ਜਿਹਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਿਹਾਦ ਇੱਕ ਇਸਲਾਮਿਕ ਅਵਧੀ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦੀ ਧਾਰਮਿਕ ਜਿੰਮੇਵਾਰੀ ਹੈ। ਅਰਬੀ ਵਿੱਚ ਜਿਹਾਦ ਸ਼ਬਦ ਦਾ ਅਰਥ ਕੋਸ਼ਿਸ ਕਰਨਾ,ਸੰਘਰਸ਼ ਕਰਨਾ,ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ, ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ਜਿਹਾਦ ਸ਼ਬਦ ਕੁਰਾਨ ਵਿੱਚ ਬਹੁਤ ਵਾਰ ਸਾਹਮਣੇ ਆਇਆ ਹੈ,ਅਕਸਰ ਇਹ ਮੁਹਾਵਰੇਦਾਰ ਸ਼ਬਦਾਵਲੀ ਵਜੋ ਵੀ ਵਰਤਿਆ ਜਾਂਦਾ ਜਿਵੇਂ ਪਰਮਾਤਮਾ ਦੇ ਮਾਰਗ ਤੇ ਕੋਸ਼ਿਸ ਕਰਦੇ ਰਹਿਣਾ ਜੋ ਸੰਕੇਤ ਕਰਦਾ ਹੈ ਕਿ ਪਰਮਾਤਮਾ ਦੇ ਉਦੇਸ਼ਾ ਨੂੰ ਧਰਤੀ ਤੇ ਪੇਸ਼ ਕਰਨ ਦੀ ਕੋਸ਼ਿਸ ਕਰਨਾ।

ਮੁਸਲਿਮ ਅਤੇ ਵਿਦਵਾਨ ਇਸਦੀ ਪਰਿਭਾਸ਼ਾ ਨਾਲ ਸਹਿਮਤ ਨਹੀਂ ਹਨ। ਬਹੁਤ ਸਾਰੇ ਨਿਰੀਖਕ ਮੁਸਲਿਮ ਅਤੇ ਗੈਰ ਮੁਸਲਿਮ ਅਤੇ ਡਿਕਸ਼ਨਰੀ ਆਫ ਇਸਲਾਮ ਦਾ ਕਹਿਣਾ ਹੈ ਕਿ ਜਿਹਾਦ ਦੇ ਦੋ ਮਤਲਬ ਹਨ: ਇੱਕ ਅੰਦਰੂਨੀ ਰੂਹਾਨੀ ਸੰਘਰਸ਼ ਅਤੇ ਦੂਜਾ ਬਾਹਰੀ ਤੌਰ 'ਤੇ ਸਰੀਰਕ ਸੰਘਰਸ਼ ਜੋ ਕਿ ਇਸਲਾਮ ਦੇ ਦੁਸ਼ਮਨਾ ਦੇ ਵਿਰੁਧ ਸੀ ਜਿਹੜਾ ਹਿੰਸਕ ਅਤੇ ਗੈਰ ਹਿੰਸਕ ਰੂਪ ਵਿੱਚ ਸਾਹਮਣੇ ਆਇਆ। ਜਿਹਾਦ ਲਈ ਅਕਸਰ "ਪਵਿਤਰ ਯੁਧ" ਸ਼ਬਦ ਦੀ ਵਰਤੋ ਕੀਤੀ ਜੋ ਕਿ ਇੱਕ ਵਿਵਾਦਪੂਰਨ ਮੁਦਾ ਰਹਿਆ। ਜਿਹਾਦ ਦਾ ਜ਼ਿਕਰ ਕਈ ਵਾਰ ਇਸਲਾਮ ਦੇ ਛੇਵੇਂ ਥੰਮ ਵਜੋ ਵੀ ਕੀਤਾ ਜਾਂਦਾ ਹੈ।

ਬੁਨਿਆਦ[ਸੋਧੋ]

ਮੌਡਰਨ ਸਟੈਂਡਰਡ ਅਰੇਬਿਕ ਵਿੱਚ ਜਿਹਾਦ ਦੀ ਵਰਤੋ ਸੰਘਰਸ਼ ਦੇ ਕਾਰਨਾਂ,ਦੋਵੇਂ ਧਾਰਮਿਕ ਅਤੇ ਗੈਰ ਧਾਰਮਿਕਤਾ ਲਈ ਕੀਤੀ ਗਈ ਹੈ। ਡਿਕਸ਼ਨਰੀ ਆਫ ਮੌਡਰਨ ਰਿਟਨ ਅਰਾਬਿਕ ਵਿੱਚ ਇਸ ਲਈ ਵਖ ਵਖ ਸ਼ਬਦ ਵਰਤੇ ਹਨ ਜਿਵੇਂ, ਲੜਾਈ,ਯੁਧ ਅਤੇ ਧਾਰਮਿਕ ਯੁਧ ਜੋ ਕਿ ਇੱਕ ਧਾਰਮਿਕ ਫਰਜ਼ ਵਜੋ ਸਮਝਿਆ ਜਾਂਦਾ ਸੀ। ਮੁਹੰਮਦ ਅਬਦਲ ਹਲੀਮ ਦਾ ਬਿਆਨ ਹੈ ਕਿ ਜਿਹਾਦ ਸ਼ਬਦ ਤੋ ਪਤਾ ਲਗਦਾ ਹੈ ਕਿ ਇਹ "ਸਚਾਈ ਅਤੇ ਨਿਆਂ ਦਾ ਰਸਤਾ ਹੈ।

ਹਵਾਲੇ[ਸੋਧੋ]