ਜਾਨ ਸੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਨ ਸੀਨਾ
John Cena 2012.jpg
2012 ਵਿੱਚ ਜਾਨ ਸੀਨਾ
ਜਨਮ ਨਾਂ ਜਾਨ ਫੈਲਿਕਸ ਐਨਥਨੀ ਸੀਨਾ
ਰਿੰਗ ਨਾਂ ਜਾਨ ਸੀਨਾ
ਜੁਆਨ ਸੀਨਾ[1]
Mr. P
The Prototype
ਕੱਦ 6 ft 1 in (1.85 m)[2]
ਭਾਰ 251 lb (114 kg)[2]
ਜਨਮ 23 ਅਪਰੈਲ 1977(1977-04-23)
ਮੈਸਾਕਿਊਸੈਟਸ[2]
ਨਿਵਾਸ ਤਾਮਪਾ, ਫਲੋਰੀਡਾ[3]
Billed from "Classified" (UPW)[4]
West Newbury, Massachusetts (WWE)[2]
"West Newbarnia, Mexico" (as Juan Cena)[5]
ਸਿਖਲਾਈ Ultimate Pro Wrestling[4]
Ohio Valley Wrestling[1]
ਪਹਿਲਾ ਮੈਚ 5 ਨਵੰਬਰ 1999[6]

ਜਾਨ ਫੇਲਿਕਸ ਐਂਥੋਨੀ ਸੀਨਾ[7] (ਜਨਮ 23 ਅਪਰੈਲ, 1977) ਇੱਕ ਅਮਰੀਕੀ ਅਭਿਨੇਤਾ, ਬਾਡੀ ਬਿਲਡਰ, ਸੰਗੀਤਕਾਰ, ਪੇਸ਼ੇਵਰ ਪਹਿਲਵਾਨ ਅਤੇ ਆਪਣੇ ਦੇਸ਼ ਦੇ ੲਿੱਕ ਗਿਆਨਵਾਨ ਅਤੇ ਜਿੰਮੇਵਾਰ ਨਾਗਰਿਕ ਵੀ ਹਨ, ਜੋ ਵਰਲਡ ਰੇਸਲਿੰਗ ਇੰਟਰਟੇਨਮੇਂਟ ਦੁਆਰਾ ਉਸ ਦੇ ਰਾਅ ਬ੍ਰਾਂਡ ’ਤੇ ਨਿਯੋਜਿਤ ਹਨ।

ਜਨਮ ਅਤੇ ਬਚਪਨ[ਸੋਧੋ]

ਜਾਨ ਸੀਨਾ ਦਾ ਜਨਮ 23 ਅਪ੍ਰੈਲ 1977 ਨੂੰ ਅਮਰੀਕਾ ਦੇ ਸ਼ਹਿਰ ਮੈਸਾਕਿਊਸੈਟਸ ਵਿੱਚ ਹੋੲਿਆ ਸੀ, ਉਹ ਡੈਨ, ਮੈਟ, ਸਟੀਵ ਅਤੇ ਸ਼ਾਨ ਪੰਜ ਭਰਾਵਾਂ ਵਿੱਚੋਂ ਦੂਜੇ ਸਥਾਨ 'ਤੇ ਸੀ।[8]ਜਾਨ ਸੀਨਾ ਨੇ ਆਪਣੀ ਪਡ਼੍ਹਾੲੀ ਸਿਪ੍ਰੰਗਫੀਲਡ, ਮੈਸਾਚਿਊਸੈਟਸ ਦੇ ਸਿਪ੍ਰੰਗਫੀਲਡ ਕਾਲਜ ਤੋਂ ਪੂਰੀ ਕੀਤੀ ਅਤੇ ਕਾਲਜ ਵਿੱਚ ਉਹ ਫੁੱਟਬਾਲ ਟੀਮ ਦਾ ਵੀ ਹਿੱਸਾ ਸੀ।[9]ਸੀਨਾ ਫੁੱਟਬਾਲ ਸਮੇਂ 54 ਨੰਬਰ ਵਾਲੀ ਜਰਸੀ ਪਹਿਨਦਾ ਸੀ, ਅਤੇ ੲਿਹ ਨੰਬਰ ਹੁਣ ਵੀ ਉਸਦੇ ਕੁਝ ਰੈਸਲਿੰਗ ਸਮਾਨ ਉੱਪਰ ਲਿਖਿਆ ਹੁੰਦਾ ਹੈ।[10][11][12]ਜਾਨ ਸੀਨਾ ਨੇ ਲਿਮੋਸਿਨ ਕੰਪਨੀ ਲੲੀ ਵੀ ਕੰਮ ਕੀਤਾ ਸੀ। [13] ਪਹਿਲਾਂ ਜਾਨ ਸੀਨਾ ਆਪਣੀ ਆਮਦਨ ਲੲੀ ੲਿੱਕ ਜਿੰਮ ਵਿੱਚ ਕੰਮ ਕਰਿਆ ਕਰਦਾ ਸੀ[14] ਅਤੇ ਉਸਦਾ ਸੁਪਨਾ ੲਿੱਕ ਵਿਸ਼ਵ ਪ੍ਰਸਿੱਧ ਪਹਿਲਵਾਨ ਬਣਨਾ ਸੀ।

ਕੁਸ਼ਤੀ ਜੀਵਨ[ਸੋਧੋ]

ਸੀਨਾ ਨੇ ਆਪਣੇ ਪੇਸ਼ੇਵਰ ਕੁਸ਼ਤੀ ਜੀਵਨ ਦੀ ਸ਼ੁਰੂਆਤ ਸੰਨ 2000 ਵਿੱਚ ਪ੍ਰੋ-ਰੈਸਲਿੰਗ ਲੲੀ ਕੁਸ਼ਤੀ ਲਡ਼ਦੇ ਹੋੲੇ ਹੈਵੀਵੇਟ ਖਿਤਾਬ ਨੂੰ ਆਪਣੇ ਨਾਂਮ ਕਰਦਿਆਂ ਕੀਤੀ ਸੀ। ਸਾਲ 2001 ਵਿੱਚ, ਸੀਨਾ ਨੇ ਡਬਲਿਊ ਡਬਲਿਊ ਐੱਫ ਦੇ ਨਾਲ ੲਿੱਕ ਸੰਧੀ 'ਤੇ ਹਸਤਾਖ਼ਰ ਕੀਤੇ ਅਤੇ ਉਸੇ ਦਿਨ ਤੋਂ ਉਨ੍ਹਾਂ ਨੂੰ ਰੈਸਲਿੰਗ ਜਗਤ ਵਿੱਚ ਆਉਣ ਤੋਂ ਪਹਿਲਾਂ ੲਿਸ ਖੇਤਰ ਲੲੀ ਲੋਡ਼ੀਂਦੀ ਸਿਖਲਾੲੀ ਲੈਣ ਲੲੀ ਭੇਜਿਆ ਗਿਆ।
ਸੀਨਾ ਨੇ ਕੁਸ਼ਤੀਆਂ ਦੇ ਟੈਲੀਵਿਜ਼ਨ ਪ੍ਰਸਾਰਨ ਭਾਵ ਕਿ ਮੁੱਖ ਕੁਸ਼ਤੀਆਂ ਦੀ ਆਪਣੀ ਸ਼ੁਰੂਆਤ 27 ਜੂਨ 2002 ਨੂੰ ਉਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂ ਪਹਿਲਵਾਨ ਕਰਟ ਐਂਗਲ ਦੀ ੲਿੱਕ ਖੁੱਲ੍ਹੀ ਚੁਣੌਤੀ ਦਾ ਜਵਾਬ ਦਿੰਦੇ ਹੋੲੇ ਕੀਤੀ ਸੀ। ਅਜਿਹਾ ਹੋਣ ਤੋਂ ਪਹਿਲਾਂ ਰੈਸਲਿੰਗ ਪ੍ਰਧਾਨ ਵਿੰਸ ਮਿਕਮੈਨ ਨੇ ੲਿੱਕ ਭਾਸ਼ਣ ਰਾਂਹੀ ਮਹਾਨ ਪਹਿਲਵਾਨਾਂ ਵਾਲੀਆਂ ੲਿਨ੍ਹਾ ਕੁਸ਼ਤੀਆਂ ਵਿੱਚ ਸਥਾਨ ਹਾਸਿਲ ਕਰਨ ਲੲੀ ਸਾਰੇ ਨਵੇਂ ਪਹਿਲਵਾਨਾਂ ਨੂੰ ਉਤਸ਼ਾਹਿਤ ਕੀਤਾ ਸੀ।

ਕੁਸ਼ਤੀ ਜੀਵਨ ਵਿੱਚ ਪ੍ਰਾਪਤੀਆਂ[ਸੋਧੋ]

ਪੇਸ਼ੇਵਰ ਕੁਸ਼ਤੀ ਵਿੱਚ ਸੀਨਾ ਅਪ੍ਰੈਲ 2016 ਤੱਕ 24 ਖਿਤਾਬ ਆਪਣੇ ਨਾਂਮ ਕਰ ਚੁੱਕਿਆ ਹੈ। ਜਿਸ ਵਿੱਚ 12 ਵਾਰ 'ਡਬਲਿਊ.ਡਬਲਿਊ.ੲੀ. ਚੈਂਪੀਅਨ', 3 ਵਾਰ 'ਵਰਲਡ ਹੈਵੀਵੇਟ ਚੈਂਪੀਅਨ' ਅਤੇ 5 ਵਾਰ 'ਯੂਨਾੲੀਟਡ ਸਟੇਟਸ ਚੈਂਪੀਅਨ' ਰਹਿ ਚੁੱਕਿਆ ਹੈ। ੲਿਸ ਤੋਂ ੲਿਲਾਵਾ ਸੀਨਾ 2008 ਅਤੇ 2013 ਵਿੱਚ ਕੁਸ਼ਤੀ ਦੇ ਸਭ ਤੋਂ ਦਿਲਚਸਪ ਮੁਕਾਬਲਾ ਕਹੇ ਜਾਣ ਵਾਲੇ ਤੀਹ ਪਹਿਲਵਾਨਾਂ ਦੇ ਘੋਲ ਭਾਵ ਕਿ 'ਰਾੲਿਲ ਰੰਬਲ' ਵਿੱਚ ਵੀ ਦੋ ਵਾਰ ਜੇਤੂ ਰਿਹਾ ਹੈ। ਜੋਡ਼ੀਦਾਰ ਮੁਕਾਬਲਿਆਂ ਵਿੱਚ ਸੀਨਾ 4 ਵਾਰ 'ਟੈਗ ਟੀਮ ਚੈਂਪੀਅਨਸ਼ਿਪ' (ਦੋ ਵਾਰ ਸ਼ਾਨ ਮਾੲੀਕਲ ਅਤੇ ਬਤਿਸਤਾ ਨਾਲ) ਦਾ ਖਿਤਾਬ ਆਪਣੇ ਨਾਂਮ ਕਰ ਚੁੱਕਾ ਹੈ। ਜਾਨ ਸੀਨਾ 2012 ਵਿੱਚ ਹੋੲੇ 'ਮਨੀ ੲਿਨ ਦ ਬੈਂਕ' ਵਿੱਚ ਪੌਡ਼ੀਆਂ ਵਾਲੇ ਮੁਕਾਬਲੇ ਵਿੱਚ ਵੀ ਜੇਤੂ ਰਿਹਾ ਸੀ। ੲਿਸ ਤੋਂ ੲਿਲਾਵਾ ਕੲੀ ਵਾਰ ਸੀਨਾ ਨੂੰ ਹੋਰ ਵੀ ਬਹੁਤ ਖਿਤਾਬ ਮਿਲੇ ਹਨ, ਜਿਸ ਵਿੱਚ ਉਸਦੇ ਸਭ ਤੋਂ ਬਿਹਤਰੀਨ ਮੈਚ ਵੀ ਸ਼ਾਮਿਲ ਹਨ।

ਹੋਰ[ਸੋਧੋ]

ਫ਼ਿਲਮਾਂ[ਸੋਧੋ]

ਵਰਲਡ ਰੈਸਲਿੰਗ ੲਿੰਟਰਟੇਨਮੈਂਟ ਦੀ ੲਿਕਲੌਤੀ ਸਟੂਡੀਓ, ਜੋ ਕਿ ਮੋਸ਼ਨ ਪਿਕਚਰਜ਼ ਦਾ ਨਿਰਮਾਣ ਕਰਦੀ ਹੈ, ਨੇ ਜਾਨ ਸੀਨਾ ਦੀ ਪਹਿਲੀ ਫ਼ਿਲਮ- ਦ ਮਰੀਨ ਦਾ ਨਿਰਮਾਣ ਕੀਤਾ, ਜਿਸਨੂੰ ਕਿ 13 ਅਕਤੂਬਰ 2006 ਨੂੰ ਥਿੲੇਟਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਫ਼ਿਲਮ ਨੇ ਆਪਣੇ ਪਹਿਲੇ ਹਫਤੇ ਵਿੱਚ, ਅਮਰੀਕੀ ਬਾਕਸ ਆਫਿਸ ਤੇ ਲਗਭਗ $7 ਮਿਲੀਅਨ ਕਮਾੲੇ।[15] ਸਿਨੇਮਾ ਘਰਾਂ ਵਿੱਚ ਦਸ ਮਹੀਨੇ ਤੋਂ ਬਾਅਦ, ਫ਼ਿਲਮ ਨੇ $18.7 ਮਿਲੀਅਨ ੲਿਕੱਠੇ ਕੀਤੇ।[15] ਡੀਵੀਡੀ ਉੱਪਰ ਫ਼ਿਲਮ ਦੇ ਜਾਰੀ ਹੋਣ ਤੋਂ ਬਾਅਦ, ੲਿਸਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਬਾਰ੍ਹਾਂ ਮਹੀਨਿਆਂ ਵਿੱਚ $30 ਮਿਲੀਅਨ ਦੀ ਕਮਾੲੀ ਕੀਤੀ।[15]

ਜਾਨ ਸੀਨਾ ਦੀ ਦੂਸਰੀ ਫ਼ਿਲਮ ਡਬਲਿਊ.ਡਬਲਿਊ.ੲੀ. ਦੁਆਰਾ ਹੀ ਨਿਰਮਾਣਿਤ, 12 ਰਾਊਂਡਸ ਸੀ।[16] 25 ਫਰਵਰੀ 2008 ਨੂੰ ਨਿਯੂ ਆਰਲਿਯੰਸ ਵਿੱਚ ੲਿਸਦਾ ਫ਼ਿਲਮਾਂਕਨ ਸ਼ੁਰੂ ਹੋੲਿਆ।[16][17]ੲਿਹ ਫ਼ਿਲਮ 27 ਮਾਰਚ 2009 ਨੂੰ ਜਾਰੀ ਕੀਤੀ ਗੲੀ।[16]

ਸੰਗੀਤਕਾਰ[ਸੋਧੋ]

ਕੁਸ਼ਤੀ ਦੇ ੲਿਲਾਵਾ ਜਾਨ ਸੀਨਾ ੲਿੱਕ ਬਿਹਤਰ ਸੰਗੀਤਕਾਰ ਅਤੇ ਰੈਪਰ ਵੀ ਹੈ। ਸੀਨਾ ਨੇ ਆਪਣਾ ਰੈਪ ਸੰਗੀਤ ਐਲਬਮ 'ਯੂ ਕੈਂਟ ਸੀ ਮੀ' ਖੁਦ ਜਾਰੀ ਕੀਤਾ ਸੀ, ਜੋ ਕਿ ਅਮਰੀਕੀ ਸੰਗੀਤ ਸੂਚੀ ਵਿੱਚ ਹੌਲੀ-ਹੌਲੀ ਨੰਬਰ ੲਿੱਕ 'ਤੇ ਪਹੁੰਚ ਗਿਆ ਸੀ।

ਸਮਾਜ ਸੇਵਕ ਵਜੋਂ ਜਾਨ ਸੀਨਾ[ਸੋਧੋ]

ਕੁਸ਼ਤੀਆਂ ਦੇ ੲਿਲਾਵਾ, ਸੀਨਾ ਨੇ ਸਮਾਜ ਭਲਾੲੀ ਦੇ ਕੰਮਾਂ ਨੂੰ ਵੀ ਭਰਪੂਰ ਹਮਾੲਿਤ ਦਿੱਤੀ ਹੈ। ਸੰਨ 2009 ਵਿੱਚ ਸੀਨਾ ਨੇ 'ਬੀ-ੲੇ ਸੁਪਰਸਟਾਰ' ਨਾਮਕ ੲਿੱਕ ਮੁਹਿੰਮ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ, ੲਿੱਕ-ਦੂਜੇ ਪ੍ਰਤੀ ਸਦਭਾਵਨਾ ਰੱਖਣ, ਨਸ਼ਿਆਂ ਦੇ ਸੇਵਨ ਦੀ ਬਜਾੲੇ ਚੰਗੀ ਖੁਰਾਕ ਅਤੇ ਆਗਿਆਕਾਰੀ ਬਣਨ ਲੲੀ ਪ੍ਰੇਰਿਆ। ੲਿਸਦੇ ੲਿਲਾਵਾ ਜਾਨ ਸੀਨਾ ਆਪਣੇ ਦੇਸ਼ ਅਮਰੀਕਾ ਦੀਆਂ ਫੌਜਾਂ ਅਤੇ ਵੱਖੋ-ਵੱਖਰੇ ਦੇਸ਼ਾਂ ਵਿੱਚ ਤਾੲਿਨਾਤ ਫੌਜੀਆਂ ਨਾਲ ਖਾਸ ਤੌਰ ਤੇ ਰਾਬਤਾ ਬਣਾ ਕੇ ਰੱਖਦਾ ਹੈ ਅਤੇ ਆਪਣੀ ਹਰ ਜਿੱਤ ਨੂੰ ਉਹ ਫੌਜੀਆਂ ਦੇ ਨਾਂਅ ਕਰਦਾ ਰਿਹਾ ਹੈ। ਸੀਨਾ ਦੇ ਪ੍ਰਸੰਸਕ ਵਰਗ ਵਿੱਚ ਸਭ ਤੋਂ ਜਿਆਦਾ ਗਿਣਤੀ ਛੋਟੇ ਬੱਚਿਆਂ ਦੀ ਹੈ।

ਹਵਾਲੇ[ਸੋਧੋ]

 1. 1.0 1.1 "OWOW Profile". Online World of Wrestling. http://www.onlineworldofwrestling.com/bios/j/john-cena/. Retrieved on December 24, 2012. 
 2. 2.0 2.1 2.2 2.3 "John Cena". WWE. http://www.wwe.com/superstars/raw/johncena/. Retrieved on December 14, 2010. 
 3. Keck, William (October 8, 2006). "A new action star/femme fatale pairing?". USA Today. http://www.usatoday.com/life/movies/news/2006-10-08-cena-carlson_x.htm. Retrieved on 27 ਮਾਰਚ 2007. "At his Tampa home, Cena maintains a humidor that holds more than 300 cigars." 
 4. 4.0 4.1 "UPW: John "Prototype" Cena". UPW. http://web.archive.org/web/20080417201115/http://www.upw.com/superstars/prototype.htm. Retrieved on March 13, 2008. 
 5. "Details On John Cena’s New Character; Juan Cena". PWMania. http://www.pwmania.com/details-on-john-cenas-new-character-juan-cena#.Uo40FtJ4pMU. Retrieved on 21 November 2013. 
 6. http://www.cagematch.net/?id=2&nr=691
 7. "Fast Cars & Superstars - Gillette Young Guns Celebrity Race Driver Bios". ABC Media Net. http://www.abcmedianet.com/web/showpage/showpage.aspx?program_id=002257&type=performers. Retrieved on 2007-06-11. 
 8. "John Cena: The Champ is Here". IGN. http://sports.ign.com/articles/607/607819p2.html. Retrieved on 2007-05-05. 
 9. "1998 Football Roster". Springfield College. http://www.spfldcol.edu/homepage/athletics.nsf/2404afe7dd4d7ef545256bf4002a67e2/57db02504b5554ff45256c150026822c. Retrieved on 2007-05-05. 
 10. "John Cena: biography". Yahoo!. http://shopping.yahoo.com/p:John%20Cena:1927836016:page=biography. Retrieved on 2007-05-11. 
 11. "John Cena Bulldog Basketball Jersey". WWE. http://shopzone.wwe.com/Product_detail.asp?cat=cat-johncena&productId=01-08596. Retrieved on 2007-05-06. 
 12. "John Cena Personalized Beware of Dog Football Jersey". WWE. http://shopzone.wwe.com/Product_detail.asp?cat=cat-johncena&productId=01-09163. Retrieved on 2008-01-03. 
 13. "Inside WWE's New Magazine". WWE. http://www.wwe.com/inside/news/archive/062606newmagazine. Retrieved on 2007-05-05. "Who would have guessed John Cena was once a limo driver" 
 14. "John Cena star bio". Tribute.ca. http://www.tribute.ca/people/John+Cena/17152. Retrieved on 2007-05-05. 
 15. 15.0 15.1 15.2 "The Marine: Box Office Summary". RottenTomatoes.com. http://www.rottentomatoes.com/m/marine/numbers.php. Retrieved on 2007-07-04. 
 16. 16.0 16.1 16.2 Millado, Nate (मार्च 2009). "John Cena on Acting". Men's Fitness. http://www.mensfitness.com/lifestyle/entertainment/236. Retrieved on 16 ਮਾਰਚ 2009. 
 17. Carrow-Jackson, Roberta (2007-12-07). "State Film Office announces 2007 statistics". NOLA.com. http://blog.nola.com/business_of_film/2007/12/state_film_office_announces_20.html. Retrieved on 2008-01-11.