ਜੂਪਕਾ ਸੁਭਦਰਾ
ਦਿੱਖ
ਜੂਪਕਾ ਸੁਭਦਰਾ | |
---|---|
ਜਨਮ | ਤਿਲੰਗਨਾ, ਇੰਡੀਆ |
ਪੇਸ਼ਾ | ਲੇਖਕ |
ਲਈ ਪ੍ਰਸਿੱਧ | ਦਲਿਤ ਔਰਤਾਂ ਉੱਤੇ ਲੇਖਾਂ ਕਰਕੇ |
ਜੂਪਕਾ ਸੁਭਦਰਾ ਇਕ ਦਲਿਤ ਕਾਰਕੁੰਨ, ਕਵੀ ਅਤੇ ਲੇਖਿਕਾ ਹੈ ਜੋ ਕਿ ਦਲਿਤਾਂ ਦੀ ਜ਼ਿੰਦਗੀ ਅਤੇ ਹਾਲਾਤ, ਅਤੇ ਵਧੇਰੇ ਖਾਸ ਤੌਰ ਤੇ ਦਲਿਤ ਔਰਤਾਂ ਬਾਰੇ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਿਖਦੀ ਹੈ।[1] ਉਹ ਆਂਧਰਾ ਪ੍ਰਦੇਸ਼ ਦੀ ਸਕੱਤਰੇਤ ਵਜੋਂ ਅਧਿਕਾਰੀ ਹੈ।[2][3]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਸੁਭਦਰਾ ਦਾ ਜਨਮ ਵਾਰੰਗਲ ਜ਼ਿਲੇ (ਮੌਜੂਦਾ ਤੇਲੰਗਾਨਾ) ਵਿੱਚ ਹੋਇਆ ਸੀ। ਉਹ ਆਂਧਰਾ ਪ੍ਰਦੇਸ਼ ਵਿੱਚ ਮਦੀਗਾ ਭਾਈਚਾਰੇ ਨਾਲ ਸਬੰਧਿਤ ਹੈ ਅਤੇ 12 ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਪੜ੍ਹਦਿਆਂ ਉਹ ਇੱਕ ਸਮਾਜ ਭਲਾਈ ਦੇ ਹੋਸਟਲ ਵਿੱਚ ਰਹਿੰਦੀ ਸੀ।[2]
ਸੁਭੱਦਰਾ ਤੇਲਗੂ ਲਿਟਰੇਚਰ ਵਿੱਚ ਮਾਸਟਰ ਆਫ਼ ਆਰਟਸ ਕਰਦੀ ਹੈ।[2] ਆਪਣੇ ਕੰਮ ਦੁਆਰਾ, ਉਸ ਨੇ ਮਤਿਪੁੱਲੂ (ਐਸਸੀ, ਐਸਟੀ, ਬੀ ਸੀ ਅਤੇ ਘੱਟ ਗਿਣਤੀ) ਮਹਿਲਾ ਲੇਖਕਾਂ ਦੇ ਫੋਰਮ ਦੀ ਸਥਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸਨੇ ਇੱਕ ਮਸ਼ਹੂਰ ਨਾਰੀਵਾਦੀ ਜਰਨਲ 'ਭੂਮਿਕਾ' ਨੂੰ ਵੀ ਇੱਕ ਕਾਲਮ ਦਿੱਤਾ ਹੈ।[1]
ਸੰਗ੍ਰਹਿ
[ਸੋਧੋ]ਸੁਭਦਰਾ ਦਾ ਆਪਣੇ ਹੀ ਜੀਵਨ ਦੇ ਅਨੁਭਵ ਅਤੇ ਤਜੁਰਬੇ ਦੇ ਅਧਾਰਿਤ ਕੰਮ ਹੈ।[1] ਜੋ ਇਸ ਤਰ੍ਹਾਂ ਹੈ-
- ਰਾਇੱਕਾ ਮਾਨਯਮ - ਛੋਟੀਆਂ ਕਹਾਣੀਆਂ ਦਾ ਸੰਗ੍ਰਹਿ
- ਆਯਾਯੋ ਦਮੱਕਾ - ਇੱਕ ਕਾਵਿ-ਸੰਗ੍ਰਹਿ
- ਨੱਲਾ ਰੇਗਦੀ ਸੱਲੂ - ਮਾਗੀਦਾ ਦੀਆਂ ਔਰਤਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ
- ਕੈਤੁਨਾਕਾਲਾ ਡਨਡੇਮ - ਮਗੀਦਾ ਕਵਿਤਾਵਾਂ ਦਾ ਸੰਗ੍ਰਹਿ
ਹਵਾਲੇ
[ਸੋਧੋ]- ↑ 1.0 1.1 1.2 "Subhadra Joopka". Retrieved 11 October 2017.
- ↑ 2.0 2.1 2.2 "Outcaste Interview". Retrieved 11 October 2017.
- ↑ "Rape Caste Feminism Dalit Movement". Archived from the original on 11 ਅਕਤੂਬਰ 2017. Retrieved 11 October 2017.