ਜੀ.ਬੀ. ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀ.ਬੀ.ਸਿੰਘ (18 ਫਰਵਰੀ 1870 - 30 ਜਨਵਰੀ 1950) ਇੱਕ ਪੰਜਾਬੀ ਵਾਰਤਕਕਾਰ ਹੈ।

ਜੀਵਨ[ਸੋਧੋ]

ਜੀ.ਬੀ ਸਿੰਘ ਦਾ ਜਨਮ 18 ਫਰਵਰੀ 1870 ਨੂੰ ਗਜਿਆਨਾ ਜ਼ਿਲ੍ਹਾ ਗੁਜ਼ਰਾਵਾਲਾ ਵਿੱਚ ਸ. ਤੇਜਾ ਸਿੰਘ ਕਪੂਰ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਆਪ ਆਪਣੇ ਪੁੱਤਰ ਡਾ. ਹਰਬੰਸ ਕੋਲ ਇੰਗਲੈਡ ਚਲੇ ਗਏ। ਉੱਥੇ ਜਾ ਕੇ 30 ਜਨਵਰੀ 1950 ਨੂੰ ਆਪ ਦੀ ਮੌਤ ਹੋ ਗਈ।

ਸਿੱਖਿਆ[ਸੋਧੋ]

ਬੀ.ਏ ਕਰਨ ਪਿੱਛੋ ਆਪ ਨੇ ਟਾਮਸਨ ਇੰਜਨੀਅਰਿੰਗ ਕਾਲਜ ਰੁੜਕੀ ਤੋਂ ਕੋਰਸ ਪਾਸ ਕੀਤਾ। ਫਿਰ ਭਾਰਤ ਸਰਕਾਰ ਦੇ ਮਹਿਕਮਾ ਤਾਰ ਵਿੱਚ ਇੰਜਨੀਅਰ ਲੱਗ ਗਏ। 1932 ਈ. ਵਿੱਚ ਆਪ ਰਿਟਾਇਰ ਹੋ ਕੇ ਮਾਡਲ ਟਾਊਨ ਲਾਹੌਰ ਵਿੱਚ ਰਹਿਣ ਲੱਗ ਪਏ। ਖੋਜ ਅਤੇ ਵਿਚਾਰ ਦਾ ਸ਼ੌਕ ਆਪ ਨੂੰ ਸ਼ੁਰੂ ਤੋ ਹੀ ਸੀ। ਇੱਥੇ ਆ ਕੇ ਆਪ ਨੇ ਕਾਫੀ ਲੇਖ ਲਿਖੇ।

ਰਚਨਾਵਾਂ[ਸੋਧੋ]

  • ਵੈਸ਼ਨਵ ਧਰਮ(1913)
  • ਗੁਰਮੁਖੀ ਦਾ ਜਨਮ ਪੁਰ ਵਿਚਾਰ (1914)
  • ਯੋਗ ਤੇ ਯੋਗੀ(1915)
  • ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆ ਪ੍ਰਾਚੀਨ ਬੀੜਾ,
  • ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ(1949) ਹਨ।

ਕਾਰਜ[ਸੋਧੋ]

ਆਪ ਨੇ ਪੰਜਾਬੀ ਵਿੱਚ ਪਹਿਲੀ ਵਾਰ ਵਿਗਿਆਨਕ ਲੀਹਾ ਉੱਤੇ ਖੋਜ ਕੀਤੀ। ਆਪ ਨੇ ਗੁਰਮੁਖੀ ਲਿਪੀ ਨੂੰ ਸਿੱਖਾਂ ਦੇ ਫਿਰਕਾਪ੍ਰਸਤੀ ਤੋਂ ਅਜ਼ਾਦ ਕਰਵਾਇਆ ਅਤੇ ਇਹ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪ੍ਰਚਲਿਤ ਸੀ। ਵਾਰਤਾਕਾਰ ਵਜੋਂ ਆਪ ਦਾ ਸਥਾਨ ਉਚੇਰੇ ਵਿਦਵਾਨਾਂ ਵਿੱਚ ਹੈ।[1]

ਹਵਾਲੇ[ਸੋਧੋ]

  1. ਪੰਜਾਬੀ ਲਿਖਾਰੀ ਕੋਸ਼,ਜੋਗਿੰਦਰ ਸਿੰਘ ਰਮਦੇਵ,ਜਲੰਧਰ ਨਿਊ ਬੁੱਕ ਕੰਪਨੀ,ਪੰਨਾ ਨੰ.159