ਭਾਈ ਕੀ ਪਸ਼ੌਰ
ਭਾਈ ਕੀ ਪਸ਼ੌਰ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੁਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸੁਨਾਮ |
ਵੈੱਬਸਾਈਟ | www |
ਭਾਈ ਕੀ ਪਸ਼ੌਰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਤੋਂ ਵੀਹ ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਪ੍ਰਸਿੱਧ ਇਤਿਹਾਸਕ ਪਿੰਡ ਹੈ। ਇਹ ਪਿੰਡ ਦੇ ਗੁਆਢੀ ਪਿੰਡ ਸੰਗਤੀਵਾਲਾ, ਛਾਹੜ, ਕੌਹਰੀਆਂ, ਘੋੜੇਨਬ, ਨੰਗਲਾ ਅਤੇ ਸੇਖੂਵਾਸ ਹਨ।
ਪਸ਼ੌਰ ਪਿੰਡ ਦਾ ਨਿਰਮਾਣ ਕਰਨ ਵਾਲੇ ਬਾਬਾ ਨੰਦ ਸਾਹਿਬ ਦੇ ਪਿਤਾ ਬ੍ਰਾਹਮਣ ਗੰਗਾ ਰਾਮ ਬਠਿੰਡੇ ਦੇ ਰਹਿਣ ਵਾਲੇ ਅਨਾਜ ਦੇ ਵਪਾਰੀ ਸਨ। ਭਾਈ ਸੰਤੋਖ ਸਿੰਘ ਦੇ ਗਰੰਥ ਸ੍ਰੀ ਸੂਰਜ ਪਰਕਾਸ਼ ਦੀ ਛੇਵੀਂ ਜਿਲਦ (ਪੰਨਾ 1839 ਤੋਂ 1856) ਅਨੁਸਾਰ ‘‘ਬ੍ਰਾਹਮਣ ਗੰਗਾ ਰਾਮ ਨੇ ਸ੍ਰੀ ਅੰਮ੍ਰਿਤ ਸਰੋਵਰ (ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿਖੇ ਪੰਜ ਸੌ ਮਣ ਬਾਜਰੇ ਦਾ ਅੰਨ ਲੰਗਰ ਲਈ ਦਾਨ ਕਰਕੇ, ਗੁਰੂ ਘਰ ਤੋਂ ਵੱਡੀਆਂ ਬਖਸ਼ਿਸ਼ਾਂ ਪਰਾਪਤ ਕੀਤੀਆਂ ਸਨ।’’ (ਭਯੋ ਸਿੱਧ, ਸਤਿਗੁਰ ਕੇ ਜੋਰ) ਗੰਗਾ ਰਾਮ ਵੱਲੋਂ ਸੇਵਾ ਅਤੇ ਸਿਮਰਨ ਸਦਕਾ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਅਤੇ ਉਸ ਦੇ ਪਾਰਗਰਾਮੀ ਹੋਣ ਦੀ ਗੱਲ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਤੇ ਭਾਈ ਵੀਰ ਸਿੰਘ ਦੀ ਰਚਨਾ ‘ਅਸ਼ਟ ਗੁਰੂ ਚਮਤਕਾਰ’ ਵਿਚ ਵੀ ਮਿਲਦੀ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬ੍ਰਾਹਮਣ ਗੰਗਾ ਰਾਮ ਜੀ ਦੇ ਪਰਸਪਰ ਨਿਸ਼ਕਾਮ ਭਾਵੀ ਪ੍ਰੇਮ ਦਾ ਹਵਾਲਾ ਅੰਗਰੇਜ਼ ਇਤਿਹਾਸਕਾਰ ਮੈਕਾਲਿਫ ਦੀ ਰਚਨਾ ‘ਦਿ ਸਿੱਖ ਰਿਲੀਜਨ ਭਾਗ ਤੀਜਾ’ ਵਿਚ ਵੀ ਦਰਜ ਹੋਇਆ ਮਿਲਦਾ ਹੈ। ਮੈਕਾਲਿਫ ਅਨੁਸਾਰ ‘‘The Guru who was naturally pleased to meet such a disinterested friend, commended and blessed him.’’ ਆਪਣੀ ਨਿਸ਼ਕਾਮ ਸੇਵਾ ਅਤੇ ਸਿਮਰਨ ਦੀ ਲਗਨ ਕਾਰਨ ਬ੍ਰਾਹਮਣ ਗੰਗਾ ਰਾਮ, ਗੁਰੂ ਸਾਹਿਬ ਅਤੇ ਸਿੱਖ ਸੰਗਤ ਲਈ ‘ਭਾਈ ਗੰਗਾ ਰਾਮ’ ਬਣ ਗਿਆ ਸੀ ਅਤੇ ਉਸ ਦੀ ਸੰਤਾਨ ਨੂੰ ‘ਭਾਈ ਕੇ’ ਕਿਹਾ ਜਾਣ ਲੱਗ ਪਿਆ ਸੀ।
ਧਾਰਮਿਕ ਸਥਾਨ
[ਸੋਧੋ]ਪਿੰਡ ਵਿੱਚ ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਸਮਾਧ ਬਾਬਾ ਭਾਈ ਮੂਲ ਚੰਦ ਜੀ, ਸਮਾਧ ਬਾਬਾ ਚੰਦ ਸਿੰਘ ਜੀ, ਸਮਾਧ ਬਾਬਾ ਸਿੱਧਸਰ, ਸਮਾਧ ਬਾਬਾ ਬਲਰਾਮ ਗਿਰ ਜੀ, ਸ਼ਿਵ ਮੰਦਰ, ਰਵਿਦਾਸ ਮੰਦਰ, ਬਿਰੱਕਤ ਕੁਟੀ, ਵਾਲਮੀਕ ਮੰਦਰ ਅਤੇ ਗੁੱਗਾਮਾੜੀ ਆਦਿ ਸਭ ਧਰਮਾਂ ਦੇ ਧਾਰਮਿਕ ਸਥਾਨ ਹਨ।
ਸਹੂਲਤਾਂ
[ਸੋਧੋ]ਪਿੰਡ ਵਿੱਚ ਪ੍ਰਾਇਮਰੀ ਸਕੂਲ, ਹਾਈ ਸਕੂਲ, ਡਾਕਘਰ, ਖੇਡ ਸਟੇਡੀਅਮ, ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ, ਕਮਿਊਨਿਟੀ ਸੈਂਟਰ ਅਤੇ ਡਿਸਪੈਂਸਰੀ ਆਦਿ ਹਨ।ਪਿੰਡ ਵਿੱਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਹਨ।
ਸਨਮਾਨਯੋਗ ਵਿਆਕਤੀ
[ਸੋਧੋ]ਪਿੰਡ ਦੇ ਭਾਈ ਰਾਮ ਸਿੰਘ ਜੋਸ਼ੀ ਪਟਿਆਲਾ ਰਾਜ-ਦਰਬਾਰ ਵਿੱਚ ਮਹਾਰਾਜਾ ਕਰਮ ਸਿੰਘ ਦੇ ਦੀਵਾਨ-ਏ-ਖਾਸ, ਰਾਮ ਸਿੰਘ ਜੋਸ਼ੀ ਨੇ 1875ਈ. ਵਿੱਚ ਰੈਜ਼ੀਡੈਂਸੀ ਕਾਲਜ ਕਲਕੱਤਾ ਤੋਂ ਗਰੈਜੂਏਸ਼ਨ ਕਰਕੇ ਪਟਿਆਲਾ ਸਟੇਟ ਦਾ ਪਹਿਲਾ ਗਰੈਜੂਏਟ, ਜਸਟਿਸ ਮਹਿੰਦਰ ਸਿੰਘ ਜੋਸ਼ੀ, ਪ੍ਰੀਤਇੰਦਰ ਸਿੰਘ ਜੋਸ਼ੀ ਮਸ਼ਹੂਰ ਡਾਕਟਰ, ਮਾਹਿਰ ਸਰਜਨ ਡਾ. ਸੁਖਵਿੰਦਰ ਸਿੰਘ ਜੋਸ਼ੀ, ਹਰਨੇਕ ਸਿੰਘ ਜੋਸ਼ੀ ਸਿੱਖਿਆ ਵਿਭਾਗ ਦੇ ਜੁਆਇੰਟ ਸੈਕਟਰੀ (ਖੇਡਾਂ), ਬਲਵਿੰਦਰ ਸਿੰਘ ਜੋਸ਼ੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਸ਼ਾ ਮਾਹਿਰ, ਡਾ. ਜੀਤ ਸਿੰਘ ਜੋਸ਼ੀ, ਪ੍ਰੋ. ਸਤਵੀਰ ਸਿੰਘ, ਹਰਵਿੰਦਰ ਸਿੰਘ ਜੋਸ਼ੀ ਪੰਜਾਬੀ ਪ੍ਰੋਫੈਸਰ, ਘਣਸ਼ਾਮ ਜੋਸ਼ੀ ਟਰੇਡ ਯੂਨੀਅਨਾਂ, ਬਾਬਾ ਕਰਮ ਚੰਦ ਜੋਸ਼ੀ ਅਤੇ ਬਾਬਾ ਰਾਮ ਚੰਦ ਜੋਸ਼ੀ ਮਾਲਵੇ ਦੇ ਪ੍ਰਸਿੱਧ ਕਵੀਸ਼ਰ, ਅਮਰ ਸਿੰਘ ਭੰਗੂ ਓਲੰਪਿਕ ਵਾਸੀ ਹਨ।