ਜਾਮੀ
ਜਾਮੀ ਸੰਤ | |
---|---|
ਰਹੱਸਵਾਦੀ, ਰੂਹਾਨੀ ਸ਼ਾਇਰ, ਇਤਹਾਸਕਾਰ, ਧਰਮ-ਸਿਧਾਂਤਕਾਰ | |
ਜਨਮ | 1414 ਅੰਦਾਜ਼ਨ ਜਾਮ, ਖੁਰਾਸਾਨ (ਹੁਣ ਅਫਗਾਨਿਸਤਾਨ ਦਾ ਗ਼ੋਰ ਸੂਬਾ)[1] |
ਮੌਤ | 1492 ਅੰਦਾਜ਼ਨ ਹੇਰਾਤ, ਅਫਗਾਨਿਸਤਾਨ |
ਮਾਨ-ਸਨਮਾਨ | ਇਸਲਾਮ |
ਪ੍ਰਭਾਵਿਤ-ਹੋਏ | ਇਸਲਾਮ ਦੇ ਪੈਗੰਬਰ |
ਪ੍ਰਭਾਵਿਤ-ਕੀਤਾ | ਹਮਜ਼ਾ ਹਕੀਮਜ਼ਾਦੇ ਨਿਆਜ਼ੀ |
ਪਰੰਪਰਾ/ਵਿਧਾ | ਸੂਫ਼ੀ ਸ਼ਾਇਰੀ |
ਮੁੱਖ ਰਚਨਾ(ਵਾਂ) | ਹਫ਼ਤ ਔਰੰਗ |
ਨੂਰ ਅਦ-ਦੀਨ ਅਬਦ ਅਰ-ਰਹਿਮਾਨ ਜਾਮੀ (Persian: نورالدین عبدالرحمن جامی) ਜਿਸ ਨੂੰ, ਜਾਮੀ, ਮੌਲਾਨਾ ਨੂਰ ਅਦ-ਦੀਨ ਅਬਦ ਅਰ-ਰਹਿਮਾਨ ਜਾਂ ਅਬਦ ਅਰ-ਰਹਿਮਾਨ ਨੂਰ ਅਦ-ਦੀਨ ਮੁਹੰਮਦ ਦਸ਼ਤੀ ਵਜੋਂ ਵੀ ਜਾਣਿਆ ਜਾਂਦਾ ਹੈ। ਆਮ ਤੌਰ 'ਤੇ ਜਾਮੀ (18 ਅਗਸਤ 1414- 17 ਨਵੰਬਰ 1492) ਨੂੰ ਇੱਕ ਵਿਦਵਾਨ, ਰਹੱਸਵਾਦੀ, ਲੇਖਕ, ਰੂਹਾਨੀ ਸ਼ਾਇਰ, ਇਤਿਹਾਸਕਾਰ, ਧਰਮ-ਸਿਧਾਂਤਕਾਰ ਪ੍ਰਸਿੱਧੀ ਪ੍ਰਾਪਤ ਹੈ। ਉਸ ਦੀਆਂ ਪ੍ਰਾਪਤੀਆਂ ਲਈ ਉਸ ਨੂੰ 15ਵੀਂ ਸਦੀ ਦੇ ਸਭ ਤੋਂ ਵੱਡੇ ਫ਼ਾਰਸੀ ਦੇ ਸੂਫ਼ੀ ਸ਼ਾਇਰਾਂ ਵਿੱਚੋਂ ਇੱਕ ਜਾਣਿਆ ਜਾਂਦਾ ਹਨ।
ਜੀਵਨੀ
[ਸੋਧੋ]ਜਾਮੀ ਦਾ ਜਨਮ ਜਾਮ, (ਆਧੁਨਿਕ ਗ਼ੋਰ ਸੂਬਾ, ਅਫਗਾਨਿਸਤਾਨ) ਵਿੱਚ ਹੋਇਆ ਸੀ।[1] ਪਰ, ਐਨਸਾਈਕਲੋਪੀਡੀਆ ਇਰਾਨਿਕਾ ਵਿੱਚ ਇੱਕ ਲੇਖ ਦਾ ਦਾਅਵਾ ਹੈ ਕਿ ਉਹ ਖੁਰਾਸਾਨ ਵਿੱਚ ਜਾਮੀ ਕਾਜਰੇਠ ਨਾਮ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਸੀ।[2] ਪਹਿਲਾਂ ਉਸਦਾ ਪਿਤਾ ਨਿਜ਼ਾਮ ਅਲ-ਦੀਨ ਅਹਿਮਦ ਬੀ. ਸ਼ਮਸ-ਦੀਨ ਮੁਹੰਮਦ, ਇਸਫਾਹਨ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਦਸ਼ਤ ਤੋਂ ਆਇਆ ਸੀ।[2] ਉਸਦੇ ਜਨਮ ਤੋਂ ਕੁਝ ਸਾਲਾਂ ਬਾਅਦ, ਉਸਦਾ ਪਰਿਵਾਰ ਹੇਰਾਤ ਚਲਾ ਗਿਆ, ਜਿੱਥੇ ਉਸ ਨੇ ਨਿਜ਼ਾਮੀਆ ਯੂਨੀਵਰਸਿਟੀ ਵਿਖੇ ਪੈਰੀਪਾਟੇਸਿਜ਼ਮ, ਗਣਿਤ, ਫ਼ਾਰਸੀ ਸਾਹਿਤ, ਕੁਦਰਤੀ ਵਿਗਿਆਨ, ਅਰਬੀ ਭਾਸ਼ਾ, ਤਰਕ, ਬਿਆਨਬਾਜ਼ੀ ਅਤੇ ਇਸਲਾਮਿਕ ਫ਼ਲਸਫ਼ੇ ਦੀ ਪੜ੍ਹਾਈ ਕੀਤੀ। ਉਸ ਦਾ ਪਿਤਾ ਇੱਕ ਸੂਫੀ ਸੀ, ਉਹ ਉਸ ਦਾ ਪਹਿਲਾ ਅਧਿਆਪਕ ਅਤੇ ਸਲਾਹਕਾਰ ਬਣ ਗਿਆ ਸੀ। ਜਦੋਂ ਹੇਰਾਤ ਵਿੱਚ ਸੀ, ਤਾਂ ਜਾਮੀ ਨੇ ਤੈਮੂਰਿਡ ਦਰਬਾਰ ਵਿੱਚ ਇੱਕ ਮਹੱਤਵਪੂਰਣ ਅਹੁਦਾ ਸੰਭਾਲਿਆ ਅਤੇ ਯੁੱਗ ਦੀ ਰਾਜਨੀਤੀ, ਅਰਥ ਸ਼ਾਸਤਰ, ਦਰਸ਼ਨ ਅਤੇ ਧਾਰਮਿਕ ਜੀਵਨ ਵਿੱਚ ਸ਼ਾਮਲ ਹੋਇਆ। ਜਾਮੀ ਇੱਕ ਸੁੰਨੀ ਮੁਸਲਮਾਨ ਸੀ।[3]
ਕਿਉਂਕਿ ਉਸ ਦਾ ਪਿਤਾ ਦਸ਼ਤ ਤੋਂ ਸੀ, ਜਾਮੀ ਦਾ ਮੁਢਲਾ ਨਾਮ 'ਦਸ਼ਤੀ' ਸੀ, ਪਰ ਬਾਅਦ ਵਿਚ, ਉਸਨੇ ਦੋ ਕਾਰਨਾਂ ਕਰਕੇ ਜਾਮੀ ਇਸਤੇਮਾਲ ਕਰਨਾ ਚੁਣਿਆ ਜਿਸਦਾ ਉਸ ਨੇ ਬਾਅਦ ਵਿੱਚ ਇੱਕ ਕਵਿਤਾ ਵਿੱਚ ਜ਼ਿਕਰ ਕੀਤਾ:
مولدم جام و رشحهء قلمم
جرعهء جام شیخ الاسلامی است
لاجرم در جریدهء اشعار
به دو معنی تخلصم جامی است
ਮੇਰਾ ਜਨਮ ਸਥਾਨ ਜਾਮ ਹੈ,ਅਤੇ ਮੇਰੀ ਕਲਮ ਨੇ
ਸ਼ੇਖ-ਉਲ-ਇਸਲਾਮ (ਅਹਿਮਦ) ਦੇ (ਗਿਆਨ ਦੇ) ਜਾਮ ਤੋਂ ਪੀਤੀ ਹੈ
ਇਸ ਲਈ ਕਵਿਤਾ ਦੀਆਂ ਕਿਤਾਬਾਂ ਵਿੱਚ
ਮੇਰਾ ਕਲਮੀ ਨਾਮ ਇਨ੍ਹਾਂ ਦੋ ਕਾਰਨਾਂ ਕਰਕੇ ਜਾਮੀ ਹੈ।
ਇਸ ਤੋਂ ਬਾਅਦ, ਉਹ ਮੁਸਲਿਮ ਦੁਨੀਆ ਵਿੱਚ ਵਿਗਿਆਨਕ ਅਧਿਐਨ ਦੇ ਸਭ ਤੋਂ ਮਹੱਤਵਪੂਰਨ ਕੇਂਦਰ, ਸਮਾਰਕੰਦ ਗਿਆ ਅਤੇ ਉਥੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ ਇੱਕ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਜਿਸ ਨੇ ਉਸਦੀ ਪ੍ਰਸਿੱਧੀ ਨੂੰ ਬਹੁਤ ਵਧਾਇਆ ਅਤੇ ਫ਼ਾਰਸੀ ਸੰਸਾਰ ਵਿੱਚ ਆਪਣੀ ਮਹੱਤਤਾ ਨੂੰ ਹੋਰ ਪੱਕਾ ਕੀਤਾ।[2] ਜਾਮੀ ਦਾ ਇੱਕ ਭਰਾ ਸੀ ਮੌਲਾਨਾ ਮੁਹੰਮਦ, ਜੋ ਸਪਸ਼ਟ ਤੌਰ ਤੇ ਇੱਕ ਵਿਦਵਾਨ ਆਦਮੀ ਸੀ ਅਤੇ ਸੰਗੀਤ ਦਾ ਉਸਤਾਦ ਸੀ, ਅਤੇ ਜਾਮੀ ਦੀ ਇੱਕ ਕਵਿਤਾ ਹੈ ਜੋ ਉਸਦੀ ਮੌਤ 'ਤੇ ਸੋਗ ਕਰਦੀ ਹੈ। ਜਾਮੀ ਦੇ ਚਾਰ ਬੇਟੇ ਪੈਦਾ ਹੋਏ, ਪਰ ਉਨ੍ਹਾਂ ਵਿੱਚੋਂ ਤਿੰਨ ਆਪਣੇ ਪਹਿਲੇ ਸਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮਰ ਗਏ।[4] ਬਚੇ ਹੋਏ ਬੇਟੇ ਨੂੰ ਜ਼ਿਆ-ਓਲ-ਦੀਨ ਯੂਸਫ ਕਿਹਾ ਜਾਂਦਾ ਸੀ ਅਤੇ ਜਾਮੀ ਨੇ ਆਪਣੇ ਪੁੱਤਰ ਲਈ ਬਹਾਰਸਤਾਨ ਲਿਖੀ ਸੀ।
ਹਵਾਲੇ
[ਸੋਧੋ]- ↑ 1.0 1.1 "Nour o-Din Abdorrahman Jami". Iran Chamber Society. Retrieved 2013-04-03.
- ↑ 2.0 2.1 2.2 Losensky, Paul (23 June 2008). "JĀMI". Encyclopædia Iranica.
- ↑ Hamid Dabashi, The World of Persian Literary Humanism, Harvard University Press, p. 150,
In addition to being a leading Sufi, Jami was also a devout Sunni, quite critical of Shi'ism..."
{{citation}}
: Cite has empty unknown parameter:|1=
(help) - ↑ Huart, Cl.; Masse, H. "Djami, Mawlana Nur al-Din 'Abd ah-Rahman". Encyclopaedia of Islam.