ਜਾਤੀ ਉਮਰਾ (ਅੰਮ੍ਰਿਤਸਰ)
ਜਾਤੀ ਉਮਰਾ ਪੰਜਾਬ, ਭਾਰਤ ਦੇ ਤਰਨਤਾਰਨ ਜ਼ਿਲ੍ਹੇ (ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ) ਦਾ ਇੱਕ ਛੋਟਾ ਪਿੰਡ ਹੈ। ਪਾਕਿਸਤਾਨ ਦਾ ਮੰਨਿਆ-ਪ੍ਰਮੰਨਿਆ ਕਾਰੋਬਾਰੀ ਮੁਹੰਮਦ ਸ਼ਰੀਫ ਜਾਤੀ ਉਮਰਾ ਇਸੇ ਪਿੰਡ ਤੋਂ ਸੀ। ਉਹ ਭਾਰਤ ਵਿੱਚ ਆਪਣਾ ਸਭ ਕੁਝ ਛੱਡ ਕੇ 1947 ਵਿੱਚ ਪਾਕਿਸਤਾਨ ਚਲਾ ਗਿਆ। ਉਹ ਇਤਫ਼ਾਕ ਗਰੁੱਪ ਦਾ ਸਹਿ-ਸੰਸਥਾਪਕ ਅਤੇ ਸ਼ਰੀਫ ਗਰੁੱਪ ਦਾ ਸੰਸਥਾਪਕ ਹੈ। ਉਸ ਦੇ ਤਿੰਨ ਪੁੱਤਰਾਂ ਵਿੱਚੋਂ ਦੋ, ਨਵਾਜ਼ ਅਤੇ ਸ਼ਹਿਬਾਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।
ਇਤਿਹਾਸ
[ਸੋਧੋ]ਜਾਤੀ ਉਮਰਾ ਪਾਕਿਸਤਾਨ ਦੇ ਸ਼ਰੀਫ ਪਰਿਵਾਰ ਦਾ ਜੱਦੀ ਪਿੰਡ ਹੋਣ ਕਰਕੇ ਪ੍ਰਸਿੱਧ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਇਸੇ ਪਰਿਵਾਰ ਦੇ ਹਨ। [1] [2] ਦਸੰਬਰ 2013 ਵਿੱਚ, ਪੰਜਾਬ ਦਾ ਮੁੱਖ ਮੰਤਰੀ, ਸ਼ਾਹਬਾਜ਼ ਸ਼ਰੀਫ ਭਾਰਤ ਦੌਰੇ ਦੌਰਾਨ ਪਿੰਡ [3] ਵਿਖੇ ਆਪਣੇ ਪੜਦਾਦਾ ਮੀਆਂ ਮੁਹੰਮਦ ਬਖਸ਼ ਦੀ ਕਬਰ 'ਤੇ ਗਿਆਅਤੇ ਇੱਕ ਪਵਿੱਤਰ ਚਾਦਰ ਚੜ੍ਹਾ ਕੇ ਗਿਆ ਸੀ। [4] ਸ਼ਰੀਫ਼ ਪਰਿਵਾਰ ਦੇ ਸਾਬਕਾ ਮੁਖੀ ਮੀਆਂ ਮੁਹੰਮਦ ਸ਼ਰੀਫ਼ 1947 ਵਿੱਚ ਲਾਹੌਰ ਪਰਵਾਸ ਕਰਨ ਤੋਂ ਪਹਿਲਾਂ ਜਾਤੀ ਉਮਰਾ ਵਿੱਚ ਰਹਿੰਦੇ ਸਨ [2] [5] [6]
ਹਵਾਲੇ
[ਸੋਧੋ]- ↑ "Nawaz's disqualification on basis of corruption". dawn.com (in ਅੰਗਰੇਜ਼ੀ (ਅਮਰੀਕੀ)). Retrieved 2018-05-17.
- ↑ 2.0 2.1 Rana, Yudhvir (16 December 2013). "Pakistani Punjab CM Shahbaz Sharif visits ancestral home at Jatti Umra". The Times of India. Retrieved 20 April 2016.
- ↑ IANS (2013-12-12). "Shahbaz Sharif to visit ancestral village in Punjab". Business Standard India. Retrieved 2018-05-17.
- ↑ "Sharif strikes an emotional chord at ancestral village in Tarn Taran". www.hindustantimes.com/. 16 December 2013. Retrieved 20 April 2016.
- ↑ Service, Tribune News (3 February 2016). "Jatti Umra loses its last link with Sharifs". tribuneindia.com. Archived from the original on 25 ਦਸੰਬਰ 2018. Retrieved 20 April 2016.
- ↑ "Shahbaz Sharif visits Jati Umra India". video.dunyanews.tv. 20 April 2016. Retrieved 20 April 2016.