ਜਾਨ ਓਕੀਫ਼
ਜਾਨ ਓਕੀਫ਼ John O'Keefe | |
---|---|
![]() 2014 ਵਿੱਚ ਓ'ਕੀਫ਼ | |
ਜਨਮ | 18 ਨਵੰਬਰ, 1939 (74 ਵਰ੍ਹੇ) ਨਿਊਯਾਰਕ ਸ਼ਹਿਰ |
ਖੇਤਰ | ਤੰਤੂ ਵਿਗਿਆਨ |
ਸੰਸਥਾਵਾਂ | ਯੂਨੀਵਰਸਿਟੀ ਕਾਲਜ ਲੰਡਨ |
ਅਲਮਾ ਮਾਤਰ | ਨਿਊਯਾਰਕ ਸਿਟੀ ਕਾਲਜ ਮੈਕਗਿਲ ਯੂਨੀਵਰਸਿਟੀ |
ਖੋਜ ਪ੍ਰਬੰਧ | ਖੁੱਲ੍ਹੀ ਛੱਡੀ ਬਿੱਲੀ ਵਿੱਚ ਅਮਿਗਦਲਾਰ ਇਕਾਈਆਂ ਦੇ ਜੁਆਬੀ ਲੱਛਣ (1967) |
ਡਾਕਟਰੀ ਸਲਾਹਕਾਰ | ਰਾਨਲਡ ਮੈਲਜ਼ਕ |
ਪ੍ਰਸਿੱਧੀ ਦਾ ਕਾਰਨ | ਪਲੇਸ ਕੋਸ਼ਾਣੂਆਂ ਦੀ ਖੋਜ |
ਖ਼ਾਸ ਇਨਾਮ | ਸਰੀਰ ਵਿਗਿਆਨ ਜਾਂ ਦਵਾਈ ਵਿੱਚ ਨੋਬਲ ਇਨਾਮ (2014) |
Website | |
ਦ਼ਫਤਰੀ ਵੈੱਬਸਾਈਟ |
ਜਾਨ ਓ'ਕੀਫ਼ ਜਾਂ ਜਾਨ ਓਕੀਫ਼, ਐੱਫ਼.ਆਰ.ਐੱਸ. (18 ਨਵੰਬਰ 1939 ਦਾ ਜਨਮ) ਇੱਕ ਆਇਰੀ-ਅਮਰੀਕੀ[1] ਕੌਗਨੀਟਿਵ ਨਿਊਰੋਸਾਇੰਸ ਇੰਸਟੀਚਿਊਟ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਅੰਗ-ਵਿਗਿਆਨ ਵਿਭਾਗ 'ਚ ਇੱਕ ਤੰਤੂ ਵਿਗਿਆਨੀ ਅਤੇ ਪ੍ਰੋਫ਼ੈਸਰ ਹੈ। ਇਹਨੂੰ ਹਿੱਪੋਕੈਂਪਸ ਵਿੱਚ ਪਲੇਸ਼ ਕੋਸ਼ਾਣੂਆਂ ਦੀ ਖੋਜ ਲਈ ਅਤੇ ਥੀਟਾ ਫ਼ੇਜ਼ ਪ੍ਰਿਸ਼ੈਸ਼ਨ ਦੇ ਰੂਪ ਵਿੱਚ ਪੁੜਪੁੜੀ ਦੀ ਕੋਡਿੰਗ ਦੀ ਖੋਜ ਕਰ ਕੇ ਜਾਣਿਆ ਜਾਂਦਾ ਹੈ। 2014 ਵਿੱਚ ਇਹਨੂੰ ਮੇਅ-ਬ੍ਰਿਟ ਮੋਜ਼ਰ ਅਤੇ ਐਡਵਰਡ ਮੋਜ਼ਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਵਿਕੀਮੀਡੀਆ ਕਾਮਨਜ਼ ਉੱਤੇ ਜਾਨ ਓਕੀਫ਼ ਨਾਲ ਸਬੰਧਤ ਮੀਡੀਆ ਹੈ।