ਜਾਰਜ ਆਰਵੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਰਜ ਆਰਵੈੱਲ

ਏਰਿਕ ਆਰਥਰ ਬਲੈਰ (25 ਜੂਨ 1903 - 21 ਜਨਵਰੀ 1950) ਕਲਮੀ ਨਾਮ ਜਾਰਜ ਆਰਵੈੱਲ, ਇੱਕ ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਸੀ। ਉਹਨਾਂ ਦਾ ਜਨ‍ਮ ਭਾਰਤ ਵਿੱਚ ਹੀ ਬਿਹਾਰ ਦੇ ਮੋਤੀਹਾਰੀ ਨਾਮਕ ਸ‍ਥਾਨ ਉੱਤੇ ਹੋਇਆ ਸੀ। ਉਸ ਦੇ ਪਿਤਾ ਬ੍ਰਿਟਿਸ਼ ਰਾਜ ਦੀ ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਸਨ।

ਜੀਵਨ[ਸੋਧੋ]

ਸ਼ਿਪਲੇਕ ਵਿਖੇ ਬਲੈਰ ਫੈਮਿਲੀ ਹੋਮ

ਆਰਵੈੱਲ ਦੇ ਜਨ‍ਮ ਤੋਂ ਸਾਲ ਭਰ ਬਾਅਦ ਹੀ ਉਸ ਦੀ ਮਾਂ ਉਹਨਾਂ ਨੂੰ ਲੈ ਕੇ ਇੰਗ‍ਲੈਂਡ ਚੱਲੀ ਗਈ ਸੀ, ਜਿੱਥੇ ਸੇਵਾ ਨਵਿਰਤੀ ਦੇ ਬਾਅਦ ਉਹਨਾਂ ਦੇ ਪਿਤਾ ਵੀ ਚਲੇ ਗਏ। ਉਥੇ ਹੀ ਉਸ ਦੀ ਪੜ੍ਹਾਈ ਹੋਈ। ਇੰਡੀਅਨ ਇੰਪੀਰੀਅਲ ਪੁਲਿਸ ਦੀ ਤਰਫੋਂ ਬਰਮਾ ਵਿੱਚ 1922 ਤੋਂ 1927 ਤੱਕ ਪੰਜ ਸਾਲ ਮੁਲਾਜ਼ਮਤ ਕੀਤੀ। ਡੇਂਗੂ ਹੋਣ ਕਾਰਨ 1927 ਵਿੱਚ ਵਾਪਸ ਇੰਗਲਿਸਤਾਨ ਪਰਤਿਆ ਅਤੇ ਮੁਲਾਜ਼ਮਤ ਛੱਡਕੇ ਪੈਰਿਸ ਚਲੇ ਗਿਆ ਜਿੱਥੇ ਉਸ ਨੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ। 1939 - 35 ਦੇ ਦਰਮਿਆਨ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦਾ ਰਿਹਾ ਅਤੇ ਜਰਨਲਿਜ਼ਮ ਨਾਲ ਜੁੜਿਆ ਰਿਹਾ। 1935 ਵਿੱਚ ਉਹ ਵਾਪਸ ਇੰਗਲਿਸਤਾਨ ਆ ਗਿਆ। ਉਸਨੇ ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਇਆ ਅਤੇ ਫਿਰ ਇੱਕ ਸਟੋਰ ਉੱਤੇ ਕੰਮ ਕੀਤਾ। ਇਸ ਦੌਰ ਵਿੱਚ ਉਸ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ। 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਿਆ। ਉਥੇ ਇੱਕ ਕਾਤਲਾਨਾ ਹਮਲੇ ਵਿੱਚ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਿਆ। ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ। ਇਸ ਲਈ ਬੀ ਬੀ ਸੀ ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ। ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ। ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ। ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ। ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ ਉਹਨਾਂ ਨੂੰ ਟੀ ਬੀ ਹੋ ਗਈ ਸੀ। ਇਸ ਅਰਸੇ ਵਿੱਚ ਉਹਨਾਂ ਨੇ ਸੋਨੀਆ ਬਰਾਓਨੀਲ ਨਾਲ ਦੂਜਾ ਵਿਆਹ ਕਰ ਲਿਆ। 23 ਜਨਵਰੀ 1950 ਈ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਉਸ ਦੀ ਵਸੀਅਤ ਦੇ ਮੁਤਾਬਕ ਇੰਗਲਿਸਤਾਨ ਦੇ ਇੱਕ ਪਿੰਡ ਦੇ ਗਿਰਜਾਘਰ ਵਿੱਚ ਦਫਨ ਕੀਤਾ ਗਿਆ। ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।

ਮੁੱਖ ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਬਰਮੀਜ ਡੇਜ - 1934
  • ਅ ਕਲਰਜੀਮੈਨ'ਜ ਡਾਟਰ - 1935

ਹੋਰ[ਸੋਧੋ]

  • ਡਾਉਨ ਐਂਡ ਆਊਟ ਇਨ ਪੈਰਿਸ ਐਂਡ ਲੰਦਨ - 1933
  • ਹੋਮੇਜ ਟੂ ਕੇਟਲੋਨੀਆ - 1938