ਜੂਲੀਆ ਗ੍ਰੇਂਟ (ਟਰਾਂਸਜੈਂਡਰ ਕਾਰਕੁੰਨ)
ਦਿੱਖ
ਜੂਲੀਆ ਗ੍ਰੇਂਟ (21 ਸਿਤੰਬਰ 1954 - 2 ਜਨਵਰੀ 2019) ਉਹ ਪਹਿਲਾ ਟਰਾਂਸਜੈਂਡਰ ਵਿਅਕਤੀ ਸੀ ਜਿਸ ਨੇ ਆਪਣੇ ਲਿੰਗ ਬਦਲਾਵ ਨੂੰ 'ਏ ਚੇਂਜ ਆਫ ਸੈਕਸ' ਵਿੱਚ ਇੱਕ ਮੁੱਖ ਖੇਤਰ ਯੂ.ਕੇ. ਦੀ ਟੈਲੀਵਿਜ਼ਨ ਦਸਤਾਵੇਜ਼ੀ ਵਿੱਚ ਦਰਜ ਕੀਤਾ ਸੀ।[1]
ਪੰਜ ਘੰਟਿਆਂ ਦੀ ਇਸ ਲੰਬੀ ਦਸਤਾਵੇਜ਼ੀ ਨੂੰ ਬੀ.ਬੀ.ਸੀ. ਲਈ ਡੇਵਿਡ ਪੀਅਰਸਨ ਨੇ ਡਾਇਰੈਕਟ ਕੀਤਾ ਸੀ, ਉਸਦੀ ਕਹਾਣੀ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਸਦੇ ਪਹਿਲੇ ਐਪੀਸੋਡ 'ਜਾਰਜ ਐਂਡ ਜੂਲੀਆ' ਦੇ ਲਗਭਗ ਨੋ ਮਿਲੀਅਨ ਵਿਊ ਹੋਏ ਸਨ, ਜੋ 1979 ਵਿੱਚ ਵਿਖਾਇਆ ਗਿਆ ਸੀ। ਇਹ ਸੀਰੀਜ਼ ਬੀ.ਬੀ.ਸੀ-2 ਤੇ 'ਏ ਚੇਂਜ ਆਫ ਸੈਕਸ' ਦੇ ਰੂਪ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਪੀਅਰਸਨ ਨੇ ਇਸਨੂੰ "ਨਜਦੀਕੀ, ਸਪਸ਼ਟ ਅਤੇ ਨਿਰੀਖਣ" ਦੇ ਰੂਪ ਵਿੱਚ ਵਰਣਨ ਕੀਤਾ। ਐਪੀਸੋਡ ਉਸ ਸਾਲ ਤੋਂ ਲੈ ਕੇ 1999 ਤੱਕ ਪ੍ਰਸਾਰਿਤ ਕੀਤੇ ਗਏ ਸਨ, ਜਿਸਨੇ ਜੂਲੀਆ ਦੇ ਜੀਵਨ ਵਿੱਚ ਨਵੇਂ ਪੜਾਆਵਾਂ ਨੂੰ ਜੋੜਿਆ।[2]