ਜੀਤ ਸਿੰਘ ਜੋਸ਼ੀ
ਜੀਤ ਸਿੰਘ ਜੋਸ਼ੀ | |
---|---|
ਜਨਮ | ਭਾਈ ਕੀ ਪਸ਼ੌਰ ਸੰਗਰੂਰ, ਪੰਜਾਬ, ਭਾਰਤ | 30 ਜੂਨ 1954
ਕਿੱਤਾ | ਅਧਿਆਪਕ, ਖੋਜਕਾਰ |
ਭਾਸ਼ਾ | ਪੰਜਾਬੀ, |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਐੱਮ ਏ, ਐੱਮ.ਫਿਲ.,ਪੀ ਐੱਚ ਡੀ |
ਜੀਵਨ
[ਸੋਧੋ]ਅਕਾਦਮਿਕ ਯੋਗਤਾ
[ਸੋਧੋ]- 1982 ਤੋਂ ਸਤੰਬਰ 1986 ਤੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਦਾ ਇਤਿਹਾ ਪ੍ਰੋਜੈਕਟ ਅਧੀਨ ਨਿੱਕੀ ਕਹਾਣੀ ਯੂਨਿਟ ਵਿੱਚ ਬਤੌਰ ਖੋਜ-ਸਹਾਇਕ ਕਾਰਜ ਕਰਦੇ ਰਹੇ।
- ਕਾਲਜ ਸਮੇਂ ਦੌਰਾਨ ਉਹ ਕਾਲਜ ਮੈਗਜੀਨ ‘ਰਣਬੀਰ’ ਦਾ ਸੰਪਾਦਕ ਰਹੇ ਤੇ ਉਹਨਾਂ ਨੇ ਕਵਿਤਾਵਾਂ ਤੇ ਕਹਾਣੀਆਂ ਵੀ ਲਿਖੀਆ
- ਉਹਨਾਂ ਦੀ ਪ੍ਰਥਮ ਰਚਨਾ ‘ਅੰਤਰ ਰਾਸ਼ਟਰੀ ਸਖ਼ਸੀਅਤ ਨਵਤੇਜ’ 23 ਅਗਸਤ 1981ਈ. ਦੇ ਨਵਾਂ ਜ਼ਮਾਨਾ ਵਿੱਚ ਪ੍ਰਕਾਸ਼ਿਤ ਹੋਈ।
- ਉਹਨਾਂ ਦੇ ਲਗਭਗ 60 ਖੋਜ ਪੱਤਰ ਵੱਖ-ਵੱਖ ਪੁਸਤਕਾਂ,ਪੱਤਰਾਂ ਜਾਂ ਸੈਮੀਨਰਾਂ ਵਿੱਚ ਪੇਸ਼ ਹੋ ਚੁੱਕੇ ਹਨ।
ਰਚਨਾਵਾਂ
[ਸੋਧੋ]- “ਭਾਈ ਮੂਲ ਚੰਦ ਜੀ ਸੁਨਾਮ ਵਾਲੇ, ਸੰਖੇਪ ਜੀਵਨੀ (1981)
- ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ (1983)
- ਪੰਜਾਬੀ ਸੱਭਿਆਚਾਰ ਬਾਰੇ (1985)
- ਪੰਜਾਬੀ ਕਹਾਣੀ ਬਦਲਦੇ ਪਰਿਪੇਖ (1997)
- ਮਾਲਵੇ ਦਾ ਮਹਾਨ ਦਰਵੇਸ਼: ਭਾਈ ਮੂਲ ਚੰਦ ਜੀ (1997)
- ਲੋਕਧਾਰਾ ਅਤੇ ਲੋਕਧਾਰਾ ਸ਼ਾਸਤਰ (1998)
- ਲੋਕਧਾਰਾ ਅਤੇ ਪੰਜਾਬੀ ਲੋਕਧਾਰਾ (1999)
- ਪੰਜਾਬੀ ਅਧਿਐਨ ਤੇ ਅਧਿਆਪਨ ਦੇ ਮੁੱਢਲੇ ਸੰਕਲਪ (1999)
- ਪੰਜਾਬੀ ਅਧਿਐਨ ਤੇ ਅਧਿਆਪਨ ਦੇ ਬਦਲਦੇ ਪਰਿਪੇਖ (2004)
- ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ (2004)
- ਚੰਦ ਸਿੰਘ ਮਰਾਝ (2006)
- ਸੱਭਿਆਚਾਰ ਸਿਧਾਂਤ ਤੇ ਵਿਹਾਰ (2009)
- ਗੰਗਾ ਸਿੰਘ ਭੂੰਦੜ: ਜੀਵਨ ਤੇ ਰਚਨਾ (2010)
- ਪੰਜਾਬ ਦੇ ਲੋਕ ਨਾਚ: ਬਦਲਦੇ ਪਰਿਪੇਖ (2017)
- ਪੰਜਾਬੀ ਭਾਸ਼ਾ ਅਤੇ ਲੋਕਧਾਰਾ
ਰਚਨਾਵਾਂ ਦਾ ਵੇੇੇਰਵਾ
[ਸੋਧੋ]ਪੰਜਾਬ ਦੇ ਲੋਕ ਨਾਚ: ਬਦਲਦੇ ਪਰਿਪੇਖ਼
[ਸੋਧੋ]ਪੰਜਾਬ ਦੇ ਲੋਕ ਨਾਚ ਬਦਲਦੇ ਪਰਿਪੇਖ ਪੁਸਤਕ ਸੁਤੇ ਸਿਧ ਹੋਂਦ ਵਿੱਚ ਨਹੀਂ ਆਈ,ਸਗੋਂ ਇਸ ਰਚਨਾ ਬਾਰੇ ਮਨ ਵਿੱਚ ਲੰਬੇ ਸਮੇਂ ਤੋਂ ਕਸ਼ਮਕਸ਼ ਚੱਲ ਰਹੀ ਸੀ।ਪੰਜਾਬੀ ਸਭਿਆਚਾਰ ਤੇ ਲੋਕਧਾਰਾ ਦੇ ਅਧਿਐਨ-ਵਿਸ਼ਲੇਸ਼ਣ ਵੱਲ ਦਿਲਚਸਪੀ ਹੋਣ ਕਾਰਨ ਕਈ ਵਾਰ ਵਿਚਾਰ ਆਉਂਦਾ ਸੀ ਕਿ ਪੰਜਾਬੀ ਲੋਕਧਾਰਾ ਅੰਦਰ ਲੋਕ ਗੀਤ ਅਤੇ ਲੋਕ ਨਾਚ ਹੀ ਦੋ ਅਜਿਹੀਆਂ ਵੰਨਗੀਆਂ ਹਨ,ਜਿਹੜੀਆਂ ਇਸ ਤੇਜ ਪਰਿਵਰਤਨ ਦੇ ਯੁੱਗ ਅੰਦਰ ਵੀ ਆਪਣੇ ਪਰੰਪਰਾਗਤ ਗੁਣ ਲੱਛਣ ਸੰਭਾਲੀ ਬੈਠੀਆਂ ਹਨ।ਵਰਤਮਾਨ ਸਮੇਂ ਅੰਦਰ ਰਸਮ ਰਿਵਾਜ,ਤਿੱਥ ਤਿਉਹਾਰ,ਖਾਣ ਪੀਣ,ਪਹਿਰਾਵਾ,ਸੰਚਾਰ ਤੇ ਆਵਾਜਾਈ ਦੇ ਸਾਧਨ ਅਤੇ ਮਨੋਰੰਜਨ ਦੇ ਸੰਦ ਸਾਧਨ ਸਾਰੇ ਦੇ ਸਾਰੇ ਪੱਛਮੀ ਸਭਿਆਚਾਰ ਦੇ ਪ੍ਰਭਾਵ ਅਧੀਨ ਆਪਣੀ ਪਰੰਪਰਾਗਤ ਨੁਹਾਰ ਗੁਆ ਚੁੱਕੇ ਹਨ,ਪ੍ਰੰਤੂ ਲੋਕ ਗੀਤਾਂ ਕਰਕੇ ਲੋਕ ਨਾਚ ਅਤੇ ਲੋਕ ਨਾਚਾਂ ਕਰਕੇ ਲੋਕ ਗੀਤ ਹਾਲੇ ਤੱਕ ਆਪਣੀ ਪ੍ਰੰਪਰਾਗਤ ਪਹਿਚਾਣ ਬਣਾਈ ਬੈਠੇ ਹਨ।ਗਿੱਧਾ,ਭੰਗੜਾ,ਝੁੰਮਰ,ਲੁੱਡੀ,ਸੰਮੀ,ਕਿੱਕਲੀ ਜਾਂ ਹੋਰ ਸਥਾਨਕ ਨਾਚਾਂ ਦੀ ਪੇਸ਼ਕਾਰੀ ਤੇ ਇਹਨਾਂ ਨਾਲ ਜੁੜੇ ਗੀਤ,ਬੋਲੀਆਂ ਅੱਜ ਤੱਕ ਵੀ ਪ੍ਰੰਪਰਾਗਤ ਉਚਾਰ ਲਹਿਜੇ ਨਾਲ ਜੁੜੇ ਪੱਖ ਹਨ।ਜਿਹੜੇ ਇਹਨਾਂ ਦੇ ਸ਼ਕਤੀਸ਼ਾਲੀ ਸਭਿਆਚਾਰਕ ਵਰਤਾਰਾ ਹੋਣ ਦੀ ਪੁਸ਼ਟੀ ਕਰਦੇ ਹਨ।ਲੋਕ ਨਾਚਾਂ ਦੀ ਇਹੋ ਖਾਸੀਅਤ ਪਹਿਚਾਨਣ ਦੇ ਮੰਤਵ ਅਧੀਨ ਇਹ ਪੁਸਤਕ ਹੋਂਦ 'ਚ ਆਈ ਹੈ,ਜਿਹੜੀ ਪਾਠਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ।
ਲੋਕ ਨਾਚ,ਲੋਕ ਗੀਤ,ਲੋਕ ਸੰਗੀਤ ਆਦਿ ਦੀ ਲੜੀ ਵਿੱਚ ਹੀ ਕਿਤੇ ਕਿਤੇ ਲੋਕ ਨਾਟ ਦਾ ਜ਼ਿਕਰ ਵੀ ਮਿਲਦਾ ਹੈ।ਲੋਕ ਨਾਟ ਵਿੱਚ ਹੀ ਕਿਤੇ ਕਿਤੇ ਲੋਕ ਗੀਤ ਸਮੇਤ ਪੇਸ਼ ਹੋਇਆ ਮਿਲਦਾ ਹੈ।ਇਸ ਤਰਾਂ ਸੁਆਂਗ ਜਾਂ ਤਮਾਸ਼ੇ ਦੇ ਰੂਪ ਵਿੱਚ ਲੋਕ ਨਾਚ ਅੰਦਰ ਲੋਕ ਨਾਟ ਦੀ ਝਲਕ ਵੀ ਦਿਖਾਈ ਦੇ ਜਾਂਦੀ ਹੈ।ਉਂਜ ਲੋਕ ਨਾਚ ਤੇ ਲੋਕ ਨਾਟ ਬੁਨਿਆਦੀ ਤੌਰ 'ਤੇ ਦੋ ਵੱਖੋ ਵੱਖਰੇ ਵਿਧੀ ਵਿਧਾਨ ਹਨ।ਦੋਵਾਂ ਦੀ ਪੇਸ਼ਕਾਰੀ ਦਾ ਮੰਤਵ ਵੀ ਵੱਖਰਾ ਵੱਖਰਾ ਹੁੰਦਾ ਹੈ।ਲੋਕ ਨਾਚ ਤਾਂ ਖੁਸ਼ੀ ਦੇ ਹਰ ਸਮੇਂ 'ਤੇ ਨੱਚਿਆ ਜਾ ਸਕਦਾ ਹੈ,ਪਰ ਲੋਕ ਨਾਟਕ ਹਰ ਸਮੇਂ ਪੇਸ਼ ਨਹੀਂ ਹੋ ਸਕਦਾ।ਲੋਕ ਨਾਟਕ ਦਾ ਆਪਣਾ ਇੱਕ ਵੱਖਰਾ ਕਥਾਨਕ ਹੁੰਦਾ ਹੈ,ਵੱਖਰੀ ਰੰਗ ਸ਼ੈਲੀ ਹੁੰਦੀ ਹੈ।ਇਸ ਵਿੱਚ ਵੇਸ-ਭੂਸ਼ਾ ਤੇ ਅਦਾਵਾਂ ਉੱਤੇ ਵਿਸ਼ੇਸ਼ ਬਲ ਦਿੱਤਾ ਜਾਂਦਾ ਹੈ।ਜਦੋਂ ਕਿ ਲੋਕ ਨਾਚ ਦੀਆਂ ਆਪਣੀਆਂ ਵਿਲੱਖਣ ਸ਼ੈਲੀਆਂ ਹਨ।ਇੱਥੋਂ ਤੱਕ ਕਿ ਲੋਕ ਨਾਚ ਝੁੰਮਰ ਤੇ ਸੰਮੀ ਪਰਸਪਰ ਸਮਾਨਤਾ ਰੱਖਣ ਦੇ ਬਾਵਜੂਦ ਵੀ ਵੱਖਰੀ ਹੋਂਦ ਵਾਲੇ ਨਾਚ ਹਨ।ਮਲਵਈ ਗਿੱਧੇ ਦੀ ਪੇਸ਼ਕਾਰੀ ਤੇ ਇਸ ਨਾਲ ਜੁੜੇ ਸਾਜ ਪੁਰਸ਼ਾਂ ਦਾ ਨਾਚ ਹੋਣ ਦੇ ਬਾਵਜੂਦ ਭੰਗੜੇ ਵਿੱਚ ਪ੍ਰਯੋਗ ਨਹੀਂ ਹੋ ਸਕਦੇ।ਸੋ ਪੰਜਾਬੀ ਲੋਕਧਾਰਾ ਅੰਦਰ ਲੋਕ ਨਾਚ ਤੇ ਲੋਕ ਨਾਟ ਵੱਖਰੀਆਂ ਧਾਰਾਵਾਂ ਹਨ,ਜਿੰਨ੍ਹਾਂ ਦੇ ਬੁਨਿਆਦੀ ਗੁਣ ਲੱਛਣ ਨਿਰਧਾਰਤ ਕਰਨ ਦੀ ਲੋੜ ਮਹਿਸੂਸ ਹੋ ਰਹੀ ਸੀ।ਇਸ ਵਿੱਚ ਪ੍ਰਾਥਮਿਕਤਾ ਲੋਕ ਨਾਚ ਦੀ ਰਹੀ ਹੈ।
ਪੰਜਾਬ ਦੇ ਲੋਕ ਨਾਚਾਂ ਦੇ ਪਰਸਪਰ ਨਿੱਖੜਵੇਂ ਲੱਛਣਾਂ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਨਾ ਕੇਵਲ ਵੱਖ ਵੱਖ ਭੂ ਖਿੱਤਿਆਂ ਦੇ ਲੋਕ ਨਾਚ ਵੱਖਰੇ ਵੱਖਰੇ ਨਾਂਵਾਂ ਨਾਲ ਜਾਣੇ ਜਾਂਦੇ ਹਨ,ਸਗੋਂ ਇਹਨਾਂ ਦੀਆਂ ਨਾਚ ਮੁਦਰਾਵਾਂ ਤੇ ਗੀਤਾਂ ਦੇ ਬੋਲ ਵੀ ਵੱਖਰੇ ਲਹਿਜੇ ਵਿੱਚ ਪੇਸ਼ ਹੁੰਦੇ ਹਨ।ਲੋਕ ਕਲਾ ਅਤੇ ਸਭਿਆਚਾਰ ਦੀ ਮੁੱਢਲੀ ਜਾਣ ਪਛਾਣ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਪ੍ਰਕਾਸ਼ਿਤ ਪੁਸਤਕ ਵਿੱਚੋਂ ਲੋਕ ਕਾਵਿ ਜਾਂ ਨ੍ਰਿਤ ਦੇ ਖੇਤਰ ਵਿੱਚ ਲੈਅ ਦਾ ਮਹੱਤਵ ਅਤੇ ਪੰਜਾਬ ਦੇ ਲੋਕ ਨਾਚ ਮਜ਼ਮੂਨ ਨੂੰ ਲੋੜ ਅਨੁਸਾਰ ਅਪਨਾਇਆ ਗਿਆ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਸਾਹਿਤ ਕੋਸ਼ ਵੀ ਲੋੜ ਅਨੁਸਾਰ ਵਾਚੇ ਤੇ ਅਪਨਾਏ ਗਏ ਹਨ।
ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ
[ਸੋਧੋ]ਕਲਾ ਦੇ ਵੱਖ ਵੱਖ ਰੂਪਾਂ ਵਿੱਚ ਸਾਹਿਤ ਦਾ ਅਤੇ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਕਹਾਣੀ ਦਾ ਮਹੱਤਵਪੂਰਨ ਸਥਾਨ ਹੈ।ਅਜੋਕੇ ਯੁੱਗ ਦੇ ਹਰ ਭਾਸ਼ਾ ਦੇ ਸਾਹਿਤ ਦੇ ਖੇਤਰ ਵਿੱਚ ਨਿੱਕੀ ਕਹਾਣੀ ਇੱਕ ਪ੍ਰਤੀਨਿਧ ਸਾਹਿਤ ਵੰਨਗੀ ਦੇ ਤੌਰ 'ਤੇ ਪ੍ਰਵਾਨ ਹੋ ਚੁੱਕੀ ਹੈ।ਪੰਜਾਬੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਅਜਿਹੇ ਬੇਸ਼ੁਮਾਰ ਲੇਖਕ ਮੌਜੂਦ ਹਨ ਜਿੰਨ੍ਹਾਂ ਨੂੰ ਨਿਰੋਲ ਕਹਾਣੀਕਾਰ ਦੇ ਤੌਰ 'ਤੇ ਸਾਹਿਤਿਕ ਪ੍ਰਸਿੱਧੀ ਪ੍ਰਾਪਤ ਹੋਈ।ਕੁਝ ਇੱਕ ਕਹਾਣੀ ਲੇਖਕਾਂ ਨੇ ਤਾਂ ਬਾਕਾਇਦਾ ਸਾਹਿਤ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਇੱਕਾ-ਦੁੱਕਾ ਕਹਾਣੀਆਂ ਨਾਲ ਅੰਤਰ-ਰਾਸ਼ਟਰੀ ਪੱਧਰ ਦਾ ਪੁਰਸਕਾਰ ਪ੍ਰਾਪਤ ਕਰ ਕੇ ਪੰਜਾਬੀ ਕਹਾਣੀ ਦੇ ਗੌਰਵ ਨੂੰ ਵਧਾਇਆ ਹੈ।ਇਤਨੇ ਥੋੜ੍ਹੇ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਆਪਣੀ ਪਹੁੰਚ ਬਣਾ ਲੈਣਾ,ਕੇਵਲ ਕਹਾਣੀ ਦੇ ਹੁਨਰ ਦਾ ਕਮਾਲ ਹੀ ਤਾਂ ਹੈ।ਕਹਾਣੀ ਕਿੳਂਕਿ ਹਮੇਸ਼ਾ ਆਪਣੇ ਸਮੇਂ ਦਾ ਹਾਣ ਲੋਚਦੀ ਹੈ,ਇਸ ਲਈ ਮਾਨਵੀ ਜੀਵਨ ਦੀ ਅਭਿਵਿਅੰਜਨਾ ਦੇ ਖੇਤਰ ਵਿੱਚ ਸਰਬ-ਪ੍ਰਥਮ ਅਤੇ ਮਹੱਤਵਪੂਰਨ ਸਥਾਨ ਰੱਖਦੀ ਹੈ।ਸਮੇਂ ਸਮੇਂ 'ਤੇ ਕਹਾਣੀਕਾਰਾਂ ਨੇ ਕਹਾਣੀ-ਖੇਤਰ ਵਿੱਚ ਨਵੇਂ ਨਵੇਂ ਪ੍ਰਯੋਗ ਕਰ ਕੇ ਇਸਨੂੰ ਵਿਸ਼ੇ ਅਤੇ ਰੂਪ ਦੇ ਪੱਖ ਤੋਂ 'ਨਵੀਨਤਮ' ਅਤੇ ਸਾਰਥਕ ਬਣਾਈ ਰੱਖਿਆ ਹੈ।
ਅੱਜ ਦੀ ਪੰਜਾਬੀ ਕਹਾਣੀ ਤਕਨੀਕੀ ਪੱਖ ਤੋਂ ਵਧੇਰੇ ਕਲਾ-ਕੌਸ਼ਲਤਾ ਵਾਲੀ ਤੇ ਵਿਸ਼ੇ ਪੱਖ ਤੋਂ ਵਧੇਰੇ ਵਾਸਤਵਿਕ,ਵਧੇਰੇ ਗਹਿਰਾਈ ਵਾਲੀ ਅਤੇ ਸਮਕਾਲੀ ਜੀਵਨ ਦਾ ਵਧੇਰੇ ਵਿਆਪਕ ਕੈਨਵਸ ਰੱਖਣ ਵਾਲੀ ਹੈ।ਇਸ ਦੇ ਵਿਪਰੀਤ ਪੰਜਾਬੀ ਕਹਾਣੀ ਆਲੋਚਨਾ ਦੀ ਵਿਵਸਥਾ ਉਤਨੀ ਸੰਤੋਸ਼ਜਨਕ ਨਹੀਂ ਹੈ।ਇਸ ਖੇਤਰ ਵਿੱਚ ਬਹੁਤਾ ਕੰਮ ਸੈਮੀਨਾਰਾਂ ਵਿੱਚ ਪੜ੍ਹੇ ਜਾਣ ਵਾਲੇ ਖੋਜ ਪੱਤਰਾਂ ਤੇ ਐਮ.ਏ.,ਐਮ.ਫ਼ਿਲ. ਅਤੇ ਪੀ.ਐਚ.ਡੀ. ਦੇ ਖੋਜ ਪ੍ਰਬੰਧਾਂ ਤੱਕ ਹੀ ਸੀਮਿਤ ਹੈ।ਕੁਝ ਵਿਦਵਾਨਾਂ ਦੁਆਰਾ ਮੌਲਿਕ ਜਾਂ ਸੰਪਾਦਿਤ ਕਹਾਣੀ-ਪੁਸਤਕਾਂ ਦੇ ਮੁੱਖ-ਬੰਦ ਜਾਂ ਆਲੋਚਨਾ ਆਲੋਚਨਾਤਮਿਕ ਨਿਬੰਧ ਵੀ ਲਿਖੇ ਮਿਲਦੇ ਹਨ,ਪ੍ਰੰਤੂ ਕਹਾਣੀ ਦੀ ਸਮੇਂ-ਸਮੇਂ ਬਦਲਦੀ ਨੁਹਾਰ ਨੂੰ ਸਮਝਣ ਸਮਝਾਉਣ ਲਈ ਇਹ ਕਾਫੀ ਨਹੀਂ ਹਨ।
ਕਹਾਣੀ ਆਲੋਚਨਾ ਸਬੰਧੀ ਮਿਲਦੀ ਪੁਸਤਕ ਸਮੱਗਰੀ ਵੀ ਇੱਕ ਖ਼ਾਸ ਸੀਮਾ ਤੋਂ ਅੱਗੇ ਨਹੀਂ ਲੰਘ ਸਕੀ।ਇਹਨਾ ਵਿੱਚੋਂ ਕਿਸੇ ਵੀ ਪੁਸਤਕ ਦੇ ਪਠਨ-ਪਾਠਨ ਉਪਰੰਤ ਇਸ ਕਿਸਮ ਦਾ ਅਹਿਸਾਸ ਨਹੀਂ ਉਪਜਦਾ ਕਿ ਅਸੀਂ ਫ਼ਲਾਂ ਲੇਖਕ ਦੀ ਵਿਚਾਰਧਾਰਾ ਜਾਂ ਉਸ ਦੀ ਫ਼ਲਾਂ ਰਚਨਾ ਨੂੰ ਸਮਝਣ ਦੇ ਸਮਰੱਥ ਹੋ ਗਏ ਹਾਂ।ਇਸ ਦੇ ਬਾਵਜੂਦ ਵੀ ਇਹਨਾਂ ਦੀ ਮਹੱਤਤਾ ਵੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ,ਕਿਉਂਕਿ ਕਿਸੇ ਵੀ ਖੇਤਰ ਵਿੱਚ ਮੁੱਢਲੇ ਯਤਨ ਆਪਣੇ ਆਪ ਵਿੱਚ ਵਿਸ਼ੇਸ਼ ਮਹੱਤਤਾ ਦੇ ਲਖਾਇਕ ਹੁੰਦੇ ਹਨ।ਇਹਨਾ ਯਤਨਾਂ ਦੇ ਫਲਸਰੂਪ ਹੀ ਅਗਲੇਰੀ ਪੀੜ੍ਹੀ,ਅਗਾਂਹ ਪੁਲਾਂਘ ਪੁੱਟਣ ਦੇ ਸਮਰੱਥ ਹੁੰਦੀ ਹੈ।
ਕਿਸੇ ਵੀ ਦੌਰ ਦੀ ਕਹਾਣੀ ਲਈ ਇਹ ਲਾਜ਼ਮੀ ਸ਼ਰਤ ਹੈ ਕਿ ਉਹ ਆਪਣੇ ਸਮੇਂ ਅਤੇ ਸਮਾਜ ਦੀਆਂ ਵਿਭਿੰਨ ਗਤੀਵਿਧੀਆਂ ਨਾਲ ਇਕਸੁਰਤਾ ਕਾਇਮ ਰੱਖਦੀ ਹੋਈ ਆਪਣੀ ਵਾਸਤਵਿਕਤਾ ਅਤੇ ਕਲਾਤਮਿਕ ਤੋਂ ਸੱਖ਼ਣੀ ਨਾ ਹੋਵੇ।ਹੱਥਲੀ ਪੁਸਤਕ ਨੂੰ ਵਿਉਂਤਣ ਸਮੇਂ ਜਿਸ ਤਰਤੀਬ ਨੂੰ ਮੈਂ ਅਪਣਾਇਆ ਹੈ,ਉਹਦਾ ਸੰਕੇਤਕ ਸੰਖੇਪ ਮੈਂ ਆਪਣੇ ਪਾਠਕਾਂ ਦੀ ਸਹਾਇਤਾ ਲਈ ਹੇਠਾਂ ਪੇਸ਼ ਕਰ ਰਿਹਾ ਹਾਂ:
ਪਹਿਲੇ ਅਧਿਆਇ ਵਿੱਚ ਕਹਾਣੀ ਦੀ ਪਰੰਪਰਾ,ਪੰਜਾਬੀ ਨਿੱਕੀ ਕਹਾਣੀ ਦੇ ਜਨਮ ਵਿਕਾਸ,ਲੱਛਣ,ਪ੍ਰਵਿਰਤੀਆਂ ਅਤੇ ਇਤਿਹਾਸਕਾਰੀ ਸਬੰਧੀ ਮਿਲਦੀ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਹੈ।
ਦੂਜੇ ਅਧਿਆਇ ਵਿੱਚ ਲੇਖਕ ਦੇ ਜੀਵਨ,ਰਚਨਾ ਅਤੇ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਵੇਰਵੇ ਵਿਚਾਰੇ ਗਏ ਹਨ।
ਤੀਜੇ ਅਧਿਆਇ ਵਿੱਚ ਜੋਸ਼ੀ-ਕਹਾਣੀਆਂ ਦੀ ਬਣਤਰ ਅਤੇ ਬੁਣਤਰ ਦੇ ਹੁਨਰ ਨੂੰ ਜਾਨਣ ਦੀ ਚੇਸ਼ਟਾ ਕੀਤੀ ਗਈ ਹੈ।
ਚੌਥੇ ਅਧਿਆਇ ਵਿੱਚ ਲੇਖਕ ਦੇ ਜੀਵਨ ਅਤੇ ਸਾਹਿਤ ਸਬੰਧੀ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਪੰਜਵੇਂ ਅਧਿਆਇ ਵਿੱਚ ਲੇਖਕ ਦੇ ਪੇਂਡੂ ਜਨ-ਜੀਵਨ ਪ੍ਰਤੀ ਦ੍ਰਿਸ਼ਟੀਕੋਣ ਦਾ ਜਾਇਜ਼ਾ ਲਿਆ ਗਿਆ ਹੈ।
ਛੇਵੇਂ ਅਧਿਆਇ ਵਿੱਚ ਨਵੀਨ ਕਦਰਾਂ-ਕੀਮਤਾਂ ਪ੍ਰਤੀ ਕਹਾਣੀਕਾਰ ਦੇ ਵਿਚਾਰਾਂ ਦੇ ਕਰਮ ਪ੍ਰਤੀਕਰਮ ਸਬੰਧੀ ਚਰਚਾ ਕੀਤਾ ਗਿਆ ਹੈ।
ਸੱਤਵੇਂ ਅਧਿਆਇ ਵਿੱਚ ਕਹਾਣੀਕਾਰ ਦੀ ਸਮੁੱਚੀ ਕਹਾਣੀ-ਯਾਤਰਾ ਤੇ ਉਸ ਦੇ ਵਿਕਾਸ,ਵਿਨਾਸ ਦੀ ਗਤੀ ਨੂੰ ਪਛਾਣਨ ਦਾ ਯਤਨ ਹੈ।
ਅੱਠਵੇਂ ਅਧਿਆਇ ਵਿੱਚ ਕਹਾਣੀਕਾਰ ਦੁਆਰਾ ਪ੍ਰਯੋਗ ਕੀਤੀ ਭਾਸ਼ਾ ਦਾ ਮੁਲਾਂਕਣ ਕੀਤਾ ਗਿਆ ਹੈ।
ਅੰਤਮ ਅਧਿਆਇ ਵਿੱਚ ਕੁਝ ਨਿੱਜੀ ਪ੍ਰਭਾਵਾਂ ਦਾ ਉਲੇਖ ਕਰ ਕੇ ਲੇਖਕ ਦੀ ਸ਼ਖ਼ਸੀਅਤ ਦੇ ਕੁਝ ਲੁਕੇ-ਛਿਪੇ ਪੱਖਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ।
ਅੰਤਿਕਾ ਵਿੱਚ ਕਹਾਣੀਕਾਰ ਦੇ ਸਮਕਾਲੀ ਲੇਖਕਾਂ/ਆਲੋਚਕਾਂ ਦੀਆਂ ਟਿੱਪਣੀਆਂ ਦਿੱਤੀਆਂ ਗਈਆਂ ਹਨ।ਇਸ ਉਪਰੰਤ ਸੰਦਰਭ ਸਾਹਿਤ ਦੀ ਸੂਚੀ ਸ਼ਾਮਲ ਹੈ।
:
ਪੰਜਾਬੀ ਭਾਸ਼ਾ ਅਤੇ ਲੋਕਧਾਰਾ
[ਸੋਧੋ]ਇਸ ਪੁਸਤਕ ਵਿੱਚ ਦੋ ਭਾਗ ਬਣਾਏ ਗਏ ਹਨ।ਪਹਿਲੇ ਭਾਗ ਦਾ ਨਾਮ ਹੈ ਭਾਸ਼ਾ ਅਤੇ ਪੰਜਾਬੀ ਭਾਸ਼ਾ।
ਇਸ ਭਾਗ ਦੇ ਵਿੱਚ ਸ਼ਾਮਲ ਪਾਠਾਂ ਦਾ ਵਰਨਣ ਇਸ ਤਰਾਂ ਹੈ
1.ਪੰਜਾਬੀ ਭਾਸ਼ਾ: ਸਰੂਪ ਅਤੇ ਪ੍ਰਵਿਰਤੀਆਂ
ਭਾਸ਼ਾ ਦੀ ਪਰਿਭਾਸ਼ਾ; ਲੱਛਣ,ਪ੍ਰਯੋਜਨ ਤੇ ਮਹੱਤਵ; ਸੰਚਾਰ ਮਾਧਿਅਮ; ਸਰੂਪ ਅਤੇ ਵਰਗੀਕਰਨ; ਭਾਸ਼ਾ ਤੇ ਉਪਭਾਸ਼ਾ; ਪੰਜਾਬੀ ਉਪਭਾਸ਼ਾ ਵਿਗਿਆਨ; ਵਿਸ਼ੇਸ਼ਤਾਈਆਂ; ਭਾਸ਼ਾ,ਲਿਪੀ ਤੇ ਆਰਥੋਗ੍ਰਾਫੀ; ਭਾਸ਼ਾ ਵਿਗਿਆਨ,ਪਰਿਭਾਸ਼ਾ,ਸਰੂਪ,ਪ੍ਰਯੋਜਨ ਤੇ ਖੇਤਰ; ਧੁਨੀ ਸ਼ਾਸ਼ਤਰ,ਧੁਨੀ ਵਿਗਿਆਨੀ,ਧੁਨੀ ਗ੍ਰਾਮ; ਰੂਪ ਵਿਗਿਆਨ,ਰੂਪ ਗ੍ਰਾਮ,ਰੂਪ ਪਰਿਵਰਤਨ; ਵਾਕ ਵਿਗਿਆਨ,ਅਰਥ ਤੇ ਅਰਥ ਵਿਗਿਆਨ; ਚਿਹਨ ਵਿਗਿਆਨ; ਭਾਸ਼ਾ ਵਿਗਿਆਨ ਅਤੇ ਸਾਹਿਤ ਸਮੀਖਿਆ; ਸਾਹਿਤ ਅਤੇ ਭਾਸ਼ਾ
2. ਭਾਰਤੀ ਆਰੀਆਈ ਭਾਸ਼ਾ ਪਰਿਵਾਰ ਅਤੇ ਪੰਜਾਬੀ ਭਾਸ਼ਾ
3. ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਪੜਾਅ
4. ਪੰਜਾਬੀ ਦੀਆਂ ਉਪਭਾਸ਼ਾਵਾਂ
ਮਾਝੀ,ਦੁਆਬੀ; ਮਲਵਈ,ਪੁਆਧੀ,ਰਾਠੀ ਜਾਂ ਪਚਾਧੀ,ਪੋਠੋਹਾਰੀ,ਮੁਲਤਾਨੀ; ਝਾਂਗੀ,ਪਹਾੜੀ ਤੇ ਡੋਗਰੀ
5.ਪੰਜਾਬੀ ਭਾਸ਼ਾਵਾਂ ਉੱਤੇ ਦੂਜੀਆਂ ਭਾਸ਼ਾਵਾਂ ਦੇ ਪ੍ਰਭਾਵ
ਦੇਸੀ ਭਾਸ਼ਾਵਾਂ ਦੇ ਪ੍ਰਭਾਵ; ਸੰਸਕ੍ਰਿਤ ਦਾ ਪ੍ਰਭਾਵ; ਪੰਜਾਬੀ ਅਤੇ ਹਿੰਦੀ; ਪੰਜਾਬੀ ਤੇ ਫ਼ਾਰਸੀ; ਪੰਜਾਬੀ ਤੇ ਉਰਦੂ; ਪੰਜਾਬੀ ਤੇ ਅੰਗਰੇਜੀ
6.ਪੰਜਾਬੀ ਧੁਨੀ ਵਿਗਿਆਨ
ਖੰਡੀ ਤੇ ਅਖੰਡੀ ਧੁਨੀਆਂ; ਤਾਨ; ਦਬਾਅ ਜਾਂ ਬਲ; ਨਾਸਿਕਤਾ,ਲਗਾਖ਼ਰ
7.ਪੰਜਾਬੀ ਰੂਪ ਵਿਗਿਆਨ
ਬੰਧੇਜੀ ਭਾਵੰਸ਼; ਪੰਜਾਬੀ ਸ਼ਬਦਾਵਲੀ
8.ਅਰਥ ਵਿਗਿਆਨ ਅਤੇ ਪੰਜਾਬੀ ਅਰਥ ਵਿਗਿਆਨ
ਇਤਿਹਾਸਿਕ ਪਿਛੋਕੜ; ਪਰਿਭਾਸ਼ਾ; ਅਰਥ ਬਾਰੇ ਭਾਰਤੀ ਸਿਧਾਂਤ; ਸ਼ਬਦ ਅਰਥ ਤੇ ਪ੍ਰਸੰਗ; ਸ਼ਬਦਾਂ ਦਾ ਵਰਗੀਕਰਨ
9. ਪੰਜਾਬੀ ਵਾਕ ਵਿਗਿਆਨ
ਵਾਕ ਰਚਨਾ ਦੇ ਨਾਮ; ਮੇਲ; ਅਧਿਕਾਰ; ਤਰਤੀਬ; ਵਾਕਾਂ ਦਾ ਵਰਗੀਕਰਨ
10.ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ
11.ਕੋਸ਼ਕਾਰੀ ਦਾ ਮਹੱਤਵ ਅਤੇ ਪੰਜਾਬੀ ਕੋਸ਼ਕਾਰੀ
12.ਪੰਜਾਬੀ ਵਿਆਕਰਨ: ਸਥਿਤੀ ਤੇ ਸੰਭਾਵਨਾਵਾਂ
13. ਪੰਜਾਬੀ ਵਿੱਚ ਅਨੁਵਾਦ ਕਾਰਜ
ਭਾਗ ਦੂਜਾ: ਪੰਜਾਬੀ ਲੋਕਧਾਰਾ
1. ਲੋਕਧਾਰਾ: ਪਰਿਭਾਸ਼ਾ,ਪ੍ਰਕਿਰਤੀ ਅਤੇ ਲੱਛਣ
ਪਰੰਪਰਾ; ਲੋਕ-ਮਨ;ਲੋਕ-ਸਭਿਆਚਾਰ
2.ਲੋਕ-ਸਾਹਿਤ: ਪਰਿਭਾਸ਼ਾ,ਪ੍ਰਕਿਰਤੀ ਅਤੇ ਵਿਸ਼ੇ-ਖੇਤਰ
ਵਿਸ਼ੇ ਖੇਤਰ;ਕਾਵਿ ਰੂਪ: ਲੋਕ ਗੀਤ; ਘੋੜੀ; ਸੁਹਾਗ;ਕਿੱਕਲੀ; ਥਾਲ,ਲੋਰੀ,ਢੋਲੇ,ਮਾਹੀਆ,ਸਿੱਠਣੀ; ਅਲਾਹੁਣੀ; ਕੀਰਨਾ; ਸੱਦ; ਬੋਲੀ; ਆਰਤੀ; ਭੇਟਾ; ਮੰਗਲਾਚਰਨ; ਲੋਕ ਵਾਰ; ਕਵੀਸ਼ਰੀ; ਲੋਕ ਗੀਤਾਂ ਦਾ ਪ੍ਰਵਿਰਤੀਮੂਲਕ ਵਰਗੀਕਰਨ; ਦਿਨ ਦਿਹਾਰਾਂ ਦੇ ਗੀਤ; ਲੋਕ ਕਹਾਣੀ; ਵਰਗੀਕਰਨ,ਸ਼ਗਨ ਅਪਸ਼ਗਨ,ਪੁੰਨ ਪਾਪ; ਸੰਸਕਾਰ
3. ਲੋਕ ਧਰਮ: ਪਰਿਭਾਸ਼ਾ,ਪ੍ਰਕਿਰਤੀ ਅਤੇ ਪ੍ਰਕਾਰਜ
ਵਹਿਮ ਭਰਮ; ਲੋਕ ਵਿਸ਼ਵਾਸ; ਜਾਦੂ ਟੂਣੇ
4.ਰਿਸ਼ਤਾਨਾਤਾ/ਸਾਕਾਦਾਰੀ ਪ੍ਰਣਾਲੀ
5.ਵਰਤ ਤੇ ਪੂਜਾ ਵਿਧੀਆਂ
6.ਰੀਤੀ ਰਿਵਾਜ
7.ਲੋਕ-ਕਲਾ: ਪਰਿਭਾਸ਼ਾ,ਸਰੂਪ ਅਤੇ ਵਰਗੀਕਰਨ
ਪੰਜਾਬ ਦੇ ਲੋਕ-ਨਾਚ: ਗਿੱਧਾ; ਭੰਗੜਾ; ਝੁੰਮਰ;ਸੰਮੀ; ਲੁੱਡੀ; ਕਿੱਕਲੀ; ਲੋਕ ਨਾਟਕ; ਲੋਕ ਸੰਗੀਤ
8.ਪਹਿਰਾਵਾ ਤੇ ਹਾਰ ਸ਼ਿੰਗਾਰ
ਪਹਿਰਾਵਾ,ਹਾਰ ਸ਼ਿੰਗਾਰ
9.ਲੋਕ ਖੇਡਾਂ ਅਤੇ ਲੋਕ ਤਮਾਸ਼ੇ
ਦਾਈਆਂ ਦੂਹਕੜੇ; ਪੀਲ ਪਲਾਂਘਣ/ਡੰਡਾ ਡੁੱਕ; ਗੁਟਾਰ ਫਸਗੀ
ਸੰਪਾਦਿਤ ਪੁਸਤਕਾਂ
[ਸੋਧੋ]- “ਕਹਾਣੀ ਸ਼ਾਸਤਰ (1991)
- ਸੋਹਣੀ: ਸਨਮਾਨ ਤੇ ਸਮੀਖਿਆ (1997)
- ਨਿੱਕੀ ਕਹਾਣੀ ਦਾ ਸਿਧਾਂਤ (2003)
ਸੱਭਿਆਚਾਰੀ ਦੀ ਮੁੱਢਲੀ ਜਾਣ-ਪਛਾਣ
[ਸੋਧੋ]ਸੱਭਿਆਚਾਰ ਦੀ ਪਰਿਭਾਸ਼ਾ
[ਸੋਧੋ]ਹਵਾਲੇ ਅਤੇ ਟਿੱਪਣੀਆਂ
[ਸੋਧੋ]- ਜ਼ੋਸ਼ੀ, ਜੀਤ ਸਿੰਘ, ਕਹਾਣੀ ਦਾ ਸਿਧਾਂਤ, ਮਦਾਨ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003
- ਜ਼ੋਸ਼ੀ, ਜੀਤ ਸਿੰਘ, ਨਿੱਕੀ ਕਹਾਣੀ ਦਾ ਸਿਧਾਂਤ, ਮਦਾਨ ਪਬਲੀਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003
- ਜ਼ੋਸ਼ੀ, ਜੀਤ ਸਿੰਘ, ਸੱਭਿਆਚਾਰ ਅਤੇ ਲੋਕਧਾਰਾ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 1997
- ਜ਼ੋਸ਼ੀ, ਜੀਤ ਸਿੰਘ, ਸੱਭਿਆਚਾਰ ਅਤੇ ਲੋਕਧਾਰਾ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 1997
- ਜ਼ੋਸ਼ੀ, ਜੀਤ ਸਿੰਘ, ਲੋਕ ਕਲਾ ਅਤੇ ਸੱਭਿਆਚਾਰ: ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010, ਪੰਨਾ 14।
- ਜ਼ੋਸ਼ੀ, ਜੀਤ ਸਿੰਘ, ਲੋਕ ਕਲਾ ਅਤੇ ਸੱਭਿਆਚਾਰ: ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010, ਪੰਨਾ 14।
- ਜ਼ੋਸ਼ੀ, ਜੀਤ ਸਿੰਘ, ਲੋਕ ਕਲਾ ਅਤੇ ਸੱਭਿਆਚਾਰ: ਮੁੱਢਲੀ ਜਾਣ-ਪਛਾਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010, ਪੰਨਾ 15।
- ਜੋਸ਼ੀ,ਜੀਤ ਸਿੰਘ, ਪੰਜਾਬ ਦੇ ਲੋਕ ਨਾਚ: ਬਦਲਦੇ ਪਰਿਪੇਖ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ,2017, ਪੰਨਾ 10-15।
- ਜੋਸ਼ੀ,ਜੀਤ ਸਿੰਘ, ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ, ਪਬਲੀਕੇਸ਼ਨ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,1983,ਪੰਨਾ 7-11।
- ਜੋਸ਼ੀ,ਜੀਤ ਸਿੰਘ, ਪੰਜਾਬੀ ਭਾਸ਼ਾ ਅਤੇ ਲੋਕਧਾਰਾ, ਵਾਰਿਸ ਸ਼ਾਹ ਫਾਊਂਡੇਸ਼ਨ,ਅੰਮ੍ਰਿਤਸਰ,ਪੰਨਾ 3-4।