ਜੀ ਐਸ ਰਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀ ਐਸ ਰਿਆਲ ( 6 ਨਵੰਬਰ, 1923- )ਪੰਜਾਬੀ ਭਾਸ਼ਾ ਵਿਗਿਆਨੀ ਸੀ।

ਜੀਵਨ ਅਤੇ ਸਿੱਖਿਆ[ਸੋਧੋ]

ਜੀ ਐਸ ਰਿਆਲ ਦਾ ਜਨਮ ਮਾਤਾ ਹਰਨਾਮ ਕੌਰ, ਪਿਤਾ ਸਰਦਾਰ ਬੰਤਾ ਸਿੰਘ ਦੇ ਘਰ ਪਿੰਡ ਬੱਸੀ ਜਲਾਲ ਤਹਿਸੀਲ ਦਸੂਹਾ, ਜ਼ਿਲ੍ਹਾ ਹੁਸਿ਼ਆਰਪੁਰ ਵਿੱਚ ਹੋਇਆ ਸੀ। ਉਸਨੇ ਫ਼ਾਰਸੀ ਅਤੇ ਪੰਜਾਬੀ ਵਿੱਚ ਐਮਏ ਕੀਤੀ ਅਤੇ ਕੁਝ ਸਮਾਂ ਸਕੂਲ ਅਧਿਆਪਕ ਰਿਹਾ। ਬਾਅਦ ਵਿੱਚ ਯੂਗਾਂਡਾ ਵਿੱਚ 1954 ਤੋਂ 1967 ਅਧਿਆਪਨ ਦਾ ਕੰਮ ਕੀਤਾ। ਭਾਰਤ ਵਾਪਸ ਆ ਕੇ ਉਸਨੇ ਕੋਸ਼ਕਾਰੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 1972 ਤੋਂ 1984 ਤਕ ਅਸਿਸਟੈਂਟ ਐਡੀਟਰ ਅਤੇ ਉਸ ਤੋਂ ਬਾਅਦ 1985 ਤੋਂ 1990 ਤਕ ਪੰਜਾਬ ਯੂਨੀਵਰਸਿਟੀ, ਟੈਕਸਟ ਬੁੱਕ ਬੋਰਡ ਚੰਡੀਗੜ੍ਹ ਵਿੱਚ ਇੰਚਾਰਜ ਪੰਜਾਬੀ ਕੋਸ਼ ਵਜੋਂ ਕੰਮ ਕੀਤਾ। ਇਸ ਉਪਰੰਤ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ 1992 ਤੋਂ 1998 ਤਕ ਜੂਨੀਅਰ ਫੈਲੋ ਅਤੇ ਫਿਰ ਸੀਨੀਅਰ ਫੈਲੋ ਰਿਹਾ।[1][2]

ਲਿਖਤਾਂ[ਸੋਧੋ]

  • Consonantal Change In Indic &Romance Language (1987)
  • English And Sanskrit: A Common Heritage Of Words (with Special Reference To Punjabi) (1996)
  • An Etymological Dictionary of the Punjabi Language, with ref. to Indo-European Languages (2006)
  • Croatian & Sanskrit: A Common Heritage of Words (2006)
  • ਪੰਜਾਬੀ ਨਿਰੁਕਤੀ (1972)
  • ਸ਼ਬਦਾਂ ਦੀ ਪੈੜ (1984)
  • ਸਾਡੀ ਧਰਤੀ ਸਾਡੇ ਬੋਲ (1989)
  • ਸ਼ਬਦਾਂ ਦੀਆਂ ਲਿਖਤਾਂ (2004)

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2015-04-30. {{cite web}}: Unknown parameter |dead-url= ignored (|url-status= suggested) (help)
  2. ਬਰਾੜ, ਪ੍ਰੋ. ਰਾਜਿੰਦਰ ਪਾਲ ਸਿੰਘ (2021). ਦਾਨਿਸ਼ਮੰਦ ਦਰਵੇਸ਼ (ਪਹਿਲਾ ed.). ਬਰਗਾੜੀ, ਪੰਜਾਬ: ਪੀਪਲਜ਼ ਫ਼ੋਰਮ. pp. 18 ਤੋਂ 24. ISBN 978-81-949830-7-1.