰਤਲਯਾ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਅਭਿਨੇਤਾ ਦਾ ਮਾਣ ਹਾਸਿਲ ਕੀਤਾ। ਨਿਊਯਾਰਕ ਟਾਈਮਜ਼ ਨੇ ਉਸ ਨੂੰ 2018 ਦੇ ਸਰਬੋਤਮ ਪ੍ਰਦਰਸ਼ਨ ਵਜੋਂ ਚੁਣਿਆ, ਰਿਪੋਰਟਰ ਵੇਸਲੇ ਮੌਰਿਸ ਦੇ ਲਿਖਣ ਅਨੁਸਾਰ, "ਹਰ ਵਾਰ 'ਚੋਂ ਇੱਕ ਵਾਰ, ਤੁਸੀਂ ਇੱਕ ਅਜਿਹੀ ਫ਼ਿਲਮ ਵੇਖਦੇ ਹੋ ਜੋ ਉਸ ਤੋਂ ਪਹਿਲਾਂ ਆਈਆਂ ਸਾਰੀਆਂ ਅਦਾਕਾਰੀਾਂ ਦਾ ਮਜ਼ਾਕ ਉਡਾਉਂਦੀ ਪ੍ਰਤੀਤ ਹੁੰਦੀ ਹੈ"।[7] ਬੋਸਟਨ ਹਰਲਡ ਦੇ ਜੇਮਜ਼ ਵਰਨੀਅਰ ਨੇ ਅਲ ਰਫ਼ੀਯਾ ਨੂੰ "ਭਾਗ ਓਲੀਵਰ ਟਵਿਸਟ, ਭਾਗ ਜੇਮਜ਼ ਡੀਨ " ਦੱਸਿਆ ਹੈ।[12]

ਉਹ ਹਾਲ ਹੀ 'ਚ ਦ ਈਟਰਨਲਜ਼ ਦੀ ਕਾਸਟ ਵਿੱਚ ਸ਼ਾਮਲ ਹੋਇਆ ਜੋ ਕਿ ਬਹੁਤ ਸਫ਼ਲ ਮਾਰਵਲ ਸਿਨੇਮੈਟਿਕ ਯੂਨੀਵਰਸ ਫ੍ਰੈਂਚਾਇਜ਼ੀ ਦਾ ਹਿੱਸਾ ਹੈ।[13]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਨੋਟ
2018 ਕਫ਼ਰਨਾਹੂਮ ਜ਼ੈਨ ਅਲ ਹਜ
2021 ਸਦੀਵੀ (ਫਿਲਮ), ਦ ਈਟਰਨਲਜ਼ ਟੀ.ਬੀ.ਏ. ਪੋਸਟ-ਪ੍ਰੋਡਕਸ਼ਨ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਅਵਾਰਡ ਸ਼੍ਰੇਣੀ ਨਾਮਜ਼ਦ ਕੰਮ ਨਤੀਜਾ Ref
2018 ਅੰਤਲਯਾ ਗੋਲਡਨ ਓਰੇਂਜ ਫਿਲਮ ਫੈਸਟੀਵਲ ਵਧੀਆ ਅਦਾਕਾਰ ਕਫਰਨਾਮ |style="background: #BFD; color: black; vertical-align: middle; text-align: center; " class="yes table-yes2"|ਜੇਤੂ
ਏਸ਼ੀਆ ਪੈਸੀਫਿਕ ਸਕ੍ਰੀਨ ਅਵਾਰਡ style="background: #FDD; color: black; vertical-align: middle; text-align: center; " class="no table-no2"|ਨਾਮਜ਼ਦ
ਨਿਊ ਮੈਕਸੀਕੋ ਫਿਲਮ ਆਲੋਚਕ style="background: #BFD; color: black; vertical-align: middle; text-align: center; " class="yes table-yes2"|ਜੇਤੂ [14]
2019 ਲੇਬਨਾਨੀ ਫਿਲਮ ਅਵਾਰਡ style="background: #FDD; color: black; vertical-align: middle; text-align: center; " class="no table-no2"|ਨਾਮਜ਼ਦ
ਫੇਸਟ ਇੰਟਰਨੈਸ਼ਨਲ ਫਿਲਮ ਫੈਸਟੀਵਲ style="background: #BFD; color: black; vertical-align: middle; text-align: center; " class="yes table-yes2"|ਜੇਤੂ
40 ਵਾਂ ਸਲਾਨਾ ਯੰਗ ਆਰਟਿਸਟ ਅਵਾਰਡ style="background: #BFD; color: black; vertical-align: middle; text-align: center; " class="yes table-yes2"|ਜੇਤੂ [15]

ਹਵਾਲੇ[ਸੋਧੋ]

 1. "Capernaum || A Sony Pictures Classics Release". Sony Pictures Classics (in ਅੰਗਰੇਜ਼ੀ). Retrieved 2019-02-13. 
 2. "Après avoir ému Cannes, le petit héros de "Capharnaüm" dort devant la presse". L'Express (in French). 18 May 2018. Retrieved 5 December 2018. 
 3. "Syrian boy takes incredible path from refugee to red carpet - UNHCR Northern Europe". UNHCR (in ਅੰਗਰੇਜ਼ੀ). 2019-02-22. Retrieved 2019-11-08. 
 4. Ritman, Alex (9 May 2018). "Cannes: Nadine Labaki on 'Capernaum' and Resisting the Lure of Hollywood". The Hollywood Reporter. Retrieved 3 December 2018. 
 5. "Child actor's journey from slums to stardom". BBC News. 20 February 2019. Retrieved 11 May 2019. 
 6. Welk, Brian (20 November 2018). "'Capernaum' Director Nadine Labaki Says Refugee Child Star Is Safe and Resettled (Video)". The Wrap. Retrieved 3 December 2018. 
 7. 7.0 7.1 Morris, Wesley (7 December 2018). "The Best Performances of 2018". The New York Times. Retrieved 7 December 2018. 
 8. Grobar, Matt (15 November 2018). "'Capernaum' Director On The High Price Children Are Paying For Society's Mistakes — Awardsline Screening Series". Deadline Hollywood. Retrieved 3 December 2018. 
 9. Staff (21 November 2018). "'Capernaum' team on Cannes success and the importance of using non-professional actors". The Los Angeles Times. Retrieved 3 December 2018. 
 10. "Går på skole i Hammerfest – har hovedrollen i Oscar-nominert film" (in Norwegian). NRK. January 2019. Retrieved 25 January 2019. 
 11. "2018 APSA Nominees Announced". Asia Pacific Screen Awards. 17 October 2018. Retrieved 24 October 2018. 
 12. Verniere, James. "'Capernaum' sheds light on refugee plight in Lebanon". Boston Herald. Retrieved 26 January 2019. 
 13. @EternalsSecrets (November 11, 2019). "Zain Al Rafeea - best known for his starring role in the 2018 Lebanese film Capernaum, which won the Jury Prize at the 2018 Cannes Film Festival - had his first day on set of Eternals." (ਟਵੀਟ) – via ਟਵਿੱਟਰ. 
 14. Magidson, Joey (2018-12-09). "Sunday Precursors: LAFCA, NYFCO, New Mexico, Toronto (And More) All Announcing - Check Back for Updates! • AwardsCircuit - By Clayton Davis". AwardsCircuit - By Clayton Davis (in ਅੰਗਰੇਜ਼ੀ). Retrieved 2019-01-24. 
 15. "2019 Winners". Young Artist Awards. Retrieved 27 September 2019.