ਜਾਤਪਾਤ ਦਾ ਬੀਜ ਨਾਸ਼
ਜਾਤਪਾਤ ਦਾ ਬੀਜ ਨਾਸ਼ 1936 ਵਿੱਚ ਲਿਖਿਆ, ਛੂਆਛਾਤ ਦੇ ਖਿਲਾਫ ਲੜਨ ਵਾਲੇ ਇੱਕ ਭਾਰਤੀ ਸਿਆਸਤਦਾਨ, ਬੀ ਆਰ ਅੰਬੇਦਕਰ ਦਾ ਭਾਸ਼ਣ ਹੈ।[1] ਇੱਕ ਹਿੰਦੂ ਸੁਧਾਰਵਾਦੀ ਗਰੁੱਪ, ਜਾਤ ਪਾਤ ਤੋੜਕ ਮੰਡਲ ਦੀ ਸਾਲਾਨਾ ਕਾਨਫ਼ਰੰਸ ਤੇ ਦਿੱਤੇ ਜਾਣ ਵਾਲੇ ਪ੍ਰਧਾਨਗੀ ਭਾਸ਼ਣ ਵਜੋਂ ਤਿਆਰ ਕੀਤਾ ਗਿਆ ਸੀ, ਜਿਸਦਾ ਵਿਸ਼ਾ ਹਿੰਦੂ ਸਮਾਜ ਤੇ ਜਾਤ ਪਾਤ ਦੇ ਮਾੜੇ ਪ੍ਰਭਾਵ ਸੀ।[2] ਲਿਖਤੀ ਰੂਪ ਅਗਾਊਂ ਮਿਲਣ ਦੇ ਬਾਅਦ ਕਾਨਫਰੰਸ ਨੂੰ ਮੁਖਾਤਿਬ ਕਰਨ ਲਈ ਆਇਆ ਸੱਦਾ ਤਕਰੀਰ ਦੀ "ਅਸਹਿ" ਸਮੱਗਰੀ ਕਰਕੇ ਰੱਦ ਕਰ ਦਿੱਤਾ ਗਿਆ ਸੀ। ਮਈ 1936 ਵਿੱਚ ਅੰਬੇਦਕਰ ਨੇ ਇਸ ਭਾਸ਼ਣ ਦੀਆਂ 1500 ਕਾਪੀਆਂ ਸਵੈ-ਪ੍ਰਕਾਸ਼ਿਤ ਕਰਵਾ ਦਿੱਤੀਆਂ।
12 ਦਸੰਬਰ 1935 ਵਿੱਚ, ਇੱਕ ਪੱਤਰ ਨੂੰ, ਲਾਹੌਰ ਅਧਾਰਿਤ ਇੱਕ ਜਾਤ-ਪਾਤ ਵਿਰੋਧੀ ਸੰਗਠਨ, ਜਾਤ ਪਾਤ ਤੋੜਕ ਮੰਡਲ ਦੇ ਸਕੱਤਰ ਨੇ ਬੀ ਆਰ ਅੰਬੇਦਕਰ ਨੂੰ ਭਾਰਤ ਵਿੱਚ ਜਾਤੀ ਸਿਸਟਮ ਬਾਰੇ ਉਹਨਾਂ ਦੀ 1936 ਦੀ ਸਾਲਾਨਾ ਕਾਨਫਰੰਸ ਵਿੱਚ ਇੱਕ ਭਾਸ਼ਣ ਕਰਨ ਲਈ ਕਿਹਾ ਸੀ।[2] ਅੰਬੇਦਕਰ ਨੇ ਲਿਖਿਆ ਭਾਸ਼ਣ ਦੇ ਤੌਰ 'ਤੇ "ਜਾਤਪਾਤ ਦਾ ਬੀਜ ਨਾਸ਼" ਦੇ ਸਿਰਲੇਖ ਹੇਠ ਇੱਕ ਲੇਖ ਲਿਖਿਆ ਅਤੇ ਪਰਬੰਧਕਾਂ ਨੂੰ ਛਾਪਣ ਲਈ ਅਤੇ ਵੰਡਣ ਲਈ ਪੇਸ਼ਗੀ ਭੇਜ ਦਿੱਤਾ।[1] ਪਰ ਆਯੋਜਕਾਂ ਨੇ ਦੇਖਿਆ ਕਿ ਇਸਦੇ ਕੁਝ ਭਾਗ ਹਿੰਦੂਮੱਤ ਅਤੇ ਇਸ ਦੇ ਸ਼ਾਸਤਰਾਂ ਦੇ ਖਿਲਾਫ ਸਨ।[2] ਭਾਸ਼ਣ ਦੇ ਇਹ ਅੰਸ਼ ਹਟਾਉਣ ਲਈ ਸੰਸਥਾ ਦੇ ਜ਼ੋਰ ਦੇਣ ਤੇ ਅਤੇ ਅੰਬੇਦਕਰ ਦੀ ਘੋਸ਼ਣਾ ਕਿ ਉਹ "ਇੱਕ ਕੌਮਾ ਵੀ ਤਬਦੀਲ ਨਹੀਂ ਕਰੇਗਾ" ਦਾ ਨਤੀਜਾ ਸੱਦਾਪੱਤਰ ਵਾਪਸ ਲੈਣ ਵਿੱਚ ਨਿਕਲਿਆ।[2] ਉਸ ਨੇ ਬਾਅਦ ਵਿੱਚ ਇਹ ਭਾਸ਼ਣ ਇੱਕ ਕਿਤਾਬਚੇ ਦੇ ਤੌਰ 'ਤੇ 15 ਮਈ 1936 ਨੂੰ ਆਪਣੇ ਹੀ ਖ਼ਰਚ ਤੇ ਪ੍ਰਕਾਸ਼ਿਤ ਕਰਵਾ ਦਿੱਤਾ।[3]
ਅਨੁਵਾਦ
[ਸੋਧੋ]Annihilation of Caste ਦਾ ਅਨੁਵਾਦ ਤਮਿਲ ਵਿੱਚ ਪੇਰਿਯਾਰ ਦੀ ਮਦਦ ਨਾਲ ਕੀਤਾ ਗਿਆ ਸੀ ਅਤੇ 1937 ਵਿੱਚ ਪ੍ਰਕਾਸ਼ਿਤ ਹੋਇਆ। ਇਸਦੇ ਹਿੱਸੇ ਤਰਕਸ਼ੀਲ ਤਾਮਿਲ ਮੈਗਜ਼ੀਨ Kudi Arasu ਵਿੱਚ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹੇ ਸਨ।
ਸਮੱਗਰੀ
[ਸੋਧੋ]ਇਹ ਵੀ ਵੇਖੋ
[ਸੋਧੋ]- ਸ਼ੂਦਰ ਕੌਣ ਸਨ?