ਜੀਊਣਾ ਮੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਊਣਾ ਮੌੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜ ਦਾ ਜੰਮਪਲ ਇੱਕ ਅਣਖੀ ਨੌਜਵਾਨ ਸੀ। ਉਸਦਾ ਪਿਤਾ ਖੜਕ ਸਿੰਘ ਇੱਕ ਕਿਸਾਨ ਸੀ।

ਕਿਸ਼ਨਾ, ਜੀਊਣੇ ਦਾ ਵੱਡਾ ਭਰਾ ਸੀ, ਜੋ ਮਾੜੀ ਸੰਗਤ ਵਿੱਚ ਉੱਠਣ-ਬਹਿਣ ਲੱਗ ਪਿਆ ਸੀ। ਡਸਕੇ ਦਾ ਅਹਿਮਦ ਡੋਗਰ ਅਤੇ ਖਡਿਆਲ ਦਾ ਜੈਮਲ ਚੋਟੀ ਦੇ ਵੈਲੀ ਉਸਦੇ ਜੋਟੀਦਾਰ ਸਨ। ਤਿੰਨੋਂ ਰਲ਼ ਕੇ ਡਾਕੇ ਮਾਰਨ ਲੱਗ ਪਏ। ਇੱਕ ਦਿਨ ਉਹਨਾਂ ਨੇ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ।[1] ਪਿੰਡ ਦੇ ਇੱਕ ਬੰਦੇ ਵਾਸੂਦੇਵ ਨੇ ਕਿਸਨੇ ਨੂੰ ਪਛਾਣ ਲਿਆ ਅਤੇ ਥਾਣੇ ਇਤਲਾਹ ਹੋ ਗਈ। ਕਿਸ਼ਨਾ ਤਾਂ ਫੜਿਆ ਨਾ ਗਿਆ, ਪੁਲਿਸ ਨੇ ਉਸਦੇ ਪਿਉ ਅਤੇ ਭਰਾ ਨੂੰ ਲੈ ਗਈ ਅਤੇ ਉਹਨਾਂ ਤੇ ਤਸ਼ੱਦਦ ਕੀਤਾ।

ਕਿਸ਼ਨੇ ਨੇ ਵਾਸੂਦੇਵ ਨੂੰ ਕਤਲ ਕਰ ਦਿੱਤਾ ਅਤੇ ਭਗੌੜਾ ਹੋ ਗਿਆ। ਉਹਦੇ ਧਰਮ ਦੇ ਭਾਈ ਬਣੇ ਅਹਿਮਦ ਡੋਗਰ ਨੇ ਲੁੱਟ ਦੇ ਮਾਲ ਨੂੰ ਇਕੱਲੇ ਹੜੱਪ ਲੈਣ ਲਈ ਇੱਕ ਦਿਨ ਆਪਣੇ ਘਰ ਆਏ ਕਿਸ਼ਨੇ ਨੂੰ ਬਹੁਤ ਸ਼ਰਾਬੀ ਕਰ ਲਿਆ ਅਤੇ ਪੁਲਿਸ ਨੂੰ ਫੜਵਾ ਦਿੱਤਾ। ਕਿਸ਼ਨੇ ਨੂੰ ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਕਾਲ਼ੇ ਪਾਣੀਆਂ ਦੀ ਸਜਾ ਹੋ ਗਈ। ਕਿਸ਼ਨੇ ਨੇ ਜੇਲ ਕੱਟਕੇ ਜਾ ਰਹੇ ਆਪਣੇ ਇਲਾਕੇ ਦੇ ਇੱਕ ਬੰਦੇ ਹੱਥ ਇੱਕ ਚਿੱਠੀ ਘੱਲੀ ਜਿਸ ਵਿੱਚ ਉਸਨੇ ਆਪਣੇ ਭਰਾ ਜੀਊਣ ਸਿੰਘ ਨੂੰ ਅਹਿਮਦ ਡੋਗਰ ਦੀ ਬੇਈਮਾਨੀ ਦਾ ਬਿਆਨ ਕੀਤਾ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਕਿਹਾ ਸੀ।[1]

ਜਿਊਣਾ ਮੌੜ ਕ੍ਰਿਤ ਭਗਵਾਨ ਸਿੰਘ[ਸੋਧੋ]

ੴਸਤਿਗੁਰਪ੍ਰਸਾਦਿ॥
ਦੋਹਰਾ॥
ਗਣਪਤ ਗੌਰਾਂ ਨੰਦ ਕੋ ਪਗ ਬੰਦਨ ਦਿਨ ਰਾਤ॥
ਕਿੱਸਾ ਜੀਉਣੇ ਮੌੜਕਾ ਜਗਤ ਕਰੂੰ ਬਿਖਿਆਤ॥੧॥ ਦੋ ॥
ਨਿਕਟ ਸ਼ਹਿਰ ਸੰਗਰੂਰਦੇ ਕੋਸੋਂ ਹੀਕੀ ਦੌੜ। ਛੋਟਾਸਾਇਕ ਮਾਜਰਾ ਨਾਮ ਗਾਮਕਾ ਮੌੜ॥੨॥
ਇਨ ਮੌੜਾਂ ਕੇ ਬੀਚਮੈਂ ਪ੍ਰਗਟਿਓ ਜੀਉਣਾ ਮੌੜ॥
 ਨਾਮੀਹੁਆਧਾੜਵੀਸਗਲੀਬੀਚ ਰਠੌੜ॥੩॥
ਜਿਸਦਿਨ ਜੀਉਣਾ ਜਨਮਿਆ ਸੀਗਾ ਕਰੜਾ ਵਾਰ।ਗੁੜ੍ਹਤੀ ਦਿਤੀ ਜ਼ੁਲਮਦੀ ਘੋਲ ਪਿਲਾਯਾ ਸਾ॥੪॥
ਜੀਉਣੇ ਮੌੜ ਦੇ ਬਾਪ ਨੇ ਸੱਦ ਨਜੂਮੀ ਏਕ॥
ਪੂਛਾ ਕਰਮ ਨਸੀਬ ਦਾ ਐਸਾ ਕਹਿਣਾ ਨੇਕ॥੫॥
 ਖਰਾ ਸਿਆਣਾ ਜੋਤਸ਼ੀ ਵੇਦ ਵਿਧੀ ਭਰਪੂਰ ॥
ਪੜ੍ਹਿਆ ਕਰਮ ਬਿਬਾਕਦਾ ਨਾਮੀ ਜਗ ਮਸ਼ਹੂਰ ॥੬॥
ਖਟ ਕਰਮੋਂ ਕੇ ਬੀਚ ਮੈਂ ਪੰਡਤ ਜੀ ਪਰਬੀਨ। ਚੌਦਸ ਵਿਦ੍ਯਾ ਕੇ ਧਨੀ ਗੁਨੀ ਗੰਭੀਰ ਅਧੀਨ॥੭॥
ਬੇਦ ਸੋਧ ਕੇ ਅਵਲੋਂ ਜੋਤਸ਼ ਲੀਨਾਂ ਦੇਖ।
 ਸੁਣੋ ਜਵਾਬ ਜੋ ਪੂਛਿਆ ਜੀਉਣ ਮੌੜ ਕੇ ਲੇਖ॥੮॥ ਕਬਿੱਤ ॥
 ਹੋਊਗਾ ਜਵਾਨ ਦੁਖ ਦੇਊਗਾ ਜਹਾਨ ਤਾਈਂ ਠੱਗੀ ਯਾਰੀ ਚੋਰੀ ਸਭ ਪਾਪਰੀਤ ਕਰੂਗਾ।ਦਾਰੂ ਮਾਸ ਖਾਊ ਭੋਗਕਰੂ ਸਾਥ ਕੰਜਰੀਦੇ ਰਾਹੀ ਪਾਂਧੀ ਬੁਰਾ ਭਲਾ ਸਭ ਕੋਈ ਡਰੂਗਾ॥
ਖਾਉਗਾਹਰਾਮ ਆਠੋਜਾਮ ਜਾਣ ਬੁਝਕਰ ਹੋਇਕੇ ਬੇਦਰਦ ਮਾਲ ਪਾਂਧੀਆਂਦਾ ਹਰੂਗਾ॥ਧਾੜਵੀਲੁਟੇਰਾ ਭਾਰੀ ਹੋਊ ਭਗਵਾਨਸਿੰਘਾਪੰਡਤਪੁਕਾਰੇਅੰਤ ਰਾਸ਼ੀ ਵਿਚਮਰੂਗਾ॥

ਹਵਾਲੇ[ਸੋਧੋ]

  1. 1.0 1.1 "ਲੋਕ ਗਾਥਾ ਜੀਊਣਾ ਮੌੜ". ਪੰਜਾਬੀ ਟ੍ਰਿਬਿਉਨ. 5 ਫਰਵਰੀ 2011. {{cite web}}: Check date values in: |date= (help)