ਸਮੱਗਰੀ 'ਤੇ ਜਾਓ

ਜਿਗਨੇਸ਼ ਮੇਵਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਿਗਨੇਸ਼ ਮੇਵਾਨੀ
જીગ્નેશ મેવાણી
16 ਦਸੰਬਰ 2016 ਨੂੰ ਗੁਜਰਾਤੀ ਸਾਹਿਤ ਫੈਸਟੀਵਲ , ਅਹਿਮਦਾਬਾਦ ਵਿਖੇ
ਜਨਮ (1982-12-11) 11 ਦਸੰਬਰ 1982 (ਉਮਰ 42)
ਅਹਿਮਦਾਬਾਦ, ਗੁਜਰਾਤ
ਰਾਸ਼ਟਰੀਅਤਾਭਾਰਤੀ
ਸਿੱਖਿਆ
ਅਲਮਾ ਮਾਤਰਗੁਜਰਾਤ ਯੂਨੀਵਰਸਿਟੀ
ਪੇਸ਼ਾਵਕੀਲ, ਸਮਾਜਿਕ ਕਾਰਕੁਨ
ਸਰਗਰਮੀ ਦੇ ਸਾਲ2008 - present
ਸੰਗਠਨਨੈਸ਼ਨਲ ਦਲਿਤ ਅਧਿਕਾਰ ਮੰਚ
ਦਸਤਖ਼ਤ
ਜਿਗਨੇਸ਼ ਮੇਵਾਨੀ

ਜਿਗਨੇਸ਼ ਮੇਵਾਨੀ (ਗੁਜਰਾਤੀ: જીગ્નેશ મેવાણી) ਗੁਜਰਾਤ, ਭਾਰਤ ਤੋਂ ਇਕ ਸਮਾਜਿਕ ਕਾਰਕੁੰਨ ਅਤੇ ਵਕੀਲ ਹੈ; ਜਿਸ ਨੇ ਪੱਛਮੀ ਭਾਰਤੀ ਰਾਜ ਗੁਜਰਾਤ ਵਿਚ ਦਲਿਤਾਂ, ਜਿਨ੍ਹਾਂ ਨੂੰ ਭਾਰਤੀ ਜਾਤ ਪ੍ਰਬੰਧ ਵਿਚ 'ਨੀਚ ਜਾਤਾਂ' ਕਿਹਾ ਜਾਂਦਾ ਹੈ, ਦੀ ਮੁਹਿੰਮ ਦੀ ਅਗਵਾਈ ਕੀਤੀ।[1]

ਸ਼ੁਰੂ ਦਾ ਜੀਵਨ

[ਸੋਧੋ]

ਮੇਵਾਨੀ ਦਾ ਜਨਮ 11 ਦਸੰਬਰ 1982 ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਹੋਇਆ। ਉਸ ਦਾ ਪਰਵਾਰ ਮਹੇਸਾਨਾ ਜ਼ਿਲੇ ਦੇ ਪਿੰਡ ਮੇਊ ਦਾ ਰਹਿਣ ਵਾਲਾ ਹੈ। ਉਸਨੇ ਅਹਿਮਦਾਬਾਦ ਵਿਚ ਸਵਾਸਤਿਕ ਵਿਦਿਆਲਾ ਅਤੇ ਵਿਸ਼ਵ ਵਿਦਿਆਲਾ ਮੱਧਮਿਕ ਸ਼ਾਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਨੇ 2003 ਵਿਚ ਐਚ. ਕੇ. ਕਾਲਜ, ਅਹਿਮਦਾਬਾਦ ਤੋਂ ਅੰਗ੍ਰੇਜ਼ੀ ਸਾਹਿਤ ਵਿਚ ਆਪਣੀ ਬੈਚਲਰ ਆਫ਼ ਆਰਟਸ ਕੀਤੀ। 2004 ਵਿਚ, ਉਸ ਨੇ ਡਿਪਲੋਮਾ ਇਨ ਜਰਨਲਿਜ਼ਮ ਐਂਡ ਮੈਸ ਕਮਿਊਨੀਕੇਸ਼ਨ ਕੀਤਾ। 2004 ਤੋਂ 2007 ਤੱਕ, ਉਸਨੇ ਇੱਕ ਗੁਜਰਾਤੀ ਰਸਾਲੇ  ਅਭਿਆਨ ਵਿੱਚ ਰਿਪੋਰਟਰ ਦੇ ਤੌਰ ਤੇ ਕੰਮ ਕੀਤਾ। 2013 ਵਿਚ, ਉਨ੍ਹਾਂ ਨੇ ਡੀ. ਟੀ. ਲਾਅ ਕਾਲਜ, ਅਹਿਮਦਾਬਾਦ ਤੋਂ ਬੈਚਲਰ ਆਫ਼ ਲਾਅ ਕੀਤਾ। [2]

ਉਨਾ ਘਟਨਾ 

[ਸੋਧੋ]

ਉਨਾ ਦੀ ਘਟਨਾ ਸਵੈ-ਨਿਯੰਤ੍ਰਿਤ ਗਊ ਰਕਸ਼ਕਾਂ ਦੀ ਇੱਕ ਵੀਡੀਓ ਸੀ, ਜਿਸ ਵਿੱਚ ਚਾਰ ਦਲਿਤ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਕਥਿਤ ਤੌਰ ਤੇ ਇਕ ਗਊ ਦੀ ਖੱਲ ਉਤਾਰਦੇ ਦੇਖਿਆ ਗਿਆ ਸੀ, ਕੁੱਟੇ ਜਾ ਰਹੇ ਦਿਖਾਇਆ ਗਿਆ ਸੀ; ਇਸ ਨੇ ਸਾਰੇ ਸੋਸ਼ਲ ਮੀਡੀਆ ਤੇ ਰੋਸ ਜਗਾ ਦਿੱਤਾ ਸੀ। ਉਨਾ ਅਟੈਚਡ ਲਾਦਾਤ ਕਮੇਟੀ ਦੇ ਬੈਨਰ ਹੇਠ, ਜਿਗਨੇਸ਼ ਮੇਵਾਨੀ ਅਤੇ ਹੋਰਨਾਂ ਨੇ, 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਉੱਤੇ "ਚਲੋ ਊਨਾ" ਮਾਰਚ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਸੌਰਾਸ਼ਟਰ ਵਿੱਚ ਅਹਿਮਦਾਬਾਦ ਤੋਂ ਉਨਾ ਤੱਕ ਇੱਕ ਦਲਿਤ ਅਸਮਿਤਾ ਯਾਤਰਾ ਸ਼ੁਰੂ ਕੀਤੀ, ਜਿਸ ਵਿੱਚ ਹਜ਼ਾਰਾਂ ਦਲਿਤ ਅਤੇ ਮੁਸਲਮਾਨ ਸ਼ਾਮਿਲ ਹੋਏ। 15 ਅਗਸਤ 2016 ਨੂੰ ਉਨਾ ਵਿਖੇ ਅਸਮਿਤਾ ਯਾਤਰਾ ਮਹਾਸਭਾ ਦੇ ਰੂਪ ਵਿਚ ਖ਼ਤਮ ਹੋਈ। ਮੀਡੀਆ ਰਿਪੋਰਟਾਂ ਅਨੁਸਾਰ ਦਲਿਤ ਔਰਤਾਂ ਸਮੇਤ ਲਗਭਗ 20,000 ਦਲਿਤਾਂ ਨੇ ਗਊਆਂ ਦੀਆਂ ਲਾਸਨ ਹਟਾਉਣ ਦੀਆਂ ਆਪਣੀਆਂ ਰਵਾਇਤੀ ਨੌਕਰੀਆਂ ਛੱਡਣ ਦਾ ਵਾਅਦਾ ਕੀਤਾ।ਇਸ ਦੀ ਮੰਗ ਇਹ ਸੀ ਕਿ ਉਹਨਾਂ ਨੂੰ ਵੀ ਜ਼ਮੀਨ ਦਿੱਤੀ ਜਾਵੇ।ਮਜ਼ਬੂਤ ​​ਨਾਅਰੇ, "ਤੁਸੀਂ ਗਊ ਦੀ ਪੂਛ ਰੱਖ ਲਓ, ਸਾਨੂੰ ਆਪਣੀ ਜ਼ਮੀਨ ਦੇ ਦਿਓ" ਦਲਿਤ ਸਵੈ-ਜਤਲਾਵੇ ਲਈ ਸਪੱਸ਼ਟ ਹੋਕਾ ਬਣ ਗਏ। ਇਹ ਵੀ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਜਿਗਨੇਸ਼ ਮੇਵਾਨੀ ਨੇ 2016 ਵਿਚ ਦਲਿਤ ਅਤੇ ਖੱਬੇ-ਪੱਖੀ ਸੰਗਠਨਾਂ ਨਾਲ ਗੱਲਬਾਤ ਲਈ ਰਾਹ ਤਿਆਰ ਕੀਤਾ। ਭੂਮੀ ਵੰਡ ਦੇ ਜ਼ਰੀਏ ਉਨ੍ਹਾਂ ਦੀ ਪਦਾਰਥਕ ਤਰੱਕੀ ਦੀ ਮੰਗ ਦੇ ਨਾਲ ਮੇਵਾਨੀ ਨੇ ਇਕ "ਰਵਾਇਤੀ ਖੱਬਾ" ਮੁੱਦਾ ਉਠਾਇਆ ਹੈ। ਫਿਰ ਵੀ, ਕੇਰਲਾ ਵਿਚ ਸੀਪੀਆਈ (ਐਮ) ਨਾਲ ਪਲੇਟਫਾਰਮ ਨੂੰ ਸਾਂਝਾ ਕਰਨ ਤੋਂ ਇਨਕਾਰ ਕਰਕੇ, ਮੀਵਾਨੀ ਨੇ ਉਸ ਬੇਭਰੋਸਗੀ ਦਾ ਇਜ਼ਹਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਦਲਿਤਾਂ ਦੇ ਅੰਬੇਡਕਰਵਾਦੀ ਗਰੁੱਪ ਖੱਬੇ ਪਾਸੇ ਦੀ ਰਾਜਨੀਤੀ ਵੱਲ ਰੱਖਦੇ ਹਨ। [3][4]

ਹਵਾਲੇ

[ਸੋਧੋ]
  1. "10 things to know about Jignesh Mevani, the man leading Gujarats Dalit agitation". India Today. 2016-08-05. Retrieved 2016-12-20.
  2. Vankar, Devendra (October 2016). Parmar, Anita (ed.). "Introduction article on Jignesh Mevani". Sanvedana Samaj. Ahmedabad: Kishor Makwana.
  3. Pathak, Maulik (2016-10-07). "We plan to take our fight to other parts of India: Jignesh Mevani". http://www.livemint.com/. Retrieved 2016-12-20. {{cite web}}: External link in |website= (help)External link in |website= (help)
  4. "The Leader Of The Fledgling Dalit Uprising In Gujarat Is Determined To Not Let It Die". Huffington Post India. 2016-08-04. Retrieved 2016-12-20.