ਸਮੱਗਰੀ 'ਤੇ ਜਾਓ

ਜੀ ਪੀ ਐੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧਰਤੀ ਦੁਆਲ਼ੇ ਪੰਧ ਵਿੱਚ ਘੁੰਮਦੇ ਜੀ ਪੀ ਐੱਸ ਬਲਾਕ II-F ਸੈਟੇਲਾਈਟ ਦੀ ਕਿਸੇ ਕਲਾਕਾਰ ਦੀ ਧਾਰਨਾ।

ਜੀ ਪੀ ਐੱਸ ਜਾਂ ਗਲੋਬਲ ਪੋਜ਼ਿਸ਼ਨਿੰਗ ਸਿਸਟਮ ਮਤਲਬ ਸੰਸਾਰੀ ਥਾਂ-ਟਿਕਾਣਾ ਪ੍ਰਨਾਲੀ ਇੱਕ ਪੁਲਾੜ-ਅਧਾਰਤ ਉੱਪਗ੍ਰਿਹੀ ਆਵਾਜਾਈ ਦਾ ਬੰਦੋਬਸਤ ਹੈ ਜੋ ਧਰਤੀ ਉਤਲੀ ਜਾਂ ਨੇੜਲੀ ਹਰ ਉਸ ਥਾਂ ਬਾਬਤ ਟਿਕਾਣੇ ਅਤੇ ਸਮੇਂ ਦੀ ਜਾਣਕਾਰੀ ਦਿੰਦਾ ਹੈ ਜਿੱਥੋਂ ਅੱਖ ਦੀ ਸੇਧ ਨਾਲ਼ ਚਾਰ ਜਾਂ ਵੱਧ ਜੀ ਪੀ ਐੱਸ ਸੈਟੇਲਾਈਟਾਂ ਵੇਖੀਆਂ ਜਾ ਸਕਣ।[1] ਇਹ ਪ੍ਰਨਾਲੀ ਦੁਨੀਆ ਭਰ ਦੀਆਂ ਫ਼ੌਜਾਂ, ਸਰਕਾਰਾਂ ਅਤੇ ਵਪਾਰਕ ਵਰਤੋਂਕਾਰਾਂ ਨੂੰ ਕਈ ਅਹਿਮ ਪੁੱਜਤਾਂ ਬਖ਼ਸ਼ਦੀ ਹੈ। ਅਮਰੀਕਾ ਦੀ ਸਰਕਾਰ ਨੇ ਇਹਨੂੰ ਤਿਆਰ ਕੀਤਾ ਸੀ, ਇਹਨੂੰ ਬਰਕਰਾਰ ਰੱਖਦੀ ਹੈ ਅਤੇ ਕੋਲ਼ ਜੀ ਪੀ ਐੱਸ ਰਿਸੀਵਰ ਹੋਣ ਵਾਲ਼ੇ ਕਿਸੇ ਵੀ ਇਨਸਾਨ ਨੂੰ ਮੁਫ਼ਤ ਵਿੱਚ ਮੁਹਈਆ ਕਰਦੀ ਹੈ।

ਹਵਾਲੇ

[ਸੋਧੋ]
  1. "What is a GPS?".

ਬਾਹਰਲੇ ਜੋੜ

[ਸੋਧੋ]