ਜੀ-ਬੋਰਡ
ਦਿੱਖ
[1]ਜੀਬੋਰਡ ਜਾਂ ਗੂਗਲ ਬੋਰਡ ਇੱਕ ਆਨ ਸਕਰੀਨ ਕੀ-ਬੋਰਡ ਜੋ ਗੂਗਲ ਦੁਆਰਾ ਬਣਾਇਆ ਗਿਆ ਹੈ। ਜੋ ਸਮਾਰਟ ਫੋਨਾਂ ਵਿੱਚ ਵਰਤਿਆ ਜਾਂਦਾ ਹੈ। ਜੀ ਬੋਰਡ ਵਿੱਚ ਇੱਕ ਆਧੁਨਿਕ ਟਾਈਪਿੰਗ ਐਪ ਵਾਲੀਆਂ ਤਮਾਮ ਵਿਸ਼ੇਸ਼ਤਾਵਾਂ ਹਨ। ਇਸ ਵਿੱਚ ਰੋਮਨ ਅੱਖਰਾਂ ਰਾਹੀਂ ਗੁਰਮੁਖੀ ਵਿੱਚ ਲਿਖਣ ਦੀ ਸਹੂਲਤ ਤੋਂ ਇਲਾਵਾ ਵਾਇਸ ਟਾਈਪਿੰਗ, ਹੱਥ ਲਿਖਤ ਟਾਈਪਿੰਗ ਆਦਿ ਸੁਵਿਧਾਵਾਂ ਵੀ ਸ਼ੁਮਾਰ ਹਨ। ਆਓ ਇਨ੍ਹਾਂ ਬਾਰੇ ਵਿਸਥਾਰ ਸਹਿਤ ਚਰਚਾ ਕਰੀਏ:
1)ਗੂਗਲ ਸਰਚ: ਇਸ ਵਿੱਚ ਗੂਗਲ ਸਰਚ ਦੀ ਸਹੂਲਤ ਹੈ।
2) ਇਮੋਜੀ ਤੇ ਜਿਫ (GIF) ਸ਼ੇਅਰ: ਇਸ ਵਿੱਚ ਅਸੀਂ ਈਮੋਜੀ ਅਤੇ ਜਿਫ
ਫਾਈਲਾਂ ਨੂੰ ਟਾਈਪ ਕਰਕੇ ਸਰਚ ਕਰਕੇ ਸਾਂਝਾ ਕਰ ਸਕਦੇ ਹਾਂ।
3) ਪ੍ਰਡਿਕਟਿਵ ਟਾਈਪਿੰਗ: ਇਸ ਵਿੱਚ ਟਾਈਪ ਕੀਤੇ ਜਾਣ ਵਾਲੇ ਅੱਖਰਾਂ ਦੇ ਆਧਾਰ 'ਤੇ ਢੁੱਕਵੇਂ ਸ਼ਬਦਾਂ ਨੂੰ ਸੁਝਾਅ ਵਜੋਂ ਪੇਸ਼ ਕਰਨ ਦੀ ਸਹੂਲਤ ਹੈ।
4) ਗਲਾਈਡ ਟਾਈਪਿੰਗ: ਗੈਸਚਰ ਸਵਾਲ [2]ਸਵਾਈਪ ਜੀ-ਬੋਰਡ ਰਾਹੀਂ ਅਸੀਂ ਬਟਨਾਂ ਉੱਤੇ ਉਂਗਲ ਫੇਰ ਕੇ ਵੀ ਟਾਈਪ ਕਰ ਸਕਦੇ ਹਾਂ।
5) ਅਨੁਵਾਦ: ਇਸ ਵਿੱਚ ਅਨੁਵਾਦ ਦੀ ਸਹੂਲਤ ਵੀ ਹੈ। ਅੰਗਰੇਜ਼ੀ ਵਿੱਚੋਂ ਕਮਜ਼ੋਰ ਵਰਤੋਂਕਾਰ ਪੰਜਾਬੀ ਜਾਂ ਹਿੰਦੀ ਵਿੱਚ ਟਾਈਪ ਕਰ ਕੇ ਬਾਅਦ ਵਿੱਚ ਉਸ ਨੂੰ ਇੱਥੇ ਹੀ ਅਨੁਵਾਦ ਕਰ ਕੇ ਸ਼ੇਅਰ ਕਰ ਸਕਦੇ ਹਨ।
6) ਹੈਂਡਰਾਈਟਿੰਗ: ਇਸ ਵਿੱਚ ਹੱਥ ਨਾਲ ਜਾਂ ਛੋਟੀ ਕਲਮ (ਸਟਾਈਲਸ) ਨਾਲ ਲਿਖ ਕੇ ਟਾਈਪ ਕਰਨ ਦੀ ਸਹੂਲਤ ਵੀ ਸ਼ੁਮਾਰ ਹੈ।
7) ਵਾਇਸ ਟਾਈਪਿੰਗ: ਜੀ ਥੋਰਡ ਵਿੱਚ ਬੋਲ ਕੇ ਟਾਈਪ ਕਰਨ ਦੀ ਖਾਸ ਵਿਸ਼ੇਸ਼ਤਾ ਹੈ।
8) ਬਹੁਭਾਸ਼ੀਟਾਈਪਿੰਗ: ਇਸ ਵਿੱਚ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਸਿੱਧਾ ਅਤੇ ਰੋਮਨ ਅੱਖਰਾਂ ਰਾਹੀਂ ਟਾਈਪਕਰਨਦੀਸਹੂਲਤ ਹੈ।