ਜਾਵਾ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ
ਜਾਵਾ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ
[ਸੋਧੋ]ਜਾਵਾ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ ਜਾਂ ਜਾਵਾ ਈ. ਈ. ਜਾਵਾ (ਪ੍ਰੋਗਰਾਮਿੰਗ ਭਾਸ਼ਾ) ਦਾ ਸਰਵਰ ਪ੍ਰੋਗਰਾਮਿੰਗ ਲਈ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ। ਇਹ ਜਾਵਾ ਪਲੇਟਫਾਰਮ, ਸਟੈਂਡਰਡ ਐਡੀਸ਼ਨ ਤੋਂ ਅਲੱਗ ਹੈ ਕਿਉਂਕਿ ਇਸ ਵਿੱਚ ਕੁਝ ਹੋਰ ਲਾਈਬ੍ਰੇਰੀਆਂ ਸ਼ਾਮਿਲ ਹਨ, ਜੋ ਸਰਵਰ ਪ੍ਰੋਗਰਾਮਿੰਗ ਨਾ ਸਿਰਫ ਸੰਭਵ ਕਰਦੀਆਂ ਹਨ, ਸਗੋਂ ਪ੍ਰੋਗਰਾਮਾਂ ਨੂੰ ਭਰੋਸੇਮੰਦ ਅਤੇ ਸੁਰੱਖਿਅਤ ਬਣਾਉਦੀਆਂ ਹਨ। ਇਸ ਪਲੇਟਫਾਰਮ ਨੂੰ ਓਰੇਕਲ ਕਾਰਪੋਰੇਸ਼ਨ ਦੀ ਸ਼ਾਖਾ, ਸੰਨ ਮਾਈਕਰੋਸਿਸਟਮ ਨੇ ਬਣਾਇਆ ਹੈ ਅਤੇ ਜੀ. ਐਨ. ਯੂ. ਜਨਰਲ ਪਬਲਿਕ ਲਾਇਸੈਂਸ ਹੇਠ ਜਾਰੀ ਕੀਤਾ ਹੈ।
ਜਾਵਾ ਈ. ਈ. ਨੂੰ ਪਹਿਲਾਂ ਇਸ ਦੇ ਵਰਜ਼ਨ ੧.੨ ਤੋਂ ਲੈ ਕੇ ੧.੫ ਤੱਕ ਜਾਵਾ ੨ ਪਲੇਟਫਾਰਮ, ਐਂਟਰਪ੍ਰਾਈਜ਼ ਐਡੀਸ਼ਨ ਜਾਂ ਜੇ੨ਈ. ਈ. ਕਿਹਾ ਜਾਂਦਾ ਸੀ। ਪਰ ਫਿਰ ਵਰਜ਼ਨ ੧.੬ ਦੇ ਸਮੇਂ ਇਸ ਦਾ ਨਾਮ ਬਦਲ ਕੇ ਜਾਵਾ ਈ. ਈ. ਕਰ ਦਿੱਤਾ ਗਿਆ।
ਪੈਕੇਜ
[ਸੋਧੋ]ਪਹਿਲਾਂ ਤੋਂ ਬਣੀਆਂ ਜਾਵਾ ਕਲਾਸਾਂ ਅਤੇ ਹੋਰ ਇੰਟਰਫੇਸਸ ਦੇ ਸਮੂਹ ਨੂੰ ਪੈਕੇਜ ਕਿਹਾ ਜਾਂਦਾ ਹੈ। ਕਿਸੇ ਵੀ ਜਾਵਾ ਪ੍ਰੋਗਰਾਮ ਵਿੱਚ ਇਹਨਾਂ ਕਲਾਸਾਂ ਨੂੰ ਵਰਤਿਆ ਜਾ ਸਕਦਾ ਹੈ। ਇਸ ਪਲੇਟਫਾਰਮ ਵਿੱਚ ਵੀ ਪੈਕੇਜਾਂ ਦਾ ਸਮੂਹ ਹੁੰਦਾ ਹੈ, ਜਿਸ ਨੂੰ ਏ.ਪੀ.ਆਈ. ਕਿਹਾ ਜਾਂਦਾ ਹੈ। ਇਹ ਪੈਕੇਜ ਕਿਸੇ ਵੀ ਪ੍ਰੋਗਰਾਮ ਵਿੱਚ ਸਰਵਰ ਪ੍ਰੋਗਰਾਮ ਜਿਵੇਂ ਸਰਵਲੈੱਟ ਬਣਾਉਣ ਲਈ ਵਰਤੇ ਜਾ ਸਕਦੇ ਹਨ।
ਸਰਵਰ
[ਸੋਧੋ]ਇਸ ਵਿੱਚ ਮੁੱਖ ਤੋਰ ਤੇ ਵਰਤੇ ਜਾਣ ਵਾਲੇ ਸਰਵਰ ਹਨ
- ਗਲਾਸਫਿਸ਼ (Glassfish)
- ਜੇਬੋਸ (JBoss)
- ਅਪਾਚੇ ਟਾਮਕੈਟ (Apache Tomcat) ਆਦਿ
ਇਸ ਦਾ ਹੁਣ ਚਲਣ ਵਾਲਾ ਵਰਜ਼ਨ ੧.੭ ਹੈ।