ਜਾਰਜ ਜੋਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਰਜ ਜੋਨਸ
ਤਸਵੀਰ:George JonesCFF.JPG
ਜਾਰਜ ਜੋਨਸ ਕੰਟਰੀ ਫੀਵਰ, ਪ੍ਰਯੋਰ ਕਰੀਕ, ਓਕਲਾਹੋਮਾ ਵਿਖੇ 2005 ਵਿੱਚ ਪ੍ਰਦਰਸ਼ਨ ਕਰਦਾ ਹੋਇਆ
ਜਨਮਜਾਰਜ ਗਲੇਨ ਜੋਨਸ
(1931-09-12)ਸਤੰਬਰ 12, 1931
ਸਾਰਾਟੋਗਾ, ਟੈਕਸਾਸ, ਅਮਰੀਕਾ
ਮੌਤਅਪ੍ਰੈਲ 26, 2013(2013-04-26) (ਉਮਰ 81)
ਨੈਸ਼ਵਿਲੇ, ਟੇਨਸੀ, ਅਮਰੀਕਾ
ਪੇਸ਼ਾਗਾਇਕ-ਗੀਤਕਾਰ
ਸਰਗਰਮੀ ਦੇ ਸਾਲ1953–2013
ਜੀਵਨ ਸਾਥੀਡੋਰੋਥੀ ਬੋਨਵਿਲਨ (ਵਿ. 1950; ਤਲਾਕ 1951)
ਸ਼ੈਰਲੇ ਐਨ ਕੋਰਲੇ (ਵਿ. 1954; ਤਲਾਕ 1968)
ਟਾਮੀ ਵਾਇਨੇਟ (ਵਿ. 1969; ਤਲਾਕ 1975)
ਨੈਂਸੀ ਸੇਪੁਲਵਾਡੋ (ਵਿ. 1983)
ਬੱਚੇ4
ਸੰਗੀਤਕ ਕਰੀਅਰ
ਉਰਫ਼ਟੰਪਰ ਜੋਨਸ, ਦੀ ਪੋਸਮ, ਨੋ ਸ਼ੋਅ ਜੋਨਸ
ਵੰਨਗੀ(ਆਂ)
 • ਕੰਟਰੀ ਮਿਊਜ਼ਿਕ
 • ਰੈਕਾਨਬਲੀ*
ਸਾਜ਼
 • ਧੁਨੀ ਗਿਟਾਰ
 • ਵੋਕਲਜ਼
ਵੈੱਬਸਾਈਟwww.georgejones.com
George Jones (2002)

ਜਾਰਜ ਗਲੇਨ ਜੋਨਸ (12 ਸਤੰਬਰ, 1931 - ਅਪ੍ਰੈਲ 26, 2013) ਇੱਕ ਅਮਰੀਕੀ ਸੰਗੀਤਕਾਰ, ਗਾਇਕ ਅਤੇ ਗੀਤਕਾਰ ਸੀ। ਉਸਨੇ ਹਿੱਟ ਰਿਕਾਰਡਾਂ ਦੀ ਆਪਣੀ ਲੰਮੀ ਸੂਚੀ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ਉਸ ਦਾ ਸਭ ਤੋਂ ਮਸ਼ਹੂਰ ਗੀਤ ਹੀ ਸਟਾਪਡ ਲਵਿੰਗ ਹਰ ਟੂਡੇ ਵੀ ਸ਼ਾਮਲ ਹੈ। ਆਪਣੇ ਜੀਵਨ ਦੇ ਆਖ਼ਰੀ 20 ਸਾਲਾਂ ਤੱਕ, ਜੋਨਜਸ ਨੂੰ ਅਕਸਰ ਇੱਕ ਮਹਾਨ ਦੇਸ਼ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਸੀ।[1][2]

ਟੈਕਸਾਸ ਵਿੱਚ ਜਨਮੇ, ਜੋਨਸ ਨੇ ਸੱਤ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੰਟਰੀ ਮਿਊਜ਼ਿਕ ਸੁਣਿਆ ਅਤੇ ਨੌਂ ਸਾਲ ਦੀ ਉਮਰ ਵਿੱਚ ਉਸ ਨੂੰ ਗਿਟਾਰ ਦਿੱਤਾ ਗਿਆ ਸੀ। ਉਸ ਨੇ 1950 ਵਿੱਚ ਆਪਣੀ ਪਹਿਲੀ ਪਤਨੀ, ਡੋਰਥੀ ਬੋਵਨਵਿਲਨ ਨਾਲ ਵਿਆਹ ਕੀਤਾ ਅਤੇ 1951 ਵਿੱਚ ਤਲਾਕ ਹੋ ਗਿਆ। ਉਹ ਸੰਯੁਕਤ ਰਾਜ ਮਰੀਨ ਕਾਪਜ਼ ਵਿੱਚ ਨੌਕਰੀ ਕਰਦਾ ਸੀ ਅਤੇ 1953 ਵਿੱਚ ਸੇਵਾ ਮੁਕਤ ਹੋ ਗਿਆ ਸੀ। ਉਹ ਆਪਣੀ ਪੂਰੀ ਸੇਵਾ ਲਈ ਸਾਨ ਜ਼ੋਸ, ਕੈਲੀਫੋਰਨੀਆ ਵਿੱਚ ਤੈਨਾਤ ਰਿਹਾ। ਉਸਨੇ 1954 ਵਿੱਚ ਸ਼ੈਰਲੇ ਐਨ ਕੋਰਲੀ ਨਾਲ ਵਿਆਹ ਕੀਤਾ ਸੀ ਅਤੇ 1968 ਵਿੱਚ ਤਲਾਕ ਹੋ ਗਿਆ। ਉਸ ਨੇ ਇੱਕ ਸਾਲ ਬਾਅਦ ਗਾਇਕ ਟਾਮੀ ਵਾਇਨੇਟ ਨਾਲ ਵਿਆਹ ਕੀਤਾ ਸੀ ਅਤੇ 1975 ਵਿੱਚ ਉਹਨਾਂ ਦਾ ਤਲਾਕ ਹੋ ਗਿਆ। ਜੋਨਸ ਨੇ ਆਪਣੀ ਚੌਥੀ ਪਤਨੀ, ਨੈਂਸੀ ਸੇਪੁਲਵਾਡੋ, ਨਾਲ 1983 ਵਿੱਚ ਵਿਆਹ ਕਰਵਾ ਲਿਆ। ਜੋਨਸ ਨੇ ਜੇ. ਪੀ. ਰਿਚਰਡਸਨ ਦੁਆਰਾ ਲਿਖਿਆ "ਵਾਈਟ ਲਾਇਟਨਿੰਗ" ਗਾਇਆ ਅਤੇ ਇੱਕ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।

ਕਈ ਸਾਲ ਸ਼ਰਾਬ ਪੀਣ ਕਾਰਨ ਉਸ ਦੀ ਸਿਹਤ ਵਿਗੜਦੀ ਗਈ ਅਤੇ ਉਸਦੇ ਬਹੁਤ ਸਾਰੇ ਸ਼ੋਅ ਵਿੱਚੋਂ ਉਹ ਗਾਇਬ ਰਿਹਾ, ਜਿਸ ਕਰਕੇ ਉਸਨੂੰ "ਨੋ ਸ਼ੋ ਜੋਨਜ਼" ਵੀ ਕਿਹਾ ਜਾਣ ਲੱਗਾ।[3] 2013 ਵਿੱਚ ਹਾਇਫੌਸਕਿਕ ਸਾਹ ਪ੍ਰਣਾਲੀ ਦੀ ਅਸਫਲਤਾ ਕਾਰਨ, ਜੋਨਸ ਦੀ ਮੌਤ ਹੋ ਗਈ ਸੀ ਉਸ ਸਮੇਂ ਜੋਨਸ ਦੀ 81 ਸਾਲ ਦੀ ਉਮਰ ਸੀ।

ਜੀਵਨ ਅਤੇ ਕਰੀਅਰ[ਸੋਧੋ]

ਜਾਰਜ ਗਲੇਨ ਜੋਨਸ ਦਾ ਜਨਮ 12 ਸਤੰਬਰ, 1931 ਨੂੰ ਸਾਰਾਟੋਗਾ, ਟੈਕਸਾਸ, ਅਮਰੀਕਾ ਵਿਖੇ ਹੋਇਆ। ਉਸ ਦੇ ਪਿਤਾ, ਜਾਰਜ ਵਾਸ਼ਿੰਗਟਨ ਜੋਨਜਸ, ਇੱਕ ਸ਼ਿਪਯਾਰਡ ਵਿੱਚ ਕੰਮ ਕਰਦੇ ਸਨ ਅਤੇ ਹਾਰਮੋਨੀਕਾ ਅਤੇ ਗਿਟਾਰ ਵਜਾਉਂਦੇ ਸਨ ਅਤੇ ਉਸਦੀ ਮਾਤਾ ਕਲਾਰਾ, ਐਤਵਾਰ ਨੂੰ ਪੈਂਟੇਕੋਸਟਲ ਚਰਚ ਵਿੱਚ ਪਿਆਨੋ ਵਜਾਉਂਦੀ ਸੀ।[4] ਜੋਨਸ ਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਸੀ।[5] ਡਿਲੀਵਰੀ ਦੇ ਦੌਰਾਨ, ਡਾਕਟਰਾਂ ਤੋਂ ਜੋਨਸ ਡਿੱਗ ਗਿਆ ਸੀਅਤੇ ਉਸ ਦੀ ਬਾਂਹ ਟੁੱਟ ਗਈ ਸੀ। ਜਦੋਂ ਉਹ ਸੱਤ ਸਾਲਾਂ ਦਾ ਸੀ ਤਾਂ ਉਸ ਦੇ ਮਾਪਿਆਂ ਨੇ ਇੱਕ ਰੇਡੀਓ ਖਰੀਦੀਆ ਅਤੇ ਉਸ ਨੇ ਪਹਿਲੀ ਵਾਰ ਕੰਟਰੀ ਮਿਊਜ਼ਿਕ ਸੁਣਿਆ। ਉਹ 16 ਸਾਲ ਦੀ ਉਮਰ ਵਿੱਚ ਘਰ ਛੱਡ ਕੇ ਜੈਸਪਰ, ਟੈਕਸਸ ਚਲਾ ਗਿਆ। ਜਿੱਥੇ ਉਸਨੇ ਇੱਕ ਰੇਡੀਓ ਲਈ ਕੰਮ ਕੀਤਾ।

ਮੌਤ[ਸੋਧੋ]

ਨੈਸ਼ਵਿਲੇ ਵਿਖੇੇ ਜੋਨਸ ਦੀ ਕਬਰ

29 ਮਾਰਚ 2012 ਨੂੰ, ਜੋਨਸ ਨੂੰ ਉੱਚ ਸਾਹ ਦੀ ਇਨਫੈਕਸ਼ਨ ਕਾਰਨ ਹਸਪਤਾਲ ਲਿਜਾਇਆ ਗਿਆ।[6] ਕੁਝ ਮਹੀਨਿਆਂ ਬਾਅਦ, 21 ਮਈ ਨੂੰ, ਜੋਨਜ਼ ਨੂੰ ਇਸੇ ਇਨਫੈਕਸ਼ਨ ਕਾਰਨ ਦੁਬਾਰਾ ਹਸਪਤਾਲ ਭਰਤੀ ਕਰਵਾਇਆ ਗਿਆ।[7] ਅਤੇ ਪੰਜ ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ। 18 ਅਪ੍ਰੈਲ 2013 ਨੂੰ ਜੋਨਜਸ ਨੂੰ ਮਾਮੂਲੀ ਤਾਪ ਅਤੇ ਅਨਿਯਮਿਤ ਬਲੱਡ ਪ੍ਰੈਸ਼ਰ ਲਈ ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ। 26 ਅਪ੍ਰੈਲ 2013 ਨੂੰ 81 ਸਾਲ ਦੀ ਉਮਰ ਵਿੱਚ ਜੋਨਸ ਦੀ ਮੌਤ ਹੋ ਗਈ।[8][9] ਜੋਨਸ ਨੂੰ ਨੈਸ਼ਵਿਲੇ ਦੇ ਵੁੱਡਲੋਨ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ।

ਹਵਾਲੇ[ਸੋਧੋ]

 1. "George Jones: Biography". CMT. 1931-09-12. Archived from the original on 2015-02-18. Retrieved 2012-10-09. 
 2. "Biography". Retrieved 10 April 2012. 
 3. "George Jones makes peace with his nicknames". December 21, 2009. Archived from the original on July 25, 2011. Retrieved April 10, 2012. 
 4. Skinker, Chris (February 17, 1998). "George Jones". CMT. Retrieved May 15, 2013. 
 5. Jones, George with Tom Carter (1997). I Lived To Tell It All. Dell Publishing. p. 8. ISBN 0-440-22373-3. 
 6. "George Jones Hospitalized with Upper Respiratory Infection". Webster & Associates. March 29, 2012. Archived from the original on October 2, 2013. Retrieved May 16, 2013. 
 7. "George Jones Admitted into Nashville Hospital". Webster & Associates. May 21, 2012. Archived from the original on October 2, 2013. Retrieved May 16, 2013. 
 8. "Country music superstar George Jones dead at 81". CTV News. April 26, 2013. Retrieved April 28, 2013. 
 9. Scutti, Susan (April 26, 2013). "George Jones Died Today Of Hypoxic Respiratory Failure At Age 81". Medical Daily. Retrieved May 16, 2013.