ਜਿਨਸੀ ਖਿੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਜੀਨ ਡੀ ਬਲੇਅਸ ਦੁਆਰਾ ਫਲਰਟ (1904)

ਜਿਨਸੀ ਖਿੱਚ ਜਿਨਸੀ ਇੱਛਾ ਦੇ ਅਧਾਰ 'ਤੇ ਖਿੱਚ ਜਾਂ ਅਜਿਹੀ ਰੁਚੀ ਨੂੰ ਉਤਸ਼ਾਹ ਕਰਨ ਦੀ ਸਿਫ਼ਤ ਹੈ।[1] ਜਿਨਸੀ ਆਕਰਸ਼ਣ ਜਾਂ ਲਿੰਗਕ ਅਪੀਲ ਕਿਸੇ ਵਿਅਕਤੀ ਦੀ ਦੂਸਰੇ ਲੋਕਾਂ ਦੀਆਂ ਜਿਨਸੀ ਜਾਂ ਕਾਮਕ ਰੁਚੀਆਂ ਨੂੰ ਛੇੜਨ/ਖਿੱਚਣ ਦੀ ਯੋਗਤਾ ਹੈ, ਅਤੇ ਜਿਨਸੀ ਚੋਣ ਜਾਂ ਜੀਵਨ ਸਾਥੀ ਦੀ ਚੋਣ ਵਿੱਚ ਇੱਕ ਕਾਰਕ ਹੈ। ਆਕਰਸ਼ਣ ਇੱਕ ਵਿਅਕਤੀ ਦੇ ਸਰੀਰਕ ਜਾਂ ਹੋਰ ਗੁਣਾਂ ਜਾਂ ਸਿਫਤਾਂ ਸਦਕਾ ਹੋ ਸਕਦਾ ਹੈ, ਜਾਂ ਉਸ ਗੁਣ ਦੇ ਸੰਦਰਭ ਵਿੱਚ ਜਿਥੇ ਉਹ ਪ੍ਰਗਟ ਹੁੰਦੇ ਹਨ। ਖਿੱਚ ਹੋਰ ਕਾਰਕਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਸੁਹਜ ਜਾਂ ਅਦਾਵਾਂ ਜਾਂ ਉਸ ਦੀ ਆਵਾਜ਼ ਜਾਂ ਮਹਿਕ ਪ੍ਰਤੀ ਹੋ ਸਕਦੀ ਹੈ। ਸ਼ਿੰਗਾਰ, ਕੱਪੜੇ, ਇਤਰ ਜਾਂ ਅੰਦਾਜ਼ ਨਾਲ ਕਿਸੇ ਵਿਅਕਤੀ ਦੀ ਖਿੱਚ ਨੂੰ ਵਧਾਇਆ ਜਾ ਸਕਦਾ ਹੈ। ਇਹ ਵਿਅਕਤੀਗਤ ਜੈਨੇਟਿਕ, ਮਨੋਵਿਗਿਆਨਕ ਜਾਂ ਸਭਿਆਚਾਰਕ ਕਾਰਕਾਂ ਦੁਆਰਾ ਜਾਂ ਹੋਰ ਕਾਮ-ਉਕਸਾਊ ਗੁਣਾਂ ਨਾਲ ਪ੍ਰਭਾਵਿਤ ਕੀਤੀ ਜਾ ਸਕਦੀ ਹੈ। ਜਿਨਸੀ ਆਕਰਸ਼ਣ ਦੂਸਰੇ ਵਿਅਕਤੀ ਦਾ ਹੁੰਗਾਰਾ ਵੀ ਹੁੰਦਾ ਹੈ ਜੋ ਗੁਣਾਂ ਵਾਲੇ ਵਿਅਕਤੀ ਦੇ ਸੁਮੇਲ ਅਤੇ ਆਕਰਸ਼ਤ ਹੋਣ ਵਾਲੇ ਵਿਅਕਤੀ ਦੇ ਮਾਪਦੰਡ 'ਤੇ ਵੀ ਨਿਰਭਰ ਕਰਦਾ ਹੈ।

ਹਾਲਾਂਕਿ ਜਿਨਸੀ ਆਕਰਸ਼ਣ ਦੇ ਬਾਹਰਮੁਖੀ ਮਾਪਦੰਡਾਂ ਨੂੰ ਤਿਆਰ ਕਰਨ ਅਤੇ ਇਸਨੂੰ ਪੂੰਜੀ ਜਾਇਦਾਦ ਦੇ ਕਈ ਸਰੀਰਕ ਰੂਪਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ (ਦੇਖੋ ਕਾਮੁਕ ਪੂੰਜੀ), ਇੱਕ ਵਿਅਕਤੀ ਦੀ ਜਿਨਸੀ ਆਕਰਸ਼ਣ ਬਹੁਤ ਹੱਦ ਤੱਕ ਇੱਕ ਅੰਤਰਮੁਖੀ ਪੈਮਾਨਾ ਹੈ ਜੋ ਕਿਸੇ ਹੋਰ ਵਿਅਕਤੀ ਦੀ ਰੁਚੀ, ਧਾਰਨਾ ਅਤੇ ਜਿਨਸੀ ਰੁਝਾਨ ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, ਇੱਕ ਗੇ ਜਾਂ ਲੈਸਬੀਅਨ ਵਿਅਕਤੀ ਨੂੰ ਖ਼ਾਸ ਤੌਰ ਦੇ, ਉਸੇ ਲਿੰਗ ਦਾ ਕੋਈ ਵਿਅਕਤੀ ਵੱਧ ਆਕਰਸ਼ਕ ਲੱਗੇਗਾ। ਇੱਕ ਦੁਲਿੰਗੀ ਵਿਅਕਤੀ ਨੂੰ ਦੋਨੋਂ ਸੈਕਸ ਦੇ ਵਿਅਕਤੀ ਆਕਰਸ਼ਕ ਲੱਗਣਗੇ। ਅਲਿੰਗਕਤਾ ਉਨ੍ਹਾਂ ਲੋਕਾਂ ਦੀ ਲਖਾਇਕ ਹੈ ਜੋ ਕਿਸੇ ਵੀ ਸੈਕਸ ਲਈ ਜਿਨਸੀ ਖਿੱਚ ਦਾ ਅਨੁਭਵ ਨਹੀਂ ਕਰਦੇ, ਹਾਲਾਂਕਿ ਉਸ ਵਿੱਚ ਰੋਮਾਂਟਿਕ ਖਿੱਚ (ਹੋਮੋਰੋਮਾਂਟਿਕ, ਬਾਇਰੋਮਾਂਟਿਕ ਜਾਂ ਹੇਟਰੋਰੋਮਾਂਟਿਕ) ਜਾਂ ਇੱਕ ਦਿਸ਼ਾ ਰਹਿਤ ਕਾਮਵਾਸਨਾ ਹੋ ਸਕਦੀ ਹੈ।[2] ਆਪਸੀ ਖਿੱਚ ਵਿੱਚ ਸਰੀਰਕ ਜਾਂ ਮਨੋਵਿਗਿਆਨਕ ਸਮਾਨਤਾ, ਜਾਣੂ ਹੋਣਾ ਜਾਂ ਆਮ ਜਾਂ ਜਾਣੂ ਵਿਸ਼ੇਸ਼ਤਾਵਾਂ ਦੀ ਪਹਿਚਾਣ, ਸਮਾਨਤਾ, ਪੂਰਕਤਾ, ਪਰਸਪਰ ਪਸੰਦ ਅਤੇ ਪੁਨਰਬਲ ਵਰਗੇ ਕਾਰਕ ਸ਼ਾਮਲ ਹੁੰਦੇ ਹਨ।

ਦੂਜਿਆਂ ਵਿੱਚ ਜਿਨਸੀ ਰੁਚੀ ਪੈਦਾ ਕਰਨ ਲਈ ਕਿਸੇ ਵਿਅਕਤੀ ਦੀ ਸਰੀਰਕ ਅਤੇ ਹੋਰ ਗੁਣਾਂ ਦੀ ਯੋਗਤਾ ਮਸ਼ਹੂਰੀ, ਫਿਲਮ ਅਤੇ ਹੋਰ ਵਿਜ਼ੂਅਲ ਮੀਡੀਆ ਵਿੱਚ ਉਨ੍ਹਾਂ ਦੀ ਵਰਤੋਂ ਦਾ, ਅਤੇ ਨਾਲ ਹੀ ਮਾਡਲਿੰਗ ਅਤੇ ਹੋਰ ਕਿੱਤਿਆਂ ਵਿੱਚ ਵਰਤੋਂ ਦੀ ਅਧਾਰ ਹੈ।

ਵਿਕਾਸਵਾਦੀ ਸ਼ਬਦਾਂ ਵਿਚ, ਅੰਡਾਸ਼ਯ ਪਰਿਵਰਤਨ ਅਨੁਮਾਨ ਇਹ ਦਰਸਾਉਂਦਾ ਹੈ ਕਿ ਔਰਤਾਂ ਆਪਣੇ ਮਾਹਵਾਰੀ ਚੱਕਰ ਦੇ ਬਿੰਦੂਆਂ ਤੇ ਵੱਖੋ ਵੱਖਰੇ ਜਿਨਸੀ ਵਿਵਹਾਰ ਅਤੇ ਇੱਛਾਵਾਂ ਦਾ ਪ੍ਰਦਰਸ਼ਨ ਕਰਦੀਆਂ ਹਨ, ਇਹ ਸੁਨਿਸ਼ਚਿਤ ਕਰਨ ਲਈ ਕਿ ਉਹ ਇੱਕ ਉੱਚ ਗੁਣਵੱਤਾ ਵਾਲੇ ਸਾਥੀ ਨੂੰ ਉਨ੍ਹਾਂ ਦੇ ਬਹੁਤ ਜ਼ਿਆਦਾ ਉਪਜਾਊ ਸਮੇਂ ਦੌਰਾਨ ਸਮਾਗਮ ਲਈ ਆਕਰਸ਼ਿਤ ਕਰ ਸਕਣ। ਮਾਹਵਾਰੀ ਚੱਕਰ ਦੇ ਦੌਰਾਨ ਹਾਰਮੋਨ ਦਾ ਪੱਧਰ ਔਰਤ ਦੇ ਸਪਸ਼ਟ ਵਿਹਾਰਾਂ ਨੂੰ ਪ੍ਰਭਾਵਤ ਕਰਦਾ ਹੈ, ਜਿਸ ਨਾਲ ਔਰਤ ਦਾ ਆਪਣੇ ਮਾਹਵਾਰੀ ਦੇ ਪੜਾਅ ਦੌਰਾਨ ਦੂਜਿਆਂ ਨੂੰ ਆਪਣੇ ਆਪ ਨੂੰ ਪੇਸ਼ ਕਰਨ ਦਾ ਢੰਗ ਪ੍ਰਭਾਵਤ ਹੁੰਦਾ ਹੈ ਤਾਂ ਜੋ ਉੱਚ ਗੁਣਵੱਤਾ ਵਾਲੇ ਸਾਥੀ ਨੂੰ ਔਰਤ ਦੇ ਓਵੂਲੇਸ਼ਨ ਦੇ ਨਜ਼ਦੀਕ ਆਕਰਸ਼ਤ ਕਰ ਸਕੇ।[3]

ਸਮਾਜਿਕ ਅਤੇ ਜੀਵ-ਵਿਗਿਆਨਕ ਕਾਰਕ[ਸੋਧੋ]

ਹਵਾਲੇ[ਸੋਧੋ]

  1. "Sexual attraction". TheFreeDictionary.com. Retrieved December 16, 2011.
  2. "Things That Are Not Asexuality". Asexuality Archive. 2012-05-27.
  3. Pillsworth, Elizabeth G.; Haselton, Martie G.; Buss, David M. (February 2004). "Ovulatory Shifts in Female Sexual Desire" (PDF). Journal of Sex Research. 41 (1): 55–65. doi:10.1080/00224490409552213. PMID 15216424.