ਸਮੱਗਰੀ 'ਤੇ ਜਾਓ

ਜੀਵ ਪ੍ਰਜਾਤੀਆਂ ਦੀ ਉਤਪਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀਵ ਪ੍ਰਜਾਤੀਆਂ ਦੀ ਉਤਪਤੀ
ਮੁੱਖ ਪੰਨਾ[1]
ਲੇਖਕਚਾਰਲਸ ਡਾਰਵਿਨ
ਦੇਸ਼ਬਰਤਾਨੀਆ
ਭਾਸ਼ਾਅੰਗਰੇਜ਼ੀ
ਵਿਸ਼ਾਕੁਦਰਤੀ ਚੋਣ
ਯੋਗਤਮ ਦਾ ਬਚਾਅ
ਵਿਧਾਵਿਗਿਆਨ ਜੀਵ ਵਿਗਿਆਨ
ਪ੍ਰਕਾਸ਼ਨ24 ਨਬੰਵਰ, 1859 (ਜਾਨ ਮਰੇ)
ਮੀਡੀਆ ਕਿਸਮਹਾਰਡ ਕਵਰ ਅਤੇ ਪੇਪਰ ਬੈਕ
ਸਫ਼ੇ502
ਓ.ਸੀ.ਐਲ.ਸੀ.352242

ਜੀਵ ਪ੍ਰਜਾਤੀਆਂ ਦੀ ਉਤਪਤੀ ਚਾਰਲਸ ਡਾਰਵਿਨ ਨੇ ਜਾਣਕਾਰੀਆਂ ਅਤੇ ਅਧਿਐਨ ਸਮੱਗਰੀ ਦਾ ਭੰਡਾਰ ਇਕੱਠਾ ਕਰ ਲਿਆ, ਇਹੀ ਅਗੇ ਜਾ ਕੇ ਡਾਰਵਿਨ ਦੀ ਸੰਸਾਰ ਪ੍ਰਸਿੱਧ ਪੁਸਤਕ ਬਣੀ। ਡਾਰਵਿਨ ਨੇ ਜੀਵ ਵਿਕਾਸ ਸਬੰਧੀ ਦੋ ਮਹੱਤਵਪੂਰਨ ਧਾਰਨਾਵਾਂ ‘ਕੁਦਰਤੀ ਚੋਣ‘ ਤੇ ‘ਯੋਗਤਮ ਦਾ ਬਚਾਅ’ ਨੂੰ ਵਿਕਸਤ ਕੀਤਾ ਅਤੇ 1859 ਵਿੱਚ ਆਪਣੀ ਕਿਤਾਬ ‘ਜੀਵ ਪ੍ਰਜਾਤੀਆਂ ਦੀ ਉਤਪਤੀ’ ਪੂਰੀ ਕੀਤੀ। ਉਸੇ ਸਾਲ ਨਵੰਬਰ, 1859 ਵਿੱਚ ਇਹ ਕਿਤਾਬ ਛਪ ਗਈ। ਉਸ ਦੀ ਕਿਤਾਬ ਨੂੰ ਖਰੀਦਣ ਤੇ ਪੜ੍ਹਣ ਵਾਲੇ ਪਹਿਲੇ ਵਿਅਕਤੀਆਂ ਵਿੱਚ ਸਾਡੇ ਸਮਿਆਂ ਦੇ ਮਹਾਨ ਵਿਗਿਆਨੀ ਤੇ ਦਾਰਸ਼ਨਿਕ ਕਾਰਲ ਮਾਰਕਸ ਤੇ ਫ਼ਰੀਡਰਿਸ਼ ਐਂਗਲਸ ਵੀ ਸ਼ਾਮਿਲ ਸਨ। ਉਸ ਨੇ ਸਿੱਧ ਕਰ ਦਿੱਤਾ ਕਿ ਧਰਤੀ ‘ਤੇ ਜੀਵਾਂ ਦੀਆਂ ਪ੍ਰਜਾਤੀਆਂ ਸਦਾ ਤੋਂ ਇਕੋ ਜਿਹੀਆਂ ਤੇ ਇਕੋ ਗਿਣਤੀ ‘ਚ ਨਹੀਂ ਰਹੀਆਂ ਅਤੇ ਨਾ ਹੀ ਜੀਵ ਸਦਾ ਤੋਂ ਧਰਤੀ ‘ਤੇ ਰਹੇ ਹਨ। ਜੀਵਾਂ ਦਾ ਵਿਕਾਸ ਹੋਇਆ ਹੈ, ਧਰਤੀ ਉਪਰਲੇ ਜੀਵਨ ਵਿੱਚ ਲਗਾਤਾਰ ਬਦਲਾਅ ਆਉਂਦੇ ਰਹੇ ਹਨ ਅਤੇ ਇਹ ਬਦਲਾਅ ਆਉਣ ਵਿੱਚ ਲੱਖਾਂ ਸਾਲ ਲੱਗੇ ਹਨ। ਜਦੋਂ ਡਾਰਵਿਨ ਨੇ ਆਪਣੀ ਕਿਤਾਬ ‘ਮਨੁੱਖ ਦੀ ਉਤਪਤੀ’ ਵਿੱਚ ਇੱਕ ਖੁਲਾਸਾ ਕੀਤਾ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਦੀ ਇੱਕ ਕਿਸਮ ‘ਏਪ’ ਤੋਂ ਹੋਇਆ ਹੈ ਤਾਂ ਬਾਂਦਰ ਦੇ ਧੜ ਉੱਪਰ ਡਾਰਵਿਨ ਦਾ ਚਿਹਰਾ ਲਗਾ ਕੇ ਉਸ ਦੀ ਖਿੱਲੀ ਉਡਾਈ ਗਈ।[2]

ਹਵਾਲੇ

[ਸੋਧੋ]
  1. Darwin 1859, p. iii
  2. "Darwin Manuscripts (Digitised notes on Origin)". Cambridge Digital Library. Retrieved 24 November 2014.