ਜੁਲਾਹੇ
ਕਪੜਾ ਬੁਣਨ ਵਾਲੇ ਨੂੰ ਜੁਲਾਹਾ ਕਹਿੰਦੇ ਹਨ। ਜੁਲਾਹੇ ਖੱਡੀ/ਕੁੰਬਲ ਉੱਪਰ ਕਪੜਾ ਬੁਣਦੇ ਸਨ। ਜੁਲਾਹੇ ਜਿਆਦਾ ਮੁਸਲਮਾਨ ਜਾਤੀ ਵਾਲੇ ਹੁੰਦੇ ਸਨ। ਕੁਝ ਜੁਲਾਹੇ ਹਿੰਦੂ ਜਾਤੀ ਵਾਲੇ ਵੀ ਹੁੰਦੇ ਸਨ। ਪਹਿਲਾਂ ਪਿੰਡ ਸਵੈ-ਨਿਰਭਰ ਸਨ। ਲੋੜੀਂਦੀ ਹਰ ਵਸਤ, ਸਿਵਾਏ ਇਕ ਦੋ ਵਸਤਾਂ ਦੇ, ਪਿੰਡਾਂ ਵਿਚ ਮਿਲਦੀ ਸੀ। ਜਿਮੀਂਦਾਰ ਕਪਾਹ ਬੀਜਦੇ ਸਨ। ਕਪਾਹ ਤੋਂ ਰੂੰ ਪ੍ਰਾਪਤ ਹੁੰਦਾ ਸੀ। ਰੂੰ ਨੂੰ ਜੁਲਾਹੇ ਪਿੰਜਦੇ ਸਨ। ਪਿੰਜੀ ਰੂੰ ਨੂੰ ਕੱਤ ਕੇ ਧਾਗਾ ਬਣਾਇਆ ਜਾਂਦਾ ਸੀ। ਧਾਗੇ ਦਾ ਜੁਲਾਹੇ ਤਾਣਾ ਤਣਦੇ ਸਨ। ਤਾਣੇ ਤੋਂ ਵੱਡੀ ਉੱਪਰ ਜੁਲਾਹੇ ਖੱਦਰ, ਦੁਪੱਟੇ, ਖੋਸ, ਚੁਤਹੀਆਂ ਆਦਿ ਤਿਆਰ ਕਰਦੇ ਸਨ। ਉਨ੍ਹਾਂ ਸਮਿਆਂ ਵਿਚ ਹਰ ਵਿਅਕਤੀ ਖੱਦਰ ਹੀ ਪਾਉਂਦਾ ਸੀ। ਖੱਦਰ ਦੀ ਹੀ ਹਰ ਥਾਂ ਵਰਤੋਂ ਕੀਤੀ ਜਾਂਦੀ ਸੀ।
ਫੇਰ ਮਿੱਲਾਂ ਲੱਗਣ ਤੇ ਮਿੱਲਾਂ ਦਾ ਕੱਪੜਾ ਬਣਨ ਲੱਗਿਆ। ਹੌਲੀ-ਹੌਲੀ ਜੁਲਾਹਿਆਂ ਦਾ ਕੰਮ ਘੱਟਦਾ ਗਿਆ ਅਤੇ ਮਿੱਲਾਂ ਦਾ ਕੰਮ ਵੱਧਦਾ ਗਿਆ। ਹੁਣ ਤਾਂ ਹਰ ਕਪੜਾ ਮਿੱਲਾਂ ਵਿਚ ਬਣਦਾ ਹੈ। ਇਸ ਲਈ ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਜੁਲਾਹੇ ਘੱਟ ਹੀ ਹਨ। ਜੁਲਾਹਿਆਂ ਨੇ ਹੁਣ ਹੋਰ ਕਿੱਤੇ ਅਪਣਾ ਲਏ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.