ਜਾਦਵ ਪਾਏਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਾਦਵ ਪਾਏਂਗ
Jadav Payeng.png
2012 ਵਿੱਚ ਜਾਦਵ ਪਾਏਂਗ
ਜਨਮਜਾਦਵ ਪਾਏਂਗ
1963
ਅਸਾਮ, ਭਾਰਤ
ਹੋਰ ਨਾਂਮਮੋਲਾਈ
ਪੇਸ਼ਾForester
ਸਰਗਰਮੀ ਦੇ ਸਾਲ1979–ਵਰਤਮਾਨ
ਸਾਥੀਬੀਨੀਤਾ ਪਾਏਂਗ
ਪੁਰਸਕਾਰਪਦਮ ਸ਼੍ਰੀ (2015)

ਪਦਮ ਸ਼੍ਰੀ ਜਾਦਵ "ਮੋਲਾਈ" ਪਾਏਂਗ (ਅਸਾਮੀ: যাদৱ পায়েং) (ਜਨਮ 1963) ਮਿਸ਼ਿੰਗ ਕਬੀਲੇ ਨਾਲ ਸਬੰਧਿਤ[1] ਵਾਤਾਵਰਨ ਸੁਧਾਰਕ[2] ਅਤੇ ਜੰਗਲਾਤ ਮਹਿਕਮੇ ਦਾ ਇੱਕ ਕਰਮਚਾਰੀ ਹੈ ਜੋ ਜੋਰਹਾਟ, ਭਾਰਤ ਦਾ ਰਹਿਣ ਵਾਲਾ ਹੈ।[3][4] ਪਿਛਲੇ ਕਈ ਦਹਾਕਿਆਂ ਤੋਂ ਉਸਨੇ ਬਰਹਮਪੁੱਤਰ ਨਹਿਰ ਦੇ ਆਲੇ ਦੁਆਲੇ ਦਰਖ਼ਤ ਲਗਾਏ ਅਤੇ ਉਹਨਾਂ ਦੀ ਦੇਖ ਭਾਲ ਕੀਤੀ। ਇਸ ਜੰਗਲ ਨੂੰ ਉਸ ਦੇ ਨਾਂ ਉੱਤੇ ਮੋਲਾਈ ਜੰਗਲ ਕਿਹਾ ਜਾਂਦਾ ਹੈ ਅਤੇ[5] ਇਹ ਜੋਰਹਾਟ ਦੇ ਨੇੜੇ ਕੋਕੀਲਾਮੁੱਖ ਵਿਖੇ ਸਥਿਤ ਹੈ। ਇਹ ਜੰਗਲ 1,360 ਕਿੱਲਿਆਂ ਵਿੱਚ ਫੈਲਿਆ ਹੋਇਆ ਹੈ।[6][7] 2015 ਵਿੱਚ ਇਸਨੂੰ ਪਦਮ ਸ਼੍ਰੀ, ਭਾਰਤ ਦਾ ਚੌਥੇ ਸਭ ਤੋਂ ਵੱਡੇ ਸਨਮਾਨ ਦਿੱਤਾ ਗਿਆ।[8]

ਕਰੀਅਰ[ਸੋਧੋ]

1979 ਵਿੱਚ ਪਾਏਂਗ ਨੇ ਦੇਖਿਆ ਕਿ ਹੜ੍ਹ ਕਰ ਕੇ ਵੱਡੀ ਗਿਣਤੀ ਵਿੱਚ ਸੱਪ ਇੱਕ ਬਿਨਾਂ ਰੁੱਖਾਂ ਵਾਲੀ ਜਗ੍ਹਾ ਉੱਤੇ ਪਹੁੰਚਕੇ ਮਰ ਗਏ ਸਨ। ਉਸ ਸਮੇਂ ਉਸਨੇ ਉਸ ਜਗ੍ਹਾ ਉੱਤੇ ਬਾਂਸ ਦੇ 20 ਬੂਟੇ ਲਗਾਏ।[7][9] ਉਸਨੇ 1979 ਵਿੱਚ ਜੰਗਲ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਗੋਲਾਘਾਟ ਜ਼ਿਲ੍ਹੇ ਦੀ ਸਮਾਜਕ ਜੰਗਲਾਤ ਡਵੀਜ਼ਨ ਨੇ ਜੋਰਹਾਟ ਜ਼ਿਲ੍ਹੇ ਵਿੱਚ ਕੋਕਿਲਾਮੁਖ ਤੋਂ 5 ਕਿਮੀ ਦੀ ਦੂਰੀ ਉੱਤੇ ਅਰੁਣਾ ਚਾਪੋਰੀ ਵਿਖੇ ਲਗਭਗ 500 ਕਿੱਲਿਆਂ ਵਿੱਚ ਦਰਖ਼ਤ ਲਗਾਉਣ ਦੀ ਸਕੀਮ ਚਲਾਈ। ਪਾਏਂਗ ਉਸ 5 ਸਾਲਾ ਪ੍ਰੋਜੈਕਟ ਵਿੱਚ ਸ਼ਾਮਿਲ ਮਜ਼ਦੂਰਾਂ ਵਿੱਚੋਂ ਇੱਕ ਸੀ। ਪ੍ਰੋਜੈਕਟ ਦੇ ਖ਼ਤਮ ਹੋਣ ਤੋਂ ਬਾਅਦ ਵੀ ਉਹ ਪੌਦਿਆਂ ਦਾ ਖ਼ਿਆਲ ਰੱਖਦਾ ਰਿਹਾ ਅਤੇ ਉਸ ਖੇਤਰ ਨੂੰ ਜੰਗਲ ਵਿੱਚ ਤਬਦੀਲ ਕਰਨ ਲਈ ਨਵੇਂ ਬੂਟੇ ਲਾਉਂਦਾ ਰਿਹਾ।

ਇਸ ਜੰਗਲ ਨੂੰ ਹੁਣ ਮੋਲਾਈ ਜੰਗਲ ਕਿਹਾ ਜਾਂਦਾ ਹੈ ਅਤੇ ਹੁਣ ਇੱਥੇ ਵੱਖ ਵੱਖ ਤਰ੍ਹਾਂ ਦੇ ਜਨੌਰ ਰਹਿੰਦੇ ਹਨ।

ਨਿੱਜੀ ਜੀਵਨ[ਸੋਧੋ]

ਪਾਏਂਗ ਅਸਾਮ, ਭਾਰਤ ਦੇ ਮਿਸ਼ਿੰਗ ਕਬੀਲੇ ਨਾਲ ਸਬੰਧ ਰੱਖਦਾ ਹੈ। ਇਹ ਜੰਗਲ ਦੇ ਵਿੱਚ ਆਪਣੀ ਪਤਨੀ ਅਤੇ 3 ਬੱਚਿਆਂ ਸਮੇਤ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿੰਦਾ ਹੈ।[6]

ਹਵਾਲੇ[ਸੋਧੋ]